15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਚੰਡੀਗੜ੍ਹ ਪੁਲਿਸ ਦੇ ਪੀ. ਓ. ਅਤੇ ਸੰਮਨ ਸਟਾਫ਼ ਵਲੋਂ 5 ਭਗੌੜੇ ਤੇ ਇਕ ਲੋੜੀਂਦਾ ਗਿ੍ਫ਼ਤਾਰ <br/>

ਚੰਡੀਗੜ੍ਹ ਪੁਲਿਸ ਦੇ ਪੀ. ਓ. ਅਤੇ ਸੰਮਨ ਸਟਾਫ਼ ਵਲੋਂ ਕਾਬੂ ਕੀਤੇ ਗਏ ਭਗੌੜੇ | ਤਸਵੀਰ : ਕਮਲਜੀਤ ਸਿੰਘ <br/> 20-11-2025
ਚੰਡੀਗੜ੍ਹ, 19 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੇ ਪੀ. ਓ. ਅਤੇ ਸੰਮਨ ਸਟਾਫ਼ ਨੇ ਵੱਖ-ਵੱਖ ਕੇਸਾਂ ਵਿਚ ਅਦਾਲਤ ਵਲੋਂ ਭਗੌੜੇ ਕਰਾਰ ਦਿੱਤੇ 5 ਵਿਅਕਤੀਆਂ ਤੇ ਗੈਰ-ਜ਼ਮਾਨਤੀ ਵਾਰੰਟ ਤਹਿਤ ਇਕ ਸਮੇਤ ਕੁੱਲ 6 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਨਵੰਬਰ 2020 ਨੂੰ ਥਾਣਾ ਸੈਕਟਰ-31 ਵਿਖੇ ਅਸਲਾ ਐਕਟ ਤਹਿਤ ਦਰਜ ਮਾਮਲੇ ਵਿਚ ਨਾਮਜਦ ਰਣਜੀਤ ਸਿੰਘ ਉਰਫ਼ ਠਾਕੁਰ ਨੂੰ ਚੰਡੀਗੜ੍ਹ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ, ਪੀ. ਓ. ਅਤੇ ਸਮੰਨ ਸਟਾਫ਼ ਨੇ ਉਸਨੂੰ ਗਿ੍ਫ਼ਤਾਰ ਕਰਕੇ ਜੇ. ਐੱਮ. ਸੀ. ਕੁਲਦੀਪ ਸਿੰਘ ਦੀ ਅਦਾਲਤ ਅੱਗੇ ਪੇਸ਼ ਕੀਤਾ ਗਿਆ ਜਿੱਥੋ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਇਸ ਦੇ ਨਾਲ ਹੀ ਚੈੱਕ ਬਾਊਾਸ ਦੇ ਵੱਖ-ਵੱਖ ਮਾਮਲਿਆਂ ਵਿਚ ਕਾਰਵਾਈ ਦਾ ਸਾਹਮਣਾ ਕਰ ਰਹੇ ਤੇਗ ਬਹਾਦੁਰ ਵਾਸੀ ਸੈਕਟਰ-22 ਏ, ਰਵਿੰਦਰ ਕੁਮਾਰ ਵਾਸੀ ਮਨੀਮਾਜਰਾ, ਤਿ੍ਦੇਵ ਸਿੰਘ ਵਾਸੀ ਜੁਝਾਰ ਨਗਰ ਮੁਹਾਲੀ, ਕੁਲਦੀਪ ਕੁਮਾਰ ਵਾਸੀ ਪਿੰਡ ਜਗਤਪੁਰਾ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਅੱਗੇ ਪੇਸ਼ ਕੀਤਾ ਜਿੱਥੋਂ ਉਕਤ ਚਾਰਾਂ ਨੂੰ ਜ਼ਮਾਨਤ ਮਿਲ ਗਈ | ਇਸ ਤੋਂ ਇਲਾਵਾ ਅਦਾਲਤ ਵਿਖੇ ਸੁਣਵਾਈ ਦੌਰਾਨ ਗੈਰ-ਹਾਜ਼ਰ ਹੋਣ ਕਾਰਨ ਰੋਜ਼ੀ ਨਾਮ ਦੀ ਮਹਿਲਾ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜ਼ਾਰੀ ਕੀਤੇ ਗਏ ਸਨ, ਗਿ੍ਫ਼ਤਾਰੀ ਉਪਰੰਤ ਅਦਾਲਤ ਅੱਗੇ ਪੇਸ਼ ਕੀਤੇ ਜਾਣ ਤੇ ਉਸਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਪੈਨਸ਼ਨਰਾਂ ਨੇ ਵੱਡੀ ਗਿਣਤੀ 'ਚ ਪੁੱਜ ਕੇ ਮੇਲੇ ਦਾ ਲਿਆ ਲਾਭ: ਜ਼ਿਲ੍ਹਾ ਖਜ਼ਾਨਾ ਅਫਸਰ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਕਈ ਰਾਜਨੀਤਕ ਆਗੂ ਵਿਦਿਆਰਥੀਆਂ ਦੇ ਸਮਰਥਨ ਲਈ ਪਹੰੁਚੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।