24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

‘ ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਰਾਜ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸਮਾਪਤ ਪੰਜਾਬ ਭਰ ਦੇ ਖਿਡਾਰੀਆਂ ਨੇ ਦਿਖਾਏ ਨਿਸ਼ਾਨੇਬਾਜ਼ੀ ਦੇ ਜੌਹਰ

ਐੱਸ. ਏ.

‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਕਰਵਾਏ ਗਏ ਰਾਜ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ 25-11-2026
ਐੱਸ. ਏ. ਐੱਸ. ਨਗਰ, 24 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ 17 ਨਵੰਬਰ ਤੋਂ 23 ਨਵੰਬਰ ਤੱਕ ਰਾਜ ਪੱਧਰੀ ਸ਼ੂਟਿੰਗ (ਨਿਸ਼ਾਨੇਬਾਜ਼ੀ) ਮੁਕਾਬਲੇ ਮੁਹਾਲੀ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜੇਤੂ ਖਿਡਾਰੀਆਂ ਨੂੰ ਨਕਦ ਇਨਾਮੀ ਰਾਸ਼ੀ ਨਾਲ ਨਿਵਾਜਿਆ ਜਾ ਰਿਹਾ ਹੈ, ਜਿਸ ਤਹਿਤ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਖਿਡਾਰੀ ਨੂੰ 10 ਹਜ਼ਾਰ ਰੁ., ਦੂਜਾ ਸਥਾਨ ਹਾਸਿਲ ਕਰਨ ਵਾਲੇ ਖਿਡਾਰੀ ਨੂੰ 7 ਹਜ਼ਾਰ ਰੁ. ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਖਿਡਾਰੀ ਨੂੰ 5 ਰੁ. ਦਾ ਨਕਦ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੈਚ ਨੰ. ਐੱਸ. ਏ. : ਏਅਰ ਪਿਸਟਲ ਅੰਡਰ-14 ਲੜਕੇ (ਐੱਨ. ਆਰ. ) ਮੁਕਾਬਲੇ ਵਿਚ ਸਾਰਾਂਸ਼ ਸ਼ਰਮਾ (ਜਲੰਧਰ) ਨੇ ਪਹਿਲਾ, ਗੁਰਮੇਹਰ ਸਿੰਘ (ਸੰਗਰੂਰ) ਨੇ ਦੂਜਾ ਅਤੇ ਅਭਿਮਨਿਊ ਰਾਵਤ (ਪਟਿਆਲਾ) ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਮੈਚ ਨੰ. ਐੱਸ. ਬੀ. : ਏਅਰ ਪਿਸਟਲ ਅੰਡਰ-14 ਲੜਕੀਆਂ (ਐੱਨ. ਆਰ) ਮੁਕਾਬਲੇ ‘ਚ ਇਸ਼ਿਤਾ ਪਾਲ (ਪਟਿਆਲਾ) ਨੇ ਪਹਿਲਾ, ਸਮਾਇਰਾ ਭਾਟੀਆ (ਹੁਸ਼ਿਆਰਪੁਰ) ਨੇ ਦੂਜਾ ਤੇ ਨਵਿਆ (ਫਾਜ਼ਿਲਕਾ) ਨੇ ਤੀਜਾ, ਮੈਚ ਨੰ. ਐੱਸ. ਸੀ. : ਏਅਰ ਰਾਈਫ਼ਲ ਅੰਡਰ-14 ਲੜਕੇ (ਐੱਨ. ਆਰ.) ਮੁਕਾਬਲੇ ਵਿਚ ਤਨਵੀਰ ਸਿੰਘ (ਰੂਪਨਗਰ) ਨੇ ਪਹਿਲਾ, ਗੁਰਅੰਸ਼ ਸਿੰਘ (ਪਟਿਆਲਾ) ਨੇ ਦੂਜਾ ਤੇ ਏਕਨੂਰ ਸਿੰਘ (ਪਟਿਆਲਾ) ਨੇ ਤੀਜਾ ਅਤੇ ਮੈਚ ਨੰ. ਐੱਸ. ਡੀ. : ਏਅਰ ਰਾਈਫ਼ਲ ਅੰਡਰ-14 ਲੜਕੀਆਂ (ਐੱਨ. ਆਰ) ਮੁਕਾਬਲੇ ‘ਚ ਕੈਰਾਵੀ ਗੋਇਲ (ਬਰਨਾਲਾ) ਨੇ ਪਹਿਲਾ, ਤਨੀਸ਼ੀ ਭਾਰਦਵਾਜ (ਮੁਹਾਲੀ) ਨੇ ਦੂਜਾ ਸਥਾਨ ਤੇ ਸਰਗੁਣ ਸ਼ੈਲਨ ਕੌਰ ਗਿੱਲ (ਫ਼ਾਜ਼ਿਲਕਾ) ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਮੈਚ ਨੰ. ਐੱਸ. ਐੱਫ. : ਏਅਰ ਪਿਸਟਲ ਅੰਡਰ-14 ਲੜਕੀਆਂ (ਆਈ. ਐੱਸ. ਐੱਸ. ਐੱਫ) ਮੁਕਾਬਲੇ ਵਿਚ ਅਨਵੀ (ਮੁਹਾਲੀ) ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਮੈਚ ਨੰ. ਐੱਸ. ਜੀ. : ਏਅਰ ਰਾਈਫ਼ਲ ਅੰਡਰ-14 ਲੜਕੇ (ਆਈ. ਐੱਸ. ਐੱਸ. ਐੱਫ.) ਮੁਕਾਬਲੇ ‘ਚ ਦੀਪਇੰਦਰ ਸਿੰਘ (ਮੁਹਾਲੀ) ਨੇ ਪਹਿਲਾ, ਏਕਮਬੀਰ ਸਿੰਘ (ਮੁਹਾਲੀ) ਨੇ ਦੂਜਾ ਤੇ ਰੁਦਰਾਂਸ਼ ਸ਼ਰਮਾ (ਅੰਮ੍ਰਿਤਸਰ) ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਮੈਚ ਨੰ. ਐੱਸ. ਐੱਚ. : ਏਅਰ ਰਾਈਫ਼ਲ ਅੰਡਰ-14 ਲੜਕੀਆਂ (ਆਈ. ਐੱਸ. ਐੱਸ. ਐੱਫ) ਮੁਕਾਬਲੇ ‘ਚ ਸਿਮਰਨ ਕੌਰ (ਸ੍ਰੀ ਮੁਕਤਸਰ ਸਾਹਿਬ) ਨੇ ਪਹਿਲਾ ਤੇ ਤੁਰੰਨਿਆ (ਸੰਗਰੂਰ) ਨੇ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਮੈਚ ਨੰ. ਐੱਸ. ਆਈ. : ਏਅਰ ਪਿਸਟਲ ਅੰਡਰ-17 ਲੜਕੇ (ਐੱਨ. ਆਰ.) ਮੁਕਾਬਲੇ ਵਿਚ ਗੁਰਜੋਤ ਸਿੰਘ (ਜਲੰਧਰ) ਨੇ ਪਹਿਲਾ, ਕੁਲਵੀਰ ਸਿੰਘ (ਰੂਪਨਗਰ) ਨੇ ਦੂਜਾ ਤੇ ਨਵਨੀਰ ਸਿੰਘ (ਬਠਿੰਡਾ) ਨੇ ਤੀਜਾ ਸਥਾਨ ਹਾਸਿਲ ਕੀਤਾ, ਜਦਕਿ ਮੈਚ ਨੰ. ਐੱਸ 10 : ਏਅਰ ਪਿਸਟਲ ਅੰਡਰ-17 ਲੜਕੀਆਂ (ਐਨ. ਆਰ.) ਮੁਕਾਬਲੇ ਵਿਚ ਏਂਜਲਦੀਪ ਕੌਰ (ਸ੍ਰੀ ਮੁਕਤਸਰ ਸਾਹਿਬ) ਨੇ ਪਹਿਲਾ, ਰੀਤ ਕੌਰ (ਅੰਮ੍ਰਿਤਸਰ) ਨੇ ਦੂਜਾ ਤੇ ਗੁਰਮੰਨਤ ਕੌਰ (ਤਰਨਤਾਰਨ) ਨੇ ਤੀਜਾ ਸਥਾਨ ਹਾਸਿਲ ਕੀਤਾ।
ਪਿਛਲੀ ਖ਼ਬਰ ਮਾਈ ਭਾਰਤ ਨੇ ਜ਼ਿਲ੍ਹਾ ਪੱਧਰੀ ਪੇਸ਼ਕਾਰੀ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਪੰਜਾਬ ਹਾਕੀ ਲੀਗ ਸੀਜ਼ਨ-3 ਦੀ ਅੰਕ ਸੂਚੀ ’ਚ ਸਿਖਰ ’ਤੇ ਪਹੁੰਚੀ ਰਾਊਂਡ ਗਲਾਸ ਹਾਕੀ ਅਕੈਡਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।