22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਰਿਟਾ. ਸੀਨੀਅਰ ਰੇਡੀਓਗ੍ਰਾਫਰਜ਼ ਵੈੱਲਫ਼ੇਅਰ ਐਸੋਸੀਏਸ਼ਨ ਪੰਜਾਬ ਵਲੋਂ ਸਨਮਾਨ ਸਮਾਗਮ ਕਰਵਾਇਆ <br/>

ਰਿਟਾ. ਸੀਨੀਅਰ ਰੇਡੀਓਗ੍ਰਾਫਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਸੁਪਰ ਸੀਨੀਅਰ ਰੇਡੀਓਗ੍ਰਾਫਰਾਂ ਦਾ ਸਨਮਾਨ ਕਰਦੇ ਹੋਏ ਅਹੁਦੇਦਾਰ | ਤਸਵੀਰ : ਗੁਰਮੁੱਖ ਸਿੰਘ ਮਾਨ <br/> 25-11-2025
ਖਰੜ, 24 ਨਵੰਬਰ (ਗੁਰਮੁੱਖ ਸਿੰਘ ਮਾਨ)-ਰਿਟਾ. ਸੀਨੀਅਰ ਰੇਡੀਓਗ੍ਰਾਫਰਜ਼ ਵੈੱਲਫ਼ੇਅਰ ਐਸੋਸੀਏਸ਼ਨ ਪੰਜਾਬ ਵਲੋਂ ਇਸ ਕੈਟਾਗਰੀ ਦੇ ਸੁਪਰ ਸੀਨੀਅਰ ਰੇਡੀਓਗ੍ਰਾਫਰਾਂ ਅਤੇ ਇਸ ਸੰਸਾਰ ਨੂੰ ਛੱਡ ਚੁੱਕੇ ਰੇਡੀਓਗ੍ਰਾਫਰਾਂ ਦੇ ਪਰਿਵਾਰਾਂ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਗੁਰਵਿੰਦਰ ਸਿੰਘ ਭੁੱਲਰ, ਗੋਪਾਲ ਸਿੰਘ ਸੰਧੂ, ਪ੍ਰੇਮਜੀਤ ਸਿੰਘ ਲੁਧਿਆਣਾ, ਸ਼ਰਨਜੀਤ ਕੌਰ ਤੇ ਹਰੀ ਬਿਲਾਸ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਘੇ ਭੌਤਿਕ ਵਿਗਿਆਨੀ ਡਾ. ਵਿਲਹੈਲਮ ਕੋਨਰਾਡ ਰੋਇੰਟਜਨ ਨੇ 8 ਨਵੰਬਰ 1895 ਨੂੰ ਐਕਸ-ਰੇ ਦੀ ਖੋਜ਼ ਨੂੰ ਜਨਤਕ ਕਰਕੇ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਸੀ | ਉਨ੍ਹਾਂ ਕਿਹਾ ਕਿ ਐਕਸ-ਰੇ ਦੀ ਬੇਸ਼ਕੀਮਤੀ ਖੋਜ਼ ਨੇ ਦੁਨੀਆ ਭਰ ਦੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਅਰਬਾਂ ਦੁਖੀ ਮਰੀਜ਼ਾਂ ਦੇ ਇਲਾਜ 'ਚ ਵੱਡੀ ਰਾਹਤ ਪ੍ਰਦਾਨ ਕੀਤੀ ਸੀ | ਇਸੇ ਦੌਰਾਨ ਸੁਪਰ ਸੀਨੀਅਰ ਰੇਡੀਓਗ੍ਰਾਫਰਾਂ ਸਮੇਤ ਵਿਛੜ ਚੁੱਕੇ ਰੇਡੀਓਗ੍ਰਾਫਰਾਂ ਦੇ ਪਰਿਵਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਬਾਅਦ ਸਰਬਸੰਮਤੀ ਨਾਲ ਜਥੇਬੰਦੀ ਦੇ ਸੂਬਾਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ 'ਚ ਗੋਪਾਲ ਸਿੰਘ ਸੰਧੂ ਨੂੰ ਚੇਅਰਮੈਨ, ਦਲਬੀਰ ਸਿੰਘ ਨੂੰ ਪ੍ਰਧਾਨ, ਗੁਰਵਿੰਦਰ ਸਿੰਘ ਭੁੱਲਰ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰੇਮਜੀਤ ਸਿੰਘ ਲੁਧਿਆਣਾ ਨੂੰ ਖ਼ਜ਼ਾਨਚੀ, ਦਲਜੀਤ ਸਿੰਘ ਨੂੰ ਪ੍ਰੈਸ ਸਕੱਤਰ ਅਤੇ ਹਰੀ ਬਿਲਾਸ ਨੂੰ ਜਨਰਲ ਸਕੱਤਰ ਚੁਣਿਆ ਗਿਆ | ਸਮਾਗਮ ਦੌਰਾਨ ਸਟੇਜ ਦੀ ਜ਼ਿੰਮੇਵਾਰੀ ਹਰੀ ਬਿਲਾਸ ਅਤੇ ਚੰਦਰ ਪ੍ਰਕਾਸ਼ ਗਰਗ ਖਰੜ ਵਲੋਂ ਬਾਖ਼ੂਬੀ ਅਦਾ ਕੀਤੀ ਗਈ |

ਪਿਛਲੀ ਖ਼ਬਰ ਕੋਈ ਵੀ ਤਾਕਤ ਚੰਡੀਗੜ੍ਹ ਨੂੰ ਪੰਜਾਬ ਕੋਲੋਂ ਖੋਹ ਨਹੀਂ ਸਕਦੀ : ਧਨੋਆ ਅਗਲੀ ਖ਼ਬਰ ਰਾਊਾਡਗਲਾਸ ਫਾਊਾਡੇਸ਼ਨ ਵਲੋਂ ਪੰਜਾਬ ਦੇ ਸਭ ਤੋਂ ਵੱਡੇ ਗ੍ਰਾਮੀਣ ਖੇਡ ਮੇਲੇ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।