11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਮਾਜਰੀ ਬਲਾਕ 'ਚ ਕਾਨੂੰਨ ਦਾ ਨਹੀਂ, ਸਗੋਂ ਮਾਈਨਿੰਗ ਮਾਫ਼ੀਆ ਦਾ ਰਾਜ-ਵਿਨੀਤ ਜੋਸ਼ੀ <br/>

ਅਜੀਤ ਡੈਸਕ 05-11-2025
ਮੁੱਲਾਂਪੁਰ ਗਰੀਬਦਾਸ, 4 ਨਵੰਬਰ (ਦਿਲਬਰ ਸਿੰਘ ਖੈਰਪੁਰ)-ਮਾਜਰੀ ਬਲਾਕ ਵਿਚ ਜਿਥੇ ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਦੇ ਮੁਤਾਬਿਕ ਇਕ ਵੀ ਮਾਈਨਿੰਗ ਸਾਈਟ ਨਹੀਂ ਹੈ, ਉਥੇ ਹੀ ਮਾਈਨਿੰਗ ਮਾਫ਼ੀਆ ਨੇ ਪਿੰਡ ਕੁੱਬਾਹੇੜੀ 'ਚ ਥਾਂ-ਥਾਂ ਸੈਂਕੜੇ ਏਕੜ ਜ਼ਮੀਨ 'ਚ 50-50 ਫੁੱਟ ਡੂੰਘੀ ਖੁਦਾਈ ਕਰਕੇ ਗ਼ੈਰ-ਕਾਨੂੰਨੀ ਮਾਈਨਿੰਗ ਕੀਤੀ ਹੋਈ ਹੈ | ਇਥੇ ਹੀ ਬੱਸ ਨਹੀਂ ਕੱੁਬਾਹੇੜੀ ਤੋਂ ਖਿਜ਼ਰਾਬਾਦ ਨੂੰ ਜਾਂਦੇ ਰਸਤੇ ਦਾ ਹਿੱਸਾ ਵੀ ਮਾਈਨਿੰਗ ਮਾਫ਼ੀਆ ਦੇ ਕਹਿਰ ਤੋਂ ਬਚ ਨਹੀਂ ਸਕਿਆ | ਉਪਰੋਕਤ ਜਾਣਕਾਰੀ ਭਾਜਪਾ ਦੇ ਸੂਬਾਈ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਦਿੱਤੀ | ਇਸ ਮੌਕੇ ਮੰਡਲ ਪ੍ਰਧਾਨ ਮਾਜਰੀ ਮੋਹਿਤ ਗੌਤਮ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ | ਇਸ ਮੌਕੇ ਵਿਨੀਤ ਜੋਸ਼ੀ ਨੇ ਦੱਸਿਆ ਕਿ ਪਿੰਡ ਖਿਜ਼ਰਾਬਾਦ, ਕੁੱਬਾਹੇੜੀ, ਅਭੀਪੁਰ, ਮੀਆਂਪੁਰ ਤੇ ਮਿਰਜ਼ਾਪੁਰ ਆਦਿ ਵਿਖੇ ਹਰ ਸਾਲ ਹਜ਼ਾਰ ਕਰੋੜ ਰੁ. ਤੋਂ ਵੱਧ ਦੀ ਗ਼ੈਰ-ਕਾਨੂੰਨੀ ਮਾਈਨਿੰਗ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਮਾਈਨਿੰਗ ਵਿਭਾਗ ਵੀ ਸਰਕਾਰੀ ਤੌਰ 'ਤੇ ਮੰਨਦਾ ਹੈ ਕਿ ਪਿੰਡ ਕੁੱਬਾਹੇੜੀ ਤੋਂ ਖਿਜ਼ਰਾਬਾਦ ਨੂੰ ਜਾਂਦੀ ਲਿੰਕ ਸੜਕ ਦਾ ਹਿੱਸਾ ਮਾਈਨਿੰਗ ਮਾਫ਼ੀਆ ਨੇ ਖਾ ਲਿਆ ਹੈ, ਪਰ ਫਿਰ ਵੀ ਮਾਈਨਿੰਗ ਵਿਭਾਗ, ਪੰਚਾਇਤ ਵਿਭਾਗ, ਮੰਡੀ ਬੋਰਡ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮਾਜਰੀ ਬਲਾਕ 'ਚ ਮੌਜੂਦ 25 ਤੋਂ 30 ਕਰੈਸ਼ਰ ਸਿਰਫ਼ ਰਾਤ ਸਮੇਂ ਹੀ ਚਲਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਕਰੈਸ਼ਰਾਂ ਦੀ ਨਿਯਮਾਂ ਅਨੁਸਾਰ ਜਾਂਚ ਹੋਵੇ ਤਾਂ ਸਾਰੇ ਕਾਨੂੰਨ ਤੌਰ 'ਤੇ ਸਹੀ ਸਿੱਧ ਨਹੀਂ ਹੋਣਗੇ | ਜੋਸ਼ੀ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਪੱਧਰਾਂ ਜਿਵੇਂ ਰਾਜ, ਜ਼ਿਲ੍ਹਾ, ਬਲਾਕ ਅਤੇ ਤਹਿਸੀਲ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਾਈਨਿੰਗ ਮਾਫ਼ੀਆ ਨਿਯਮਾਂ ਨੂੰ ਅਣਦੇਖਾ ਕਰਕੇ ਕਰੈਸ਼ਰ ਅਤੇ ਸਕਰੀਨਿੰਗ ਪਲਾਂਟ ਚਲਾਉਣ ਦੀ ਇਜਾਜ਼ਤ ਲੈ ਲੈਂਦਾ ਹੈ | ਇਸ ਤੋਂ ਬਾਅਦ ਇਹ ਵੱਖ-ਵੱਖ ਵਾਤਾਵਰਨ ਕਾਨੂੰਨਾਂ ਅਤੇ ਪ੍ਰਦੂਸ਼ਣ ਨਿਯਮਾਂ ਦੀਆਂ ਧੱਜੀਆਂ ਉੱਡਾਉਂਦਾ ਹੈ | ਉਨ੍ਹਾਂ ਕਿਹਾ ਕਿ ਵਾਤਾਵਰਨ ਕਾਨੂੰਨਾਂ ਅਨੁਸਾਰ ਹਰ ਕਰੈਸ਼ਰ ਲਈ ਆਪਣੇ ਆਲੇ-ਦੁਆਲੇ ਤਿੰਨ-ਪੱਧਰੀ ਹਰੀ ਪੱਟੀ (ਗਰੀਨ ਕਵਰ) ਬਣਾਈ ਰੱਖਣੀ ਲਾਜ਼ਮੀ ਹੈ, ਪਰ ਖੇਤਰ ਵਿਚ ਕੋਈ ਵੀ ਕਰੈਸ਼ਰ ਇਸ ਨਿਯਮ ਦਾ ਪਾਲਣ ਨਹੀਂ ਕਰ ਰਿਹਾ | ਡੀ. ਸੀ., ਐਸ. ਡੀ. ਐਮ. ਤੇ ਹੋਰ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਚੁੱਪ ਹਨ |

ਪਿਛਲੀ ਖ਼ਬਰ ਮੁਹਾਲੀ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਲਾਈਟ ਐਂਡ ਸਾਊਾਡ ਸ਼ੋਅ 11 ਨੂੰ <br/> ਅਗਲੀ ਖ਼ਬਰ ਲੋਕ ਹਿੱਤ ਮਿਸ਼ਨ ਦੇ ਅਹੁਦੇਦਾਰਾਂ ਦੀ ਵੱਖ-ਵੱਖ ਮੁੱਦਿਆ ਸੰਬੰਧੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।