08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਚੰਡੀਗੜ੍ਹ 'ਚ 11 ਨੂੰ ਨਗਰ ਨਿਗਮ ਦਫ਼ਤਰ ਦੇ ਬਾਹਰ ਮਜ਼ਦੂਰ ਕਰਨਗੇ ਪ੍ਰਦਰਸ਼ਨ <br/>

ਅਜੀਤ ਡੈਸਕ 05-11-2025
ਚੰਡੀਗੜ੍ਹ, 4 ਨਵੰਬਰ (ਅਜਾਇਬ ਸਿੰਘ ਔਜਲਾ)–ਸੀ. ਐਮ. ਸੀ. ਬਾਗ਼ਬਾਨੀ ਵਰਕਰਜ਼ ਯੂਨੀਅਨ ਤੇ ਐਮ. ਸੀ. ਵਰਕਰਜ਼ ਯੂਨੀਅਨ ਦੇ ਸੱਦੇ 'ਤੇ, ਬਾਗ਼ਬਾਨੀ ਤੇ ਸੜਕ ਕਾਮੇ 11 ਨਵੰਬਰ ਨੂੰ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਸਾਂਝਾ ਵਿਰੋਧ ਪ੍ਰਦਰਸ਼ਨ ਕਰਨਗੇ | ਇਹ ਵਿਰੋਧ ਤਾਲਮੇਲ ਕਮੇਟੀ ਦੇ ਬੈਨਰ ਹੇਠ ਕੀਤਾ ਜਾਵੇਗਾ | ਸੈਕਟਰ 8 ਦੇ ਬਾਗ਼ਬਾਨੀ ਸਟੋਰ ਤੇ ਸੈਕਟਰ 9 ਦੇ ਰੋਡ ਸਟੋਰ 'ਤੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਲਈ ਗੇਟ ਮੀਟਿੰਗਾਂ ਕੀਤੀਆਂ ਗਈਆਂ | ਕਰਮਚਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਵਿਭਾਗ ਵਲੋਂ ਕਰਮਚਾਰੀਆਂ ਨੂੰ ਕੀਤੇ ਜਾ ਰਹੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ | ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਐਮ. ਸੀ. ਅਥਾਰਿਟੀ ਨੂੰ ਅਪੀਲ ਕਰਦਿਆਂ ਮੰਗ ਕੀਤੀ ਕਿ ਆਊਟਸੋਰਸ ਕੀਤੇ ਕਾਮਿਆਂ ਨੂੰ ਬਰਾਬਰ ਕੰਮ ਲਈ ਇੱਕੋ ਤਨਖਾਹ ਦੇ ਸਿਧਾਂਤ ਅਨੁਸਾਰ ਤਨਖਾਹ ਦਿੱਤੀ ਜਾਵੇ | ਬਕਾਇਆ ਵਰਦੀ ਭੱਤੇ ਤੇ ਤੇਲ ਅਤੇ ਸਾਬਣ ਦੀਆਂ ਅਦਾਇਗੀਆਂ ਦਾ ਭੁਗਤਾਨ ਕੀਤਾ ਜਾਵੇ ਤੇ ਖਾਲੀ ਅਸਾਮੀਆਂ ਭਰੀਆਂ ਜਾਣ | ਪੰਚਾਇਤ ਸੰਮਤੀ ਦੇ ਕਾਮਿਆਂ ਨੂੰ ਸੋਧੇ ਹੋਏ ਤਨਖਾਹ ਸਕੇਲ ਦਾ ਲਾਭ ਦਿੱਤਾ ਜਾਵੇ | ਦਿਹਾੜੀਦਾਰ ਕਾਮਿਆਂ ਨੂੰ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ | ਸੇਵਾਮੁਕਤ ਕਰਮਚਾਰੀਆਂ ਨੂੰ ਸੇਵਾਮੁਕਤੀ ਲਾਭ ਦਿੱਤੇ ਜਾਣੇ ਚਾਹੀਦੇ ਹਨ | ਹੈੱਡ ਗਾਰਡਨਰਜ਼ ਤੇ ਸੁਪਰਵਾਈਜ਼ਰਾਂ ਨੂੰ ਤਰੱਕੀ ਦਿੱਤੀ ਜਾਣੀ ਚਾਹੀਦੀ ਹੈ | ਆਊਟਸੋਰਸ ਕੀਤੇ ਕਰਮਚਾਰੀਆਂ ਲਈ ਟੈਂਡਰ ਦੋ ਮਹੀਨਿਆਂ ਦੀ ਬਜਾਏ ਦੋ ਸਾਲਾਂ ਲਈ ਵਧਾਇਆ ਜਾਣਾ ਚਾਹੀਦਾ ਹੈ | ਮੀਟਿੰਗ ਨੂੰ ਸਰਕਾਰ ਤੇ ਐਮ. ਸੀ. ਕਰਮਚਾਰੀ ਤੇ ਵਰਕਰਜ਼, ਯੂ. ਟੀ. ਚੰਡੀਗੜ੍ਹ ਦੀ ਤਾਲਮੇਲ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਨਾਲ ਹੀ ਸੀ. ਐਮ. ਸੀ. ਬਾਗ਼ਬਾਨੀ ਵਰਕਰਜ਼ ਯੂਨੀਅਨ ਦੇ ਚੇਅਰਮੈਨ ਰਘਬੀਰ ਚੰਦ, ਪ੍ਰਧਾਨ ਹਰਜੀਤ ਸਿੰਘ, ਜਨਰਲ ਸਕੱਤਰ ਰਾਮ ਦੁਲਾਰ, ਪੰਡਿਤ ਅਮਿਤ ਕੁਮਾਰ, ਐਮ. ਸੀ. ਰੋਡ ਵਰਕਰਜ਼ ਯੂਨੀਅਨ ਦੇ ਚੇਅਰਮੈਨ, ਜਨਰਲ ਸਕੱਤਰ ਪ੍ਰੇਮ ਪਾਲ ਤੇ ਮਨਜੀਤ ਸਿੰਘ ਨੇ ਸੰਬੋਧਨ ਕੀਤਾ |

ਪਿਛਲੀ ਖ਼ਬਰ ਨੌਜਵਾਨ ਸਿੱਖ ਇਤਿਹਾਸ ਤੇ ਗੌਰਵਮਈ ਵਿਰਸੇ ਨਾਲ ਜੁੜਨ-ਜਥੇਦਾਰ ਗੜਗੱਜ <br/> ਅਗਲੀ ਖ਼ਬਰ ਭਗਵੰਤ ਮਾਨ ਨੇ ਅਕਾਲੀ-ਕਾਂਗਰਸ ਅਤੇ ਮਜੀਠੀਆ ਦੇ ਡਰੱਗ ਸਾਮਰਾਜ ਦੇ ਭਿ੍ਸ਼ਟਾਚਾਰ ਨੂੰ ਕੀਤਾ ਬੇਨਕਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।