ਪੈਨਸ਼ਨਰਾਂ ਨੇ ਵੱਡੀ ਗਿਣਤੀ 'ਚ ਪੁੱਜ ਕੇ ਮੇਲੇ ਦਾ ਲਿਆ ਲਾਭ: ਜ਼ਿਲ੍ਹਾ ਖਜ਼ਾਨਾ ਅਫਸਰ
ਅਜੀਤ ਡੈਸਕ
20-11-2025
ਐਨ. ਡੀ. ਪੀ. ਐਸ. ਐਕਟ ਤਹਿਤ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ
ਮਾਜਰੀ, 19 ਨਵੰਬਰ (ਕੁਲਵੰਤ ਸਿੰਘ ਧੀਮਾਨ)-ਨਵਾਗਰਾਓਾ ਪੁਲਿਸ ਵਲੋਂ ਦੀਕਸ਼ਿਤ ਸ਼ਰਮਾ ਪੁੱਤਰ ਗੋਪਾਲ ਸ਼ਰਮਾ ਵਾਸੀ ਡੋਚੀ ਸ਼ਿਮਲਾ ਹਿਮਾਚਲ ਪ੍ਰਦੇਸ਼, ਅਨਿਕੇਤ ਚੌਹਾਨ ਪੁੱਤਰ ਹਮਰਾਜ ਚੌਹਾਨ ਵਾਸੀ ਪਿੰਡ ਗਿਚੋਨਾ ਸ਼ਿਮਲਾ, ਪਿ੍ਜਵਾਲ ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਧੜਕਲਾ ਸ਼ਿਮਲਾ ਤੇ ਸੌਰਵ ਚੌਹਾਨ ਪੁੱਤਰ ਰਜਿੰਦਰ ਸਿੰਘ ਵਾਸੀ ਜਨਾਹ ਸ਼ਿਮਲਾ ਹਿਮਾਚਲ ਪ੍ਰਦੇਸ਼ ਦੇ ਖਿਲਾਫ਼ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਅਨੁਸਾਰ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਜਨਤਾ ਕਾਲੋਨੀ ਤੋਂ ਵਿਕਾਸ ਨਗਰ ਦੇ ਗੇਟ ਨੰ. 1 ਵੱਲ ਜਾ ਰਹੀ ਸੀ ਤਾਂ ਇਸ ਉਨ੍ਹਾਂ ਦੇਖਿਆ ਕਿ ਚਾਰ ਵਿਅਕਤੀ ਕਾਰ ਵਿਚ ਬੈਠੇ ਸਨ ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾ ਗਏ, ਜਿਨ੍ਹਾਂ ਦੇ ਨਸ਼ਾ ਕੀਤੇ ਹੋਣ ਦਾ ਸ਼ੱਕ ਹੋਣ 'ਤੇ ਕਾਬੂ ਕਰਕੇ ਡੋਪ ਟੈਸਟ ਕਰਵਾਇਆ ਗਿਆ ਤਾਂ ਟੈਸਟ ਰਿਪੋਰਟ ਪਾਜ਼ੀਟਿਵ ਆਈ, ਜਿਸ ਦੇ ਅਧਾਰ 'ਤੇ ਉਕਤ ਚਾਰੇ ਮੁਲਜ਼ਮਾਂ ਖਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |