07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਟਰੱਕ 'ਚ ਤਾਰਾਂ ਫਸਣ ਕਾਰਨ ਕਾਰ 'ਤੇ ਡਿੱਗਾ ਬਿਜਲੀ ਦਾ ਖੰਭਾ, ਕਾਰ ਸਵਾਰ ਜ਼ਖ਼ਮੀ

ਅਜੀਤ ਡੈਸਕ 23-11-2025
ਜ਼ੀਰਕਪੁਰ, 22 ਨਵੰਬਰ (ਹੈਪੀ ਪੰਡਵਾਲਾ)-ਪਟਿਆਲਾ ਸੜਕ 'ਤੇ ਗੁਰਦੁਆਰਾ ਨਾਭਾ ਸਾਹਿਬ ਦੇ ਸਾਹਮਣੇ ਵੀ. ਆਈ. ਪੀ. ਸੜਕ ਵੱਲ ਜਾਣ ਵਾਲੇ ਮੋੜ 'ਤੇ ਇਕ ਟਰੱਕ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ 'ਚ ਫਸ ਗਿਆ, ਜਿਸ ਕਾਰਨ ਤਾਰਾਂ ਸਮੇਤ ਖੰਭਾ ਟੁੱਟ ਕੇ ਇਕ ਕਾਰ 'ਤੇ ਡਿੱਗ ਗਿਆ | ਹਾਦਸੇ 'ਚ ਕਾਰ 'ਚ ਬੈਠਿਆ ਇਕ ਬਜ਼ੁਰਗ ਜ਼ਖ਼ਮੀ ਹੋ ਗਿਆ, ਜਦ ਕਿ ਉਸ ਦੇ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ | ਬਜ਼ੁਰਗ ਨੂੰ ਜ਼ਖ਼ਮੀ ਹਾਲਤ 'ਚ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਤੇ ਹਾਦਸੇ 'ਚ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ | ਇਸ ਤੋਂ ਬਾਅਦ ਕਈ ਫ਼ੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੀ | ਜਾਣਕਾਰੀ ਮੁਤਾਬਿਕ ਅੱਜ ਸਵੇਰੇ ਇਕ ਟਰੱਕ ਪਟਿਆਲਾ ਸੜਕ ਤੋਂ ਪਿੰਡ ਨਾਭਾ ਸਾਹਿਬ ਵੱਲ ਮੁੜ ਰਿਹਾ ਸੀ ਅਤੇ ਇਸੇ ਦੌਰਾਨ ਅਚਾਨਕ ਉਹ ਉੱਪਰ ਤੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ 'ਚ ਉਲਝ ਗਿਆ | ਟਰੱਕ ਚਾਲਕ ਵਲੋਂ ਟਰੱਕ ਨੂੰ ਤਾਰਾਂ 'ਚੋਂ ਕੱਢਣ ਲਈ ਜਦੋਂ ਟਰੱਕ ਅੱਗੇ ਪਿੱਛੇ ਕੀਤਾ ਗਿਆ ਤਾਂ ਤਾਰਾਂ ਸਮੇਤ ਖੰਭਾ ਟੁੱਟ ਕੇ ਹੇਠਾਂ ਖੜ੍ਹੀ ਕਾਰ 'ਤੇ ਡਿੱਗ ਗਿਆ | ਕਾਰ 'ਚ ਇਕ ਬਜ਼ੁਰਗ ਵਿਅਕਤੀ ਬੈਠਾ ਸੀ ਜੋ ਕਿ ਜ਼ਖ਼ਮੀ ਹੋ ਗਿਆ, ਜਦ ਕਿ ਉਸ ਦਾ ਲੜਕਾ, ਨੂੰ ਹ ਤੇ ਪੋਤਰਾ ਵਾਲ-ਵਾਲ ਬਚ ਗਏ | ਬਿਜਲੀ ਦੀ ਤਾਰਾਂ ਟੁੱਟਣ ਨਾਲ ਲੋਹਗੜ੍ਹ, ਵੀ. ਆਈ. ਪੀ. ਰੋਡ, ਗਰੀਨ ਲੋਟਸ ਤੇ ਦਿਆਲਪੁਰਾ ਸਮੇਤ ਪੰਜ ਫ਼ੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੀ | ਸਵੇਰ ਤੋਂ ਬੰਦ ਹੋਈ ਬਿਜਲੀ ਸਪਲਾਈ ਪਾਵਰਕਾਮ ਵਲੋਂ ਦੁਪਹਿਰ ਤੱਕ ਚਾਲੂ ਕੀਤੀ ਗਈ | ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਓਧਰ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪਾਵਰਕਾਮ ਦੇ ਐਸ. ਡੀ. ਓ. ਰਾਕੇਸ਼ ਭਾਟੀਆ ਨੇ ਦੱਸਿਆ ਕਿ ਟਰੱਕ ਚਾਲਕ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦੇ ਕੇ ਕੇਸ ਦਰਜ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਨੁਕਸਾਨ ਦੀ ਭਰਪਾਈ ਟਰੱਕ ਚਾਲਕ ਤੋਂ ਕੀਤੀ ਜਾਵੇਗੀ |
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ 'ਪ੍ਰਣਾਮ ਸ੍ਰੀ ਗੁਰੂ ਤੇਗ਼ ਬਹਾਦਰ ਜੀ' ਰਿਲੀਜ਼ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪ੍ਰੋਗਰਾਮ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।