ਚੰਡੀਗੜ੍ਹ, 4 ਨਵੰਬਰ (ਅਜਾਇਬ ਸਿੰਘ ਔਜਲਾ)-ਆਲ ਇੰਡੀਆ ਆਸ਼ਾ ਵਰਕਰ ਫੈਸੀਲਿਟੇਰਜ ਯੂਨੀਅਨ ਪੰਜਾਬ ਗਰੁੱਪ ਏਟਕ ਮੁੱਖ ਦਫ਼ਤਰ ਚੰਡੀਗੜ੍ਹ ਵਲੋਂ ਪੰਜਾਬ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਪੰਜਾਬ ਜਰਨਲ ਸਕੱਤਰ ਬਲਵੀਰ ਕੌਰ ਗਿੱਲ ਲੁਧਿਆਣਾ, ਪੰਜਾਬ ਸੀਨੀਅਰ ਮੀਤ ਪ੍ਰਧਾਨ ਦੁਰਗੋ ਬਾਈ ਫ਼ਾਜ਼ਿਲਕਾ ਦੀ ਅਗਵਾਈ 'ਚ ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਤੇ ਅਮਲੇ ਨਾਲ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਹੋਈ | ਮੀਟਿੰਗ 'ਚ ਗੰਭੀਰਤਾ ਨਾਲ ਮੰਗਾ ਤੇ ਮੁਸ਼ਕਿਲਾਂ ਸੰਬੰਧੀ ਇਕ ਘੰਟਾ ਵਿਚਾਰ ਚਰਚਾ ਚੱਲਦੀ ਰਹੀ | ਸਿਹਤ ਮੰਤਰੀ ਵਲੋਂ ਵਿਸ਼ਵਾਸ ਦੁਆਇਆ ਗਿਆ ਕਿ ਵਰਕਰਾਂ ਦੀ ਰੈਗੂਲਰ ਹੋਣ ਦੀ ਫੈਸੀਲਿਟੇਟਰਜ ਦੇ ਫਿਕਸ ਭੱਤੇ, ਟੂਰਮਨੀ 'ਚ ਵਾਧਾ, ਸੇਵਾ ਮੁਕਤ ਵਰਕਰਾਂ ਨੂੰ ਸਹਾਇਤਾ ਫੰਡ ਦੀ ਡਿਮਾਂਡ ਕੇਂਦਰ ਨੂੰ ਭੇਜੀ ਗਈ ਹੈ | ਕੱਟੇ ਭੱਤੇ ਵੀ ਬਹਾਲ ਕੀਤੇ ਜਾਣਗੇ, ਫਿਕਸ ਭੱਤੇ ਦੁੱਗਣਾ ਤੇ ਇੰਨਸੈਂਟਿਵ ਵਿਚ ਵਾਧਾ, ਵਰਕਰਾਂ ਨੂੰ ਐਕਸੀਡੈਂਟ ਦੌਰਾਨ ਮੌਤ ਹੋਣ 'ਤੇ 10/ਲੱਖ ਰੁਪਏ ਪਰਿਵਾਰ ਨੂੰ ਸਹਾਇਤਾ ਫੰਡ, ਆਨਲਾਈਨ ਕੰਮਾਂ ਲਈ ਟੈਬ, ਇਹ ਸਾਰੀਆਂ ਮੰਗਾਂ ਦਾ ਆਉਣ ਵਾਲੇ ਬਜਟ 'ਚ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇਗਾ | ਮੀਟਿੰਗ 'ਚ ਨੀਲਮ ਰਾਣੀ ਜਥੇਬੰਦਕ ਸਕੱਤਰ, ਕਿਰਨਜੀਤ ਕੌਰ ਫ਼ਾਜ਼ਿਲਕਾ, ਜ਼ਿਲ੍ਹਾ ਪ੍ਰਧਾਨ ਮਨਜਿੰਦਰ ਕੌਰ, ਵਿੱਤ ਸਕੱਤਰ ਵੀਰਪਾਲ ਕੌਰ ਤਰਨਤਾਰਨ, ਜ਼ਿਲ੍ਹਾ ਸਲਾਹਕਾਰ ਸੁੱਖਪਾਲ ਕੌਰ ਜੈਤੋ (ਫਰੀਦਕੋਟ), ਅਮਨਦੀਪ ਕੌਰ ਰੱਤੂ ਮੋਗਾ, ਸਵਰਨਜੀਤ ਕੌਰ ਫੁੱਲਾਂਵਾਲ ਬਲਾਕ ਪੱਖੋਵਾਲ ਆਦਿ ਸ਼ਾਮਿਲ ਸਨ |