09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਵੀਡੀਓ ਵਾਇਰਲ ਹੋਣ ਮਗਰੋਂ ਹੋਟਲ ’ ਤੇ ਇੱਟਾਂ - ਰੋੜਿਆਂ ਨਾਲ ਹਮਲਾ 8-10 ਅਣਪਛਾਤੇ ਨੌਜਵਾਨਾਂ ਨੇ ਹੋਟਲ ਦੀ ਕੀਤੀ ਭੰਨ-ਤੋੜ, ਬਾਹਰ ਖੜ੍ਹੀਆਂ ਕਾਰਾਂ ਵੀ ਨੁਕਸਾਨੀਆਂ

ਜ਼ੀਰਕਪੁਰ, 8 ਅਕਤੂਬਰ (ਮਨਿੰਦਰ ਸਿੰਘ)-ਬੀਤੇ ਦਿਨੀਂ ਹੋਟਲ ਬਲਿਊ ਬੈਰੀ ਵਿਚ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਕੁਝ ਕੁੜੀਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਵੀਰਵਾਰ ਦੁਪਹਿਰ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਹੋਟਲ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰਕੇ ਭੰਨ-ਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਹੋਟਲ ਦੇ ਬਾਹਰ ਮਾਰਕੀਟ ਵਿਚ ਖੜ੍ਹੀਆਂ ਕੁਝ ਕਾਰਾਂ ਵੀ ਨੁਕਸਾਨੀਆਂ ਗਈਆਂ।

ਅਜੀਤ ਡੈਸਕ 09-10-2026
ਜ਼ੀਰਕਪੁਰ, 8 ਅਕਤੂਬਰ (ਮਨਿੰਦਰ ਸਿੰਘ)-ਬੀਤੇ ਦਿਨੀਂ ਹੋਟਲ ਬਲਿਊ ਬੈਰੀ ਵਿਚ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਕੁਝ ਕੁੜੀਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਵੀਰਵਾਰ ਦੁਪਹਿਰ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਹੋਟਲ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰਕੇ ਭੰਨ-ਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਹੋਟਲ ਦੇ ਬਾਹਰ ਮਾਰਕੀਟ ਵਿਚ ਖੜ੍ਹੀਆਂ ਕੁਝ ਕਾਰਾਂ ਵੀ ਨੁਕਸਾਨੀਆਂ ਗਈਆਂ। ਦੱਸਿਆ ਜਾਂਦਾ ਹੈ ਕਿ ਇਸ ਹੋਟਲ ਦਾ ਨਾਮ ਪਹਿਲਾਂ ਐੱਮ. ਐੱਮ. ਕਰਾਊਨ ਸੀ। ਕਰੀਬ ਛੇ ਮਹੀਨੇ ਪਹਿਲਾਂ ਇਥੇ ਗੋਲੀਬਾਰੀ ਦੀ ਘਟਨਾ ਵੀ ਵਾਪਰੀ ਸੀ। ਸਥਾਨਕ ਦੁਕਾਨਦਾਰਾਂ ਅਤੇ ਵਸਨੀਕਾਂ ਵਲੋਂ ਹੋਟਲ ਵਿਚ ਨਸ਼ੇ ਅਤੇ ਦੇਹ ਵਪਾਰ ਦੇ ਦੋਸ਼ ਵੀ ਲਗਾਏ ਜਾਂਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੋਟਲ ਦਾ ਨਾਂਅ ਤਾਂ ਬਦਲ ਦਿੱਤਾ ਗਿਆ, ਪਰ ਕਥਿਤ ਤੌਰ ’ਤੇ ਗਤੀਵਿਧੀਆਂ ਵਿਚ ਕੋਈ ਬਦਲਾਅ ਨਹੀਂ ਆਇਆ। ਹੋਟਲ ਦੇ ਨੇੜੇ ਕੰਮ ਕਰਦੇ ਦੁਕਾਨਦਾਰਾਂ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਕਰੀਬ 12 ਵਜੇ 8 ਤੋਂ 10 ਅਣਪਛਾਤੇ ਨੌਜਵਾਨ ਡੰਡੇ, ਇੱਟਾਂ ਅਤੇ ਰੋੜੇ ਲੈ ਕੇ ਆਏ ਅਤੇ ਹੋਟਲ ’ਤੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਇਸ ਦੌਰਾਨ ਦੋਵੇਂ ਪਾਸਿਆਂ ਤੋਂ ਇੱਕ-ਦੂਜੇ ’ਤੇ ਹਮਲਾ ਕੀਤਾ ਗਿਆ। ਦੁਕਾਨਦਾਰਾਂ ਨੇ ਦੋਸ਼ ਲਗਾਇਆ ਕਿ ਹੋਟਲ ਵਿਚ ਸਾਰਾ ਦਿਨ ਕੁੜੀਆਂ ਤੇ ਨਸ਼ੇ ਦੇ ਆਦੀ ਵਿਅਕਤੀਆਂ ਦੀ ਆਵਾਜਾਈ ਰਹਿੰਦੀ ਹੈ ਅਤੇ ਇਥੇ ਅਕਸਰ ਲੜਾਈ-ਝਗੜੇ ਹੁੰਦੇ ਰਹਿੰਦੇ ਹਨ। ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਨੀਰਜ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ 112 ਨੰ. ਰਾਹੀਂ ਹੋਟਲ ਦੇ ਬਾਹਰ ਲੜਾਈ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਦੇ ਪਹੁੰਚਣ ਤੱਕ ਹਮਲਾਵਰ ਉਥੋਂ ਚਲੇ ਗਏ ਸਨ ਅਤੇ ਹੋਟਲ ਦੇ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਮੌਕੇ ’ਤੇ ਪੁਲਿਸ ਨੂੰ ਕੋਈ ਸ਼ੱਕੀ ਗਤੀਵਿਧੀ ਨਹੀਂ ਮਿਲੀ।
ਪਿਛਲੀ ਖ਼ਬਰ ਲੋਕ ਜਨ ਸ਼ਕਤੀ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ‘ ਚ 117 ਸੀਟਾਂ ’ ਤੇ ਖੜ੍ਹੇ ਕਰੇਗੀ ਉਮੀਦਵਾਰ - ਕੇ . ਪੀ . ਚੌਧਰੀ ਸਵ.... ਅਗਲੀ ਖ਼ਬਰ ਸਿੰਘਪੁਰਾ ਰੋਡ ’ ਤੇ ਲੋਕ ਮਿਲਣੀ ਦੌਰਾਨ ਭਾਜਪਾ ਆਗੂ ਰਾਣਾ ਗਿੱਲ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।