09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੇਵਾ ਭਾਰਤੀ ਕੇਂਦਰਾਂ 'ਚ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ <br/>

ਅਜੀਤ ਡੈਸਕ 05-11-2025
ਚੰਡੀਗੜ੍ਹ, 4 ਨਵੰਬਰ (ਅਜਾਇਬ ਸਿੰਘ ਔਜਲਾ)-ਸੇਵਾ ਭਾਰਤੀ ਨੇ ਸੈਕਟਰ 29 ਦੇ ਸੇਵਾ ਧਾਮ ਦੇ ਨਾਲ-ਨਾਲ ਚੰਡੀਗੜ੍ਹ ਦੇ ਸਾਰੇ ਸੇਵਾ ਭਾਰਤੀ ਕੇਂਦਰਾਂ ਵਿਚ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ | ਪ੍ਰੋਗਰਾਮ ਦੀ ਸ਼ੁਰੂਆਤ ਦੀਵੇ ਜਗਾਉਣ ਤੇ ਭਾਰਤ ਮਾਤਾ ਦੇ ਚਰਨਾਂ ਵਿਚ ਫੁੱਲ ਚੜ੍ਹਾਉਣ ਨਾਲ ਹੋਈ, ਨਾਲ ਹੀ ਮੰਤਰਾਂ ਦਾ ਜਾਪ ਵੀ ਕੀਤਾ | ਸਾਰੇ ਵਲੰਟੀਅਰਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਪ੍ਰਾਰਥਨਾ ਵੀ ਕੀਤੀ ਗਈ | ਰਵਿੰਦਰ ਦੀਦੀ ਨੇ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ ਤੇ ਪਟਿਆਲਾ ਤੋਂ ਗੁਰਮਤਿ ਸੰਗੀਤ ਅਕੈਡਮੀ ਦੇ ਬੱਚਿਆਂ ਨੇ ਆਪਣੇ ਸ਼ਬਦਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਕੰਪਿਊਟਰ ਸੈਂਟਰ ਦੇ ਬੱਚਿਆਂ ਨੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਪ੍ਰੇਰਨਾਦਾਇਕ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਜਪੁਜੀ ਸਾਹਿਬ ਦਾ ਪਾਠ ਕੀਤਾ | ਸੰਕਲਪ ਦੇ ਬੱਚਿਆਂ ਨੇ ਸ਼ਬਦ ਗਾਇਨ ਕੀਤਾ | ਧਰੁਵ ਹੋਸਟਲ ਦੇ ਬੱਚਿਆਂ ਨੇ 'ਪਿਤਾ ਵਰਾਇਆ' ਅਤੇ 'ਆਵੀ ਬਾਬਾ ਨਾਨਕਾ ਤੂੰ ਆਵੀ ਬਾਬਾ ਨਾਨਕਾ' ਵਰਗੇ ਗੀਤ ਗਾ ਕੇ ਚੰਗਾ ਧਿਆਨ ਖਿੱਚਿਆ | ਸੈਕਟਰ 29 ਦੇ ਗੁਰਦੁਆਰੇ ਤੋਂ ਆਏ ਮਨਜੀਤ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ ਚਾਨਣਾ ਪਾਇਆ ਤੇ ਕਈ ਕਿੱਸਿਆਂ ਰਾਹੀਂ ਮਾਰਗਦਰਸ਼ਨ ਦਿੱਤਾ | ਇਸ ਮੌਕੇ ਵਿਭਾਗ ਦੇ ਪ੍ਰਦੀਪ ਗੋਇਲ ਨੇ ਦੱਸਿਆ ਕਿ ਸੇਵਾ ਭਾਰਤੀ ਆਪਣੇ ਕੇਂਦਰਾਂ 'ਚ ਆਉਣ ਵਾਲੇ ਬੱਚਿਆਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਿਖਾਉਣ ਦਾ ਵੀ ਕੰਮ ਕਰਦੀ ਹੈ | ਇਸ ਮੌਕੇ ਸੇਵਾ ਭਾਰਤੀ ਦੇ ਸੂਬਾਈ ਉਪ-ਪ੍ਰਧਾਨ ਨਰੇਸ਼, ਸੇਵਾ ਭਾਰਤੀ ਚੰਡੀਗੜ੍ਹ ਦੇ ਕਾਰਜਕਾਰੀ ਮੈਂਬਰ ਨਰੇਸ਼, ਸੰਕਲਪ ਤੋਂ ਚਰਨਜੀਤ ਰਾਏ, ਰਾਜ ਕੁਮਾਰ ਸ਼ਰਮਾ ਤੇ ਭਾਈਚਾਰੇ ਦੇ ਪ੍ਰਮੁੱਖ ਮੈਂਬਰ ਮੌਜੂਦ ਸਨ | ਪ੍ਰੋਗਰਾਮ ਦੇ ਅੰਤ 'ਤੇ ਪ੍ਰਧਾਨ ਰਾਜਿੰਦਰ ਜੈਨ ਨੇ ਹਾਜ਼ਰ ਸਾਰੇ ਵਰਕਰਾਂ ਤੇ ਬੱਚਿਆਂ ਦਾ ਧੰਨਵਾਦ ਕੀਤਾ | ਉਪਰੰਤ ਗੁਰੂ ਦਾ ਲੰਗਰ ਵਰਤਾਏ ਗਏ |

ਪਿਛਲੀ ਖ਼ਬਰ ਦੁਰਾਲੀ ਵਿਖੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਆਸ਼ਮਾ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਕਾਸ਼ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।