07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕੈਨਰਾ ਬੈਂਕ ਨੇ ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਲਿਮਟਿਡ ਨਾਲ ਸਮਝੌਤਾ ਪੱਤਰ ’ ਤੇ ਕੀਤੇ ਦਸਤਖ਼ਤ

ਚੰੰਡੀਗੜ੍ਹ, 6 ਅਕਤੂਬਰ (ਅ. ਬ)-ਕੈਨਰਾ ਬੈਂਕ ਦੇ ਸਰਕਲ ਦਫ਼ਤਰ ਚੰਡੀਗੜ੍ਹ ਵੱਲੋਂ ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਲਿਮਟਿਡ ਨਾਲ ਰਣਨੀਤਿਕ ਸਾਂਝੇਦਾਰੀ ਸਥਾਪਿਤ ਕੀਤੀ ਗਈ ਹੈ।

ਅਜੀਤ ਡੈਸਕ 07-10-2026
ਚੰੰਡੀਗੜ੍ਹ, 6 ਅਕਤੂਬਰ (ਅ.ਬ)-ਕੈਨਰਾ ਬੈਂਕ ਦੇ ਸਰਕਲ ਦਫ਼ਤਰ ਚੰਡੀਗੜ੍ਹ ਵੱਲੋਂ ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਲਿਮਟਿਡ ਨਾਲ ਰਣਨੀਤਿਕ ਸਾਂਝੇਦਾਰੀ ਸਥਾਪਿਤ ਕੀਤੀ ਗਈ ਹੈ। ਇਸ ਸਬੰਧੀ ਦੋਵਾਂ ਸੰਸਥਾਵਾਂ ਵਿਚਕਾਰ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ। ਇਸ ਸਮਝੌਤੇ ਦਾ ਮੁੱਖ ਉਦੇਸ਼ ਬਿਹਤਰ ਭਵਿੱਖ ਲਈ ਸੰਸਥਾਗਤ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ ਅਤੇ ਗਾਹਕ-ਕੇਂਦਰਿਤ ਬੈਂਕਿੰਗ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ। ਸਮਝੌਤਾ ਪੱਤਰ ਦਾ ਰਸਮੀ ਅਦਾਨ-ਪ੍ਰਦਾਨ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਇਆ। ਇਸ ਮੌਕੇ ਕੈਨਰਾ ਬੈਂਕ ਸਰਕਲ ਦਫ਼ਤਰ ਚੰਡੀਗੜ੍ਹ ਦੇ ਮਹਾਪ੍ਰਬੰਧਕ ਅਤੇ ਸਰਕਲ ਮੁਖੀ ਚੰਦਰ ਸਿੰਘ ਤੋਮਰ, ਕੈਨਰਾ ਬੈਂਕ ਖੇਤਰੀ ਦਫ਼ਤਰ ਸ਼ਿਮਲਾ ਦੇ ਖੇਤਰੀ ਮੁਖੀ ਰਵੀ ਕਾਂਤ ਬੁਰਮਨ ਅਤੇ ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਲਿਮਟਿਡ ਦੇ ਮੁੱਖ ਲੇਖਾ ਪਰੀਖਕ ਅਰਜੁਨ ਸਿੰਘ ਠਾਕੁਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਸਾਂਝੇਦਾਰੀ ਤਹਿਤ ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਲਿਮਟਿਡ ਦੇ ਕਰਮਚਾਰੀਆਂ ਅਤੇ ਸਬੰਧਿਤ ਹਿੱਤਧਾਰਕਾਂ ਨੂੰ ਵਿਆਪਕ ਬੈਂਕਿੰਗ ਹੱਲ, ਆਧੁਨਿਕ ਡਿਜੀਟਲ ਸੇਵਾਵਾਂ, ਤਨਖ਼ਾਹ ਖਾਤਾ ਸਹੂਲਤਾਂ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਵਿੱਤੀ ਉਤਪਾਦ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ।
ਪਿਛਲੀ ਖ਼ਬਰ ਹਰਿਆਣਾ ਰੋਡਵੇਜ਼ ਦੀ ਬੱਸ ਦੀ ਟੱਕਰ ਨਾਲ ਜੂਸ ਵਿਕਰੇਤਾ ਦੀ ਮੌਤ ਅਗਲੀ ਖ਼ਬਰ ਸੈਂਡੋਜ਼ ਪ੍ਰਿਬਸਨ ਨੇ ਅੰਮ੍ਰਿਤਸਰ ਵਿਚ ਨਵੇਂ ਬੈਂਕੁਇਟ ਨਾਲ ਪ੍ਰਾਹੁਣਾਚਾਰੀ ਦਾ ਕੀਤਾ ਵਿਸਥਾਰ : ਰੌਣਕ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।