15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਮੇਅਰ ਹਰਪ੍ਰੀਤ ਕੌਰ ਬਬਲਾ ਵਲੋਂ ਸਵੈ-ਸਹਾਇਤਾ ਸਮੂਹ ਅਗਵਾਈ ਸਵੱਛਤਾ ਮੁਹਿੰਮ ਦੀ ਸ਼ੁਰੂਆਤ <br/>

ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਅਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ 'ਸਵੱਛ ਭਾਰਤ ਮਿਸ਼ਨ' ਦੀ ਸ਼ੁਰੂਆਤ ਕਰਦੇ ਹੋਏ | (ਸੱਜੇ) ਚੰਡੀਗੜ੍ਹ ਨਗਰ ਨਿਗਮ ਦੇ ਕਰਮਚਾਰੀ 'ਸਵੱਛ ਭਾਰਤ ਮਿਸ਼ਨ' ਤਹਿਤ ਜਨਤਕ ਪਖਾਨਿਆਂ ਦੀ ਸਫ਼ਾਈ ਕਰਦੇ ਹੋਏ | ਤਸਵੀਰਾਂ : ਕਮਲਜੀਤ ਸਿੰਘ <br/> 20-11-2025
ਚੰਡੀਗੜ੍ਹ, 19 ਨਵੰਬਰ (ਸੰਦੀਪ ਕੁਮਾਰ ਮਾਹਨਾ)-ਨਗਰ ਨਿਗਮ ਚੰਡੀਗੜ੍ਹ ਨੇ ਸਵੱਛ ਭਾਰਤ ਮਿਸ਼ਨ 2.0 ਅਧੀਨ ਸ਼ਹਿਰ ਵਿਚ ਸਫ਼ਾਈ ਨੂੰ ਲੋਕ ਅੰਦੋਲਨ ਬਣਾਉਣ ਵਾਸਤੇ ਇੱਕ ਨਵਾਂ ਕਦਮ ਚੁੱਕਦਿਆਂ ਸਵੈ-ਸਹਾਇਤਾ ਸਮੂਹਾਂ (ਐਸਐਚਜੀ) ਦੀ ਅਗਵਾਈ ਹੇਠ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ | ਮੇਅਰ ਹਰਪ੍ਰੀਤ ਕੌਰ ਬਬਲਾ ਨੇ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਦੀ ਹਾਜ਼ਰੀ 'ਚ ਇਸ ਮੁਹਿੰਮ ਦਾ ਉਦਘਾਟਨ ਕੀਤਾ | ਮੁਹਿੰਮ ਦੇ ਪਹਿਲੇ ਪੜਾਅ ਵਜੋਂ ਸ਼ਹਿਰ ਦੇ ਦੋ ਘਣੇ ਇਲਾਕਿਆਂ ਸੈਕਟਰ 26 ਦੀ ਬਾਪੂ ਧਾਮ ਕਾਲੋਨੀ ਅਤੇ ਸੈਕਟਰ 25 ਦੀ ਜਨਤਾ ਕਾਲੋਨੀ ਦੀ ਚੋਣ ਕੀਤੀ ਗਈ ਹੈ, ਜਿੱਥੇ ਕੁੱਲ 5,609 ਘਰਾਂ ਵਿਚ ਘਰ-ਘਰ ਜਾ ਕੇ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਮੁਹਿੰਮ ਚਲਾਈ ਜਾਵੇਗੀ | ਇਸ ਲਈ 20 ਐਸਐਚਜੀ ਮੈਂਬਰਾਂ ਦੀਆਂ ਚਾਰ-ਚਾਰ ਮੈਂਬਰਾਂ ਵਾਲੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ | ਇਹ ਟੀਮਾਂ ਸ਼ਹਿਰ ਵਾਸੀਆਂ ਨੂੰ ਚਾਰ ਸ਼੍ਰੇਣੀਆਂ ਵਿਚ ਕੂੜਾ ਵੱਖ ਕਰਨ, ਸਿੰਗਲ-ਯੂਜ਼ ਪਲਾਸਟਿਕ ਤੋਂ ਬਚਣ, ਸਫ਼ਾਈ ਨੂੰ ਯਕੀਨੀ ਬਣਾਉਣ ਅਤੇ 'ਆਈ ਐਮ ਚੰਡੀਗੜ੍ਹ' ਮੋਬਾਈਲ ਐਪ ਦੀ ਵਰਤੋਂ ਬਾਰੇ ਜਾਗਰੂਕ ਕਰਨਗੀਆਂ | ਇਸ ਦੇ ਨਾਲ ਪੈਂਫਲੇਟ ਵੰਡੇ ਜਾਣਗੇ ਅਤੇ ਕੂੜੇ ਦੇ ਸਰੋਤ 'ਤੇ ਹੀ ਵੱਖ ਕਰਨ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕੀਤਾ ਜਾਵੇਗਾ | ਪੂਰੀ ਪ੍ਰਕਿਰਿਆ ਐਨਯੂਐਲਐਮ ਦੇ ਐਸਡੀਓ ਦੀ ਨਿਗਰਾਨੀ ਹੇਠ ਹੋਵੇਗੀ | ਦੂਜੇ ਪਾਸੇ, ਨਗਰ ਨਿਗਮ ਦਾ ਸੈਨੀਟੇਸ਼ਨ ਵਿਭਾਗ ਸੰਬੰਧਿਤ ਖੇਤਰਾਂ ਵਿਚ ਮਨੁੱਖੀ ਸ਼ਕਤੀ ਤੋਂ ਲੈ ਕੇ ਫ਼ੀਲਡ ਕੋਆਰਡੀਨੇਸ਼ਨ ਤੱਕ ਪੂਰਾ ਸਹਿਯੋਗ ਦੇਵੇਗਾ ਅਤੇ ਐਸ.ਐਚ.ਜੀ ਮੈਂਬਰਾਂ ਦੀ ਹਾਜ਼ਰੀ ਵੀ ਯਕੀਨੀ ਬਣਾਏਗਾ | ਵਿਭਾਗ ਵਲੋਂ ਮੁਹਿੰਮ ਦੇ ਪ੍ਰਭਾਵ ਦਾ ਵਿਸਤਿ੍ਤ ਮੁਲਾਂਕਣ ਵੀ ਕੀਤਾ ਜਾਵੇਗਾ, ਜਿਸ 'ਚ ਵੱਖਰੇ ਰਹਿੰਦ-ਖੂੰਹਦ ਦੇ ਇਕੱਠੇ ਕਰਨ ਵਿਚ ਵਾਧਾ, ਮਿਸ਼ਰਤ ਰਹਿੰਦ-ਖੂੰਹਦ 'ਚ ਕਮੀ ਅਤੇ ਆਈਈਸੀ ਗਤੀਵਿਧੀਆਂ ਤੋਂ ਬਾਅਦ ਹੋਏ ਸੁਧਾਰ ਸ਼ਾਮਲ ਹੋਣਗੇ | ਮੁਹਿੰਮ ਦੀ ਸ਼ੁਰੂਆਤ ਮੌਕੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਦੀ ਸ਼ਮੂਲੀਅਤ ਸਫ਼ਾਈ ਨੂੰ ਭਾਈਚਾਰਕ ਅੰਦੋਲਨ ਬਣਾਉਣ ਵੱਲ ਇਕ ਵੱਡਾ ਕਦਮ ਹੈ | ਉਨ੍ਹਾਂ ਕਿਹਾ 'ਇਹ ਸਿਰਫ਼ ਸਫ਼ਾਈ ਮੁਹਿੰਮ ਨਹੀਂ, ਸਗੋਂ ਲੋਕ ਭਾਗੀਦਾਰੀ ਦਾ ਯਤਨ ਹੈ | ਅÏਰਤਾਂ ਦੀ ਅਗਵਾਈ ਵਾਲੇ ਸਮੂਹਾਂ ਰਾਹੀਂ ਸਿੱਧੇ ਘਰਾਂ ਤੱਕ ਜਾਗਰੂਕਤਾ ਪਹੁੰਚਾ ਕੇ ਅਸੀਂ ਸਫ਼ਾਈ ਨੂੰ ਸਮੂਹਕ ਜ਼ਿੰਮੇਵਾਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ |' ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਸਫ਼ਾਈ ਲਹਿਰ ਦੀ ਅਸਲ ਸਫਲਤਾ ਨਿਵਾਸੀਆਂ ਦੀ ਹਿੱਸੇਦਾਰੀ 'ਤੇ ਨਿਰਭਰ ਹੁੰਦੀ ਹੈ | ਉਨ੍ਹਾਂ ਕਿਹਾ 'ਸ਼ਹਿਰ ਤਦ ਹੀ ਸਾਫ਼ ਹੋਵੇਗਾ ਜਦੋਂ ਲੋਕ ਸਵੈ-ਜਿਮੇਵਾਰੀ ਨਾਲ ਹਿੱਸਾ ਲੈਣ | ਐਸਐਚਜੀ ਰਾਹੀਂ ਹਰ ਘਰ ਤੱਕ ਪਹੁੰਚ ਕੇ ਅਸੀਂ ਵਿਵਹਾਰਿਕ ਤਬਦੀਲੀ ਅਤੇ ਰਹਿੰਦ-ਖੂੰਹਦ ਪ੍ਰਬੰਧਨ ਵਿਚ ਸੁਧਾਰ ਲਿਆਉਣ ਦਾ ਟੀਚਾ ਰੱਖਿਆ ਹੈ | ਨਿਗਮ ਕਮਿਸ਼ਨਰ ਨੇ ਦੱਸਿਆ ਕਿ ਪਾਇਲਟ ਪ੍ਰੋਜੈਕਟ ਦੇ ਨਤੀਜਿਆਂ ਦੇ ਆਧਾਰ 'ਤੇ ਇਸ ਮੁਹਿੰਮ ਨੂੰ ਹੋਰ ਖੇਤਰਾਂ ਵਿਚ ਫੈਲਾਇਆ ਜਾਵੇਗਾ | ਨਿਗਮ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਫ਼ਾਈ ਅਭਿਆਨ ਵਿਚ ਸਹਿਯੋਗ ਦੇ ਕੇ ਚੰਡੀਗੜ੍ਹ ਨੂੰ ਹੋਰ ਸਾਫ਼-ਸੁਥਰਾ ਅਤੇ ਹਰਾ-ਭਰਾ ਸ਼ਹਿਰ ਬਣਾਉਣ ਵਿਚ ਯੋਗਦਾਨ ਪਾਉਣ |

ਪਿਛਲੀ ਖ਼ਬਰ ਦਿੱਲੀ-ਐਨ.ਸੀ.ਆਰ. 'ਚ ਪ੍ਰਦੂਸ਼ਣ ਚਿੰਤਾਜਨਕ ਪੱਧਰ 'ਤੇ ਪੁੱਜਾ <br/> ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350ਵੇਂ ਸਾਲ ਨੂੰ ਸਮਰਪਿਤ ਕਿਤਾਬ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁੱਖ ਸਕੱਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।