09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਦੀਦਾਰ ਸਿੰਘ ਯੂ. ਟੀ. ਖਾਦੀ ਤੇ ਗ੍ਰਾਮ ਉਦਯੋਗ ਬੋਰਡ ਚੰਡੀਗੜ੍ਹ ਦੇ ਚੇਅਰਮੈਨ ਨਿਯੁਕਤ

ਅਜੀਤ ਡੈਸਕ 23-11-2025
ਚੰਡੀਗੜ੍ਹ, 22 ਨਵੰਬਰ (ਬਲਜਿੰਦਰ ਸਿੰਘ ਹਾਂਡਾ)-ਯੂ. ਟੀ. ਖਾਦੀ ਤੇ ਗ੍ਰਾਮ ਉਦਯੋਗ ਬੋਰਡ, ਚੰਡੀਗੜ੍ਹ ਨੇ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਨੋਟੀਫਿਕੇਸ਼ਨ ਅਨੁਸਾਰ ਦੀਦਾਰ ਸਿੰਘ ਨੇ 21 ਨਵੰਬਰ, 2025 ਨੂੰ ਇੰਡਸਟਰੀਅਲ ਏਰੀਆ, ਫੇਜ਼-2, ਚੰਡੀਗੜ੍ਹ ਵਿਖੇ ਸਥਿਤ ਬੋਰਡ ਦੇ ਦਫ਼ਤਰ ਵਿਖੇ ਰਸਮੀ ਤੌਰ 'ਤੇ ਅਹੁਦਾ ਸੰਭਾਲਿਆ | ਚੇਅਰਮੈਨ ਦੇ ਨਾਲੇ ਵਿਅਕਤੀਆਂ ਨੂੰ ਬੋਰਡ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ | ਜਿਨ੍ਹਾਂ 'ਚ ਸਟੇਟ ਡਾਇਰੈਕਟਰ, ਕੇ.ਵੀ.ਆਈ.ਸੀ ਚੰਡੀਗੜ, ਪਵਨ ਕੁਮਾਰ ਸ਼ਰਮਾ, ਬਲਟਾਣਾ, ਬਲਵਿੰਦਰ ਸਿੰਘ ਚੰਡੀਗੜ੍ਹ, ਬਲਬੀਰ ਸਿੰਘ ਸਿੱਧੂ ਚੰਡੀਗੜ੍ਹ, ਕੁਲਬੀਰ ਸਿੰਘ ਚੰਡੀਗੜ੍ਹ, ਫਰਮਿਲਾ, ਸਾਬਕਾ ਡਿਪਟੀ ਮੇਅਰ ਚੰਡੀਗੜ੍ਹ, ਨਿਸ਼ਾ ਸ਼ਰਮਾ ਚੰਡੀਗੜ੍ਹ ਆਦਿ ਸ਼ਾਮਿਲ ਹਨ | ਬੋਰਡ ਨੇ ਕਿਹਾ ਕਿ ਨਵੀਂ ਟੀਮ ਚੰਡੀਗੜ੍ਹ 'ਚ ਖਾਦੀ ਨੂੰ ਉਤਸ਼ਾਹਿਤ ਕਰੇਗੀ ਅਤੇ ਗ੍ਰਾਮ ਉਦਯੋਗਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਵਧਾਉਣ ਦੀ ਉਮੀਦ ਹੈ |
ਪਿਛਲੀ ਖ਼ਬਰ ਸਿਰਫ਼ 21 ਦਿਨਾਂ 'ਚ ਪੇਪਰ ਲੈਸ ਹੋਏ 10,450 ਤੋਂ ਵੱਧ ਪ੍ਰਾਪਰਟੀ ਰਜਿਸਟ੍ਰੇਸ਼ਨ-ਡਾ. ਸੁਮਿਤਾ ਮਿਸ਼ਰਾ ਅਗਲੀ ਖ਼ਬਰ ਪੰਜਾਬ ਸਰਕਾਰ ਮੱਛੀ ਪਾਲਣ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਲਗਾਤਾਰ ਸਰਗਰਮ-ਖੁੱਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।