ਪੇਪਰਲੈੱਸ ਤੇ ਸਮਾਰਟਫ਼ੋਨ ਆਧਾਰਿਤ ਹੋਵੇਗੀ 'ਜਨਗਣਨਾ 2027', ਸਫ਼ਲ ਡਿਜੀਟਲ ਜਨਗਣਨਾ ਲਈ ਸਹਿਯੋਗ ਦੀ ਅਪੀਲ <br/>
ਚੰਡੀਗੜ੍ਹ 'ਚ 'ਜਨਗਣਨਾ 2027' ਨੂੰ ਪੂਰੀ ਤਰ੍ਹਾਂ ਡਿਜੀਟਲ, ਪੇਪਰਲੈੱਸ ਤੇ ਸਮਾਰਟਫ਼ੋਨ ਅਧਾਰਿਤ ਤਰੀਕੇ ਨਾਲ ਕਰਵਾਏ ਜਾਣ ਸੰਬੰਧੀ ਤਿੰਨ ਦਿਨਾਂ ਦਾ ਪ੍ਰੀ-ਟੈਸਟ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਡਾ. ਨਵਜੋਤ ਖੋਸਾ ਤੇ ਚੰਡੀਗੜ੍ਹ ਕੇਂਦਰੀ ਦੇ ਐਸ. ਡੀ. ਐਮ. ਨਵੀਨ | ਤਸਵੀਰ : ਗੁਰਿੰਦਰ ਸਿੰਘ
<br/>
05-11-2025
ਦੋ ਪੜਾਵਾਂ 'ਚ ਕੀਤੀ ਜਾਵੇਗੀ ਜਨਗਣਨਾ 2027
ਘਰਾਂ ਦਾ ਸੂਚੀਕਰਨ ਤੇ ਘਰਾਂ ਦੀ ਜਨਗਣਨਾ-1 ਅਪ੍ਰੈਲ ਤੋਂ 30 ਸਤੰਬਰ 2026 ਦੇ ਵਿਚਕਾਰ ਕਿਸੇ ਇਕ ਮਹੀਨੇ 'ਚ
ਅਬਾਦੀ ਗਣਨਾ-9 ਫਰਵਰੀ ਤੋਂ 28 ਫਰਵਰੀ 2027 ਤੱਕ
ਦੋਵੇਂ ਪੜਾਅ ਪੂਰੀ ਤਰ੍ਹਾਂ ਡਿਜੀਟਲ ਤਰੀਕੇ ਨਾਲ ਸੰਪੰਨ ਕੀਤੇ ਜਾਣਗੇ |
ਆਖ਼ਰ 'ਚ ਜਨਗਣਨਾ ਡਾਇਰੈਕਟਰ ਡਾ. ਨਵਜੋਤ ਖੋਸਾ ਨੇ ਚੰਡੀਗੜ੍ਹ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰੀ-ਟੈਸਟ ਅਭਿਆਸ ਦੌਰਾਨ ਪੂਰਾ ਸਹਿਯੋਗ ਤੇ ਸਮਰਥਨ ਦੇਣ, ਸਹੀ ਜਾਣਕਾਰੀ ਮੁਹੱਈਆ ਕਰਵਾਉਣ ਤੇ ਫ਼ੀਲਡ ਸਟਾਫ਼ ਨਾਲ ਮਿਲ ਕੇ ਇਸ ਮਹੱਤਵਪੂਰਨ ਰਾਸ਼ਟਰੀ ਅਭਿਆਨ ਨੂੰ ਸਫ਼ਲ ਬਣਾਉਣ 'ਚ ਆਪਣਾ ਯੋਗਦਾਨ ਪਾਉਣ |