15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਲੜਕੀ ਨੂੰ ਨਸ਼ੀਲੀ ਦਵਾਈ ਪਿਲਾ ਕੇ ਬਣਾਈ ਵੀਡੀਓ

ਅਜੀਤ ਡੈਸਕ 20-11-2025
ਐੱਸ. ਏ. ਐੱਸ. ਨਗਰ, 19 ਨਵੰਬਰ (ਕਪਿਲ ਵਧਵਾ)-ਮੁਹਾਲੀ ਪੁਲਿਸ ਨੇ ਇਕ ਬਾਲਗ ਲੜਕੀ ਨੂੰ ਬੇਹੋਸ਼ ਕਰਕੇ ਉਸ ਦੀ ਅਸ਼ਲੀਲ ਵੀਡੀਓ ਬਣਾਉਣ ਅਤੇ ਬਾਅਦ ਵਿਚ ਉਸ ਨੂੰ ਬਲੈਕਮੇਲ ਕਰਕੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਹਾਸਿਲ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਨੇ ਦੱਸਿਆ ਕਿ ਉਸ ਦੀ ਉਮਰ 20 ਸਾਲ ਹੈ ਤੇ ਉਹ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਮੁਹਾਲੀ ਵਿਖੇ ਪ੍ਰਾਪਰਟੀ ਡੀਲਰ ਦਾ ਕੰਮ ਕਰਦੀ ਹੈ | ਇਕ ਦਿਨ ਘਰ ਆਉਂਦੇ ਸਮੇਂ ਉਸ ਨੂੰ ਇਕ ਲੜਕਾ ਮਿਲਿਆ, ਜਿਸ ਨੇ ਉਸ ਨਾਲ ਜਾਣ-ਪਛਾਣ ਵਧਾਈ ਤੇ ਉਸ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੜਕੇ ਨੇ ਆਪਣੇ ਪੀ. ਜੀ. ਵਿਖੇ ਲੜਕੀ ਨੂੰ ਬੁਲਾਇਆ ਤੇ ਕੋਲਡ ਡਰਿੰਕ ਵਿਚ ਨਸ਼ੀਲੀ ਵਸਤੂ ਮਿਲਾ ਦਿੱਤੀ | ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਬੇਹੋਸ਼ ਕਰਕੇ ਲੜਕੇ ਨੇ ਉਸ ਦੀ ਵੀਡੀਓ ਬਣਾਈ ਅਤੇ ਵਟਸਐਪ 'ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ | ਮਜ਼ਬੂਰਨ ਪੀੜਤਾ ਨੂੰ ਲੜਕੇ ਵਲੋਂ ਦੱਸੇ ਗਏ ਹੋਟਲ ਵਿਖੇ ਜਾਣਾ ਪਿਆ, ਜਿਥੇ ਉਸ ਨੇ ਪੀੜਤਾ ਨਾਲ ਜਬਰਦਸਤੀ ਸਰੀਰਕ ਸੰਬੰਧ ਬਣਾਏ | ਇਸ ਉਪਰੰਤ ਲੜਕੀ ਨੇ ਡਰਦੇ ਮਾਰੇ ਉਸ ਨੂੰ ਬਲਾਕ ਕਰ ਦਿੱਤਾ, ਪਰ ਲੜਕਾ ਉਸ ਨੂੰ ਪੇਮੈਂਟ ਐਪ 'ਤੇ ਸੁਨੇਹਾ ਭੇਜ ਕੇ ਧਮਕਾਉਂਦਾ ਰਿਹਾ | ਸ਼ੁਰੂ ਵਿਚ ਲੜਕੀ ਨੇ ਥਾਣਾ ਖਰੜ ਵਿਖੇ ਸ਼ਿਕਾਇਤ ਦਰਜ ਕਰਵਾਈ, ਜਿਸ ਉਪਰੰਤ ਪੁਲਿਸ ਨੇ ਉਸ ਲੜਕੇ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 128 ਤਹਿਤ ਕਾਰਵਾਈ ਕੀਤੀ | ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਹਿੰਮਤ ਦਿਖਾਉਂਦਿਆਂ ਐੱਸ. ਐੱਸ. ਪੀ. ਮੁਹਾਲੀ ਨੂੰ ਇਕ ਵੱਖਰੀ ਸ਼ਿਕਾਇਤ ਦੇ ਕੇ ਸਾਰੇ ਸਬੂਤ ਜਮ੍ਹਾਂ ਕਰਵਾਏ | ਪੁਲਿਸ ਨੇ ਉਕਤ ਨੌਜਵਾਨ ਜਿਸ ਦੀ ਪਛਾਣ ਮਨਪ੍ਰੀਤ ਸਿੰਘ ਮਨੀ ਵਾਸੀ ਤਲਵੰਡੀ ਸਾਬੋ ਵਜੋਂ ਹੋਈ ਹੈ, ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਡੇਰਾਬੱਸੀ ਬੱਸ ਸਟੈਂਡ 'ਤੇ 50.66 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਗੁਰਮਤਿ ਸਮਾਗਮ 23 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।