ਚੰਡੀਗੜ੍ਹ ਪੁਲਿਸ ਵਲੋਂ 15 ਲੱਖ ਰੁਪਏ ਦੀ ਡਿਜੀਟਲ ਅਰੈਸਟ ਠੱਗੀ ਮਾਮਲੇ 'ਚ ਦੋ ਗਿ੍ਫ਼ਤਾਰ <br/>
ਅਜੀਤ ਡੈਸਕ
05-11-2025
ਸਨ | ਚੰਡੀਗੜ੍ਹ ਪੁਲਿਸ ਨੇ ਆਮ ਲੋਕਾਂ ਨੂੰ ਸਚੇਤ ਕਰਦਿਆਂ ਕਿਹਾ ਹੈ ਕਿ ਕੋਈ ਵੀ ਪੁਲਿਸ, ਸੀ. ਬੀ. ਆਈ. ਜਾਂ ਈ. ਡੀ. ਅਧਿਕਾਰੀ ਕਦੇ ਵੀ ਫ਼ੋਨ ਜਾਂ ਵਟਸਐਪ 'ਤੇ ਪੈਸੇ ਜਾਂ ਨਿੱਜੀ ਜਾਣਕਾਰੀ ਨਹੀਂ ਮੰਗਦੇ | ਜੇ ਕਿਸੇ ਨੂੰ ਅਜਿਹੀ ਕਾਲ ਜਾਂ ਵੀਡੀਓ ਕਾਲ ਆਵੇ ਜਿਸ 'ਚ ਡਿਜੀਟਲ ਅਰੇਸਟ ਵਾਰੰਟ ਜਾਂ ਅਧਿਕਾਰੀ ਦਿਖਾਏ ਜਾਣ, ਤਾਂ ਉਸ 'ਤੇ ਵਿਸ਼ਵਾਸ ਨਾ ਕਰੋ | ਇਸ ਦੇ ਨਾਲ ਹੀ ਸ਼ੱਕੀ ਕਾਲਾਂ ਦੀ ਪੁਸ਼ਟੀ ਲਈ ਤੁਰੰਤ ਸਥਾਨਕ ਪੁਲਿਸ ਜਾਂ ਸਾਇਬਰ ਹੈਲਪਲਾਈਨ ਨੰਬਰ 1930 'ਤੇ ਸੰਪਰਕ ਕਰਨ ਦੀ ਸਲਾਹ ਹੀ ਪੁਲਿਸ ਵਲੋਂ ਦਿੱਤੀ ਜਾ ਰਹੀ ਹੈ |