15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਚੰਡੀਗੜ੍ਹ 'ਚ ਸੀ. ਐਲ. ਐਫ. ਲਿਟਰਾਟੀ-2025 (ਚੰਡੀਗੜ੍ਹ ਲਿਟਫੈਸਟ) ਸਮਾਪਤ <br/>

ਡਾ. ਸੁਮਿਤਾ ਮਿਸ਼ਰਾ ਚੰਡੀਗੜ੍ਹ ਵਿਖੇ ਸੀ. ਐਲ. ਐਫ. ਲਿਟਰਾਟੀ (ਚੰਡੀਗੜ੍ਹ ਲਿਟਫੈਸਟ) ਦੇ ਆਖ਼ਰੀ ਦਿਨ ਗੋਪਾਲ ਕਿ੍ਸ਼ਨ ਗਾਂਧੀ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 24-11-2025
ਚੰਡੀਗੜ੍ਹ, 23 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਲਿਟਰੇਰੀ ਸੁਸਾਇਟੀ (ਸੀ. ਐਲ. ਐਸ.) ਵਲੋਂ ਕਰਵਾਏ ਸੀ. ਐਲ. ਐਫ. ਲਿਟਰਾਟੀ 2025 (ਚੰਡੀਗੜ੍ਹ ਲਿਟਫੈਸਟ) ਦੇ ਆਖ਼ਰੀ ਦਿਨ ਕਈ ਦਿਲਚਸਪ ਤੇ ਸਮਕਾਲੀ ਸਾਹਿਤਕ ਸੈਮੀਨਾਰ ਬੈਠਕਾਂ ਨੂੰ ਸਰੋਤਿਆਂ ਨੇ ਉਤਸੁਕਤਾ ਨਾਲ ਮਾਣਿਆ | ਸਥਾਨਕ ਲੇਕ ਕਲੱਬ ਵਿਖੇ 'ਬੁੱਕ ਬਜ਼' ਸੈਸ਼ਨ ਤਹਿਤ ਦੋ ਕਿਤਾਬਾਂ ਨੂੰ ਵੀ ਲੋਕ ਅਰਪਣ ਵੀ ਕੀਤਾ | ਇਸ ਮੌਕੇ ਸੀ. ਐਲ. ਐਫ. ਲਿਟਰਾਟੀ ਬੁੱਕ ਐਵਾਰਡਜ਼ ਦੀ ਵੀ ਸ਼ੁਰੂਆਤ ਕੀਤੀ ਗਈ | ਫ਼ੈਸਟੀਵਲ ਦੀ ਡਾਇਰੈਕਟਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਅਸੀਂ ਸਿਰਫ਼ ਖੇਤਰੀ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ 'ਤੇ ਵੀ ਸਾਹਿਤਕ ਜਗਤ 'ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਿਚ ਕਾਮਯਾਬ ਰਹੇ ਹਾਂ | ਉਨ੍ਹਾਂ ਨੇ ਕਿਹਾ ਕਿ ਪਾਰਦਰਸ਼ੀ ਪੁਸਤਕ ਇਨਾਮ ਪਹਲ ਨਾਲ ਹੁਣ ਸੀ. ਐਲ. ਐਫ. ਲਿਟਰਾਟੀ ਸੱਚਮੁੱਚ ਇਕ ਸਮਪੂਰਨ ਰਾਸ਼ਟਰੀ ਸਾਹਿਤਕ ਉਤਸਵ ਬਣ ਗਿਆ ਹੈ | ਆਖ਼ਰੀ ਦਿਨ ਦੀ ਸ਼ੁਰੂਆਤ ਸੋਨਿਕਾ ਸੇਠੀ ਤੇ ਦੇਵਿਆਣੀ ਸਿੰਘ ਵਲੋਂ ਕਰਵਾਈ ਗਈ ਰਚਨਾਤਮਕ ਲਿਖਤ ਵਰਕਸ਼ਾਪ ਨਾਲ ਹੋਈ | ਇਸ ਤੋਂ ਬਾਅਦ 'ਸਪਿਰਿਚੁਅਲ ਕੋਰਡਜ਼: ਸਟੋਰੀ ਆਫ਼ ਚੇਂਜ ਐਂਡ ਚੋਇਸ' ਸੈਸ਼ਨ ਹੋਇਆ, ਜਿਸ 'ਚ ਸ਼ਾਲਿਨੀ ਮੋਦੀ ਅਤੇ ਕਿ੍ਸ਼ਨਪਦ ਦਾਸ ਕਿ੍ਸ਼ਨਾ ਨੇ ਦੁਭਾਸ਼ੀ ਕਵਿਤਰੀ, ਲੇਖਕਾਂ ਅਤੇ ਭਜਨ ਗਾਇਕਾ ਅਨੁਰਾਨੀ ਸ਼ਰਮਾ ਨਾਲ ਗੱਲਬਾਤ ਕੀਤੀ | ਉਪਰੰਤ 'ਰੂਟਸ ਐਂਡ ਰੈਸਿਪੀਜ਼: ਸੁਖ-ਸਿਹਤ ਗੱਲਬਾਤ' ਸੈਸ਼ਨ ਹੋਇਆ, ਜਿਸ 'ਚ ਭਾਰਤ ਦੀ ਮਸ਼ਹੂਰ ਪੋਸ਼ਣ ਵਿਦਗਿਆਨੀ ਰੁਜ਼ੂਤਾ ਦਿਵੇਕਰ ਨੇ ਅਧਿਆਪਿਕਾ ਅਤੇ ਲੇਖਕਾਂ ਉਰਵੀ ਸ਼ਰਮਾ ਨਾਲ ਗੱਲਬਾਤ ਕੀਤੀ | 'ਬਿਹਾਰ ਡਾਇਰੀਜ਼ ਐਂਡ ਗਰਾਊਾਡ ਜ਼ੀਰੋ: ਰੀਅਲ ਹੀਰੋ, ਰੀਅਲ ਸਟੋਰੀ' ਸੈਸ਼ਨ 'ਚ ਮਸ਼ਹੂਰ ਆਈ. ਪੀ. ਐਸ. ਅਧਿਕਾਰੀ ਤੇ ਲੇਖਕ ਅਮਿਤ ਸ਼ਾਮਿਲ ਹੋਏ | ਉਨ੍ਹਾਂ ਨਾਲ ਸਾਬਕਾ ਰਾਸ਼ਟਰੀ ਹਾਕੀ ਖਿਡਾਰਨ ਵੀਣਾ ਰਮਨ ਵੀ ਮੌਜੂਦ ਰਹੀ | ਇਹ ਸੰਵਾਦ ਆਈ. ਪੀ. ਐਸ ਅਧਿਕਾਰੀ ਤੇ ਲੇਖਕ ਅਰਸ਼ ਵਰਮਾ ਨਾਲ ਹੋਇਆ | ਬਾਅਦ ਦੋ ਪੁਸਤਕਾਂ 'ਲਾਈਫ, ਲਵ ਵਿਥ ਅਸ' (ਲੇਖਕਾਂ: ਸੋਨੀਆ ਵਸ਼ਿਸ਼ਠ ਓਬੇਰਾਏ) ਤੇ 'ਇਕੋਜ਼ ਆਫ਼ ਦ ਸੋਊਲ' (ਲੇਖਕਾਂ ਰਵੀ ਪੰਧੇਰ) ਦਾ ਲੋਕ ਅਰਪਣ ਕੀਤਾ | ਉਪਰੰਤ 'ਇੰਡੀਆਜ਼ ਲਿਵਿੰਗ ਕਾਂਸਟਟੀਟਿਊਸ਼ਨ' ਸੈਸ਼ਨ ਵਿਚ ਮਸ਼ਹੂਰ ਵਕੀਲ ਤੇ ਸੰਸਦ ਮੈਂਬਰ ਡਾ. ਅਸ਼ਵਿਨੀ ਕੁਮਾਰ ਨੇ ਪੱਤਰਕਾਰ ਮਨਰਾਜ ਗਰੇਵਾਲ ਨਾਲ ਗੱਲਬਾਤ ਕੀਤੀ | 'ਟੈਲਿੰਗ ਟੇਲਜ਼, ਟੱਚਿੰਗ ਲਾਇਵਜ਼' ਸੈਸ਼ਨ ਵਿਚ ਲੇਖਿਕਾਵਾਂ ਸ਼ੋਭਾ ਥਰੂਰ ਅਤੇ ਮੋਨਾ ਵਰਮਾ ਨੇ ਸੋਨਿਕਾ ਸੇਠੀ ਨਾਲ ਸੰਵਾਦ ਕੀਤਾ | 'ਸਾਜ਼ ਅÏਰ ਸਮਾ: ਕਵਾਲੀ ਦੀ ਕਲਾ' ਵਿਸ਼ੇ 'ਤੇ ਹੋਏ ਸੈਸ਼ਨ 'ਚ ਮੰਜਰੀ ਚਤੁਰਵੇਦੀ, ਅਫ਼ਾਨ ਯਸਵੀ ਤੇ ਧ੍ਰਵ ਸਾਂਗਰੀ ਨੇ ਡਾ. ਵਿਸ਼ਾਖਾ ਗੋਇਲ ਨਾਲ ਵਿਚਾਰ ਸਾਂਝੇ ਕੀਤੇ | 'ਸੀਧਾ ਸੰਵਾਦ' ਸੈਸ਼ਨ ਹੇਠ ਮਸ਼ਹੂਰ ਲੇਖਕ ਬਲਰਾਮ ਅਤੇ ਵਿਖਿਆਤ ਕਵੀ ਤੇ ਨਾਟਕਕਾਰ ਵਿਜੈ ਕਪੂਰ ਵਿਚਕਾਰ ਰੋਚਕ ਚਰਚਾ ਹੋਈ | ਇਸ ਤੋਂ ਬਾਅਦ 'ਫਰਮ ਕਿ੍ਸ਼ਨਾ ਟੂ ਚਾਣਕਯ' ਵਿਸ਼ੇ 'ਤੇ ਹੋਏ ਸੈਸ਼ਨ ਵਿਚ ਪ੍ਰਸਿੱਧ ਲੇਖਕ ਅਸ਼ਵਿਨ ਸਾਂਘੀ ਨੇ ਅਰਾਧਿਕਾ ਸ਼ਰਮਾ ਨਾਲ ਗੱਲਬਾਤ ਕੀਤੀ | ਅਖ਼ੀਰ ਵਿਚ ਉਤਸਵ ਦਾ ਸਮਾਪਨ ਸੀ. ਐਲ. ਐਫ. ਲਿਟਰਾਟੀ ਅਵਾਰਡ ਸਮਾਰੋਹ ਨਾਲ ਹੋਇਆ, ਜਿਸ ਦੌਰਾਨ ਅੰਗਰੇਜ਼ੀ ਤੇ ਹਿੰਦੀ ਫਿਕਸ਼ਨ ਅਤੇ ਨਾਨ-ਫਿਕਸ਼ਨ ਸ਼੍ਰੇਣੀਆਂ ਵਿਚ ਇਨਾਮ ਵੰਡੇ ਗਏ | ਇਸ ਮੌਕੇ ਅੰਗਰੇਜ਼ੀ ਨਾਨ-ਫਿਕਸ਼ਨ ਸ਼੍ਰੇਣੀ ਵਿਚ ਗੋਪਾਲਕਿ੍ਸ਼ਨ ਗਾਂਧੀ ਦੀ ਪੁਸਤਕ 'ਦ ਅੰਡਾਇੰਗ ਲਾਈਟ', ਅੰਗਰੇਜ਼ੀ ਫਿਕਸ਼ਨ ਸ਼੍ਰੇਣੀ ਵਿਚ ਅਸ਼ਵਿਨ ਸਾਂਘੀ ਦੀ 'ਦ ਅਯੋਧਿਆ ਅਲਾਇਅਾਸ' ਤੇ ਹਿੰਦੀ ਸ਼੍ਰੇਣੀ ਵਿਚ ਬਲਰਾਮ ਦੀ ਪੁਸਤਕ 'ਸ਼ੁਭ ਦਿਨ' ਨੂੰ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਚੰਡੀਗੜ੍ਹ ਪੰਜਾਬ ਤੇ ਪੰਜਾਬੀਅਤ ਦਾ ਨਿੱਜੀ ਹੀ ਰਹੇਗਾ-ਬੰਨੀ ਕੰਗ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਸਮੇਸ਼ ਵੈਲਫੇਅਰ ਕੌਂਸਲ ਤੇ ਭਾਰਜ ਪਰਿਵਾਰ ਨੇ ਲਗਾਇਆ ਲੰਗਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।