07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮੱਛਲੀ ਕਲਾਂ ਤੋਂ ਝੰਜੇੜੀ ਨੂੰ ਜਾਂਦੀ ਲਿੰਕ ਸੜਕ 'ਤੇ ਭਾਰਤ ਮਾਲਾ ਸੜਕ ਦਾ ਪਾਣੀ ਉਤਾਰਨ ਲਈ ਬਣਾਏ ਬੇਸ ਕਾਰਨ ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 23-11-2025
ਐੱਸ. ਏ. ਐੱਸ. ਨਗਰ, 22 ਨਵੰਬਰ (ਅ. ਬ.)-ਪਿੰਡ ਮੱਛਲੀ ਕਲਾਂ ਤੋਂ ਝੰਜੇੜੀ ਨੂੰ ਜਾਂਦੀ ਲਿੰਕ ਸੜਕ 'ਤੇ ਭਾਰਤ ਮਾਲਾ ਸੜਕ ਦਾ ਪਾਣੀ ਉਤਾਰਨ ਲਈ ਬਣਾਏ ਬੇਸ ਕਾਰਨ ਹਰ ਸਮੇਂ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਇਥੋਂ ਲੰਘਣ ਵਾਲੇ ਵਾਹਨ ਬਹੁਤ ਹੀ ਮੁਸ਼ਕਿਲ ਨਾਲ ਗੁਜ਼ਰਦੇ ਹਨ ਕਿਉਂਕਿ ਭਾਰਤ ਮਾਲਾ ਸੜਕ ਦਾ ਪਾਣੀ ਉਤਾਰਨ ਲਈ ਪੁਲ ਕੋਲ ਬਣਾਏ ਬੇਸ ਨੇ ਲਿੰਕ ਸੜਕ ਲਗਪਗ ਖ਼ਤਮ ਕਰ ਦਿੱਤੀ ਹੈ | ਇਸ ਸੰਬੰਧੀ ਮੌਕਾ ਦਿਖਾਉਂਦੇ ਹੋਏ ਇਲਾਕੇ ਦੇ ਵਸਨੀਕ ਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦੱਸਿਆ ਕਿ ਝੰਜੇੜੀ-ਮੱਛਲੀ ਕਲਾਂ ਲਿੰਕ ਸੜਕ 'ਤੇ ਰਸਤੇ ਲਈ ਭਾਰਤ ਮਾਲਾ ਸੜਕ ਦਾ ਪੁਲ ਲਗਾਇਆ ਗਿਆ ਹੈ ਅਤੇ ਇਸ ਤੋਂ ਅੱਗੇ ਕੂਹਣੀ ਮੋੜ ਪੈਂਦਾ ਹੈ | ਇਸ ਕੂਹਣੀ ਮੋੜ 'ਤੇ ਹੀ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਭਾਰਤ ਮਾਲਾ ਸੜਕ ਦਾ ਪਾਣੀ ਉਤਾਰਨ ਲਈ ਇਕ ਬੇਸ ਬਣਾਇਆ ਹੋਇਆ ਹੈ, ਪਰ ਇਸ ਬੇਤਰਤੀਬੇ ਬੇਸ ਨੇ ਲਿੰਕ ਸੜਕ ਬਿਲਕੁਲ ਹੀ ਖ਼ਤਮ ਕਰ ਦਿੱਤੀ ਹੈ, ਜਿਸ ਕਾਰਨ ਇਥੋਂ ਗੁਜਰਨ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਰਾਤ ਸਮੇਂ ਇਥੋਂ ਲੰਘਣਾ ਹੋਰ ਵੀ ਜ਼ਿਆਦਾ ਔਖਾ ਹੋ ਜਾਂਦਾ ਹੈ ਕਿਉਂਕਿ ਹਨ੍ਹੇਰੇ ਵਿਚ ਬੇਸ ਤੇ ਸੜਕ ਦਾ ਕੋਈ ਪਤਾ ਹੀ ਨਹੀਂ ਲੱਗਦਾ, ਜਿਸ ਕਾਰਨ ਕਈ ਲੋਕ ਇਥੇ ਡਿੱਗ ਕੇ ਸੱਟਾਂ ਖਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਸੰਬੰਧਤ ਵਿਭਾਗ ਨੇ ਬਿਨਾਂ ਕਿਸੇ ਯੋਜਨਾ ਦੇ ਇਹ ਬੇਸ ਬਣਾਇਆ ਹੈ, ਜੋ ਕਿ ਹੁਣ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਉਨ੍ਹਾਂ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਕੋਲੋਂ ਇਸ ਬੇਤਰਤੀਬੇ ਬੇਸ ਨੂੰ ਤੁਰੰਤ ਸਹੀ ਕਰਨ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਫਾਰਮਾਕੋਲੋਜੀ 'ਤੇ ਅੰਤਰਰਾਸ਼ਟਰੀ ਕਾਨਫ਼ਰੰਸ ਸਮਾਪਤ ਅਗਲੀ ਖ਼ਬਰ 'ਆਪ' ਸਰਕਾਰ ਖ਼ਿਲਾਫ਼ ਰੱਖੇ ਧਰਨੇ ਲਈ ਡੇਰਾਬੱਸੀ ਤੋਂ ਗੁਰਦਰਸ਼ਨ ਸਿੰਘ ਸੈਣੀ ਔਰਤਾਂ ਦਾ ਵੱਡਾ ਜਥਾ ਲੈ ਕੇ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।