15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸਪਾ ਦੀ ਆੜ ਹੇਠ ਦੇਹ-ਵਪਾਰ ਦਾ ਧੰਦਾ ਚਲਾਉਣ ਦੇ ਦੋਸ਼ ਹੇਠ ਮਾਲਕ ਤੇ ਕਿਰਾਏਦਾਰ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 04-12-2025
ਜ਼ੀਰਕਪੁਰ, 3 ਦਸੰਬਰ (ਮਨਿੰਦਰ ਸਿੰਘ)-ਵੀ. ਆਈ. ਪੀ. ਰੋਡ 'ਤੇ ਸਥਿਤ ਸਕਾਈ ਹਾਈ ਸਪਾ ਤੇ ਸੈਲੂਨ ਵਿਖੇ ਦੇਹ-ਵਪਾਰ ਦਾ ਧੰਦਾ ਚਲਦਾ ਹੋਣ ਦੀ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸਪਾ ਮਾਲਕ ਤੇ ਕਿਰਾਏਦਾਰ ਵਿਰੁੱਧ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ, ਜਿਸ ਵਿਚ ਏ. ਐਸ. ਆਈ. ਰਾਜੇਸ਼ ਚੌਹਾਨ, ਏ. ਐਸ. ਆਈ. ਰਵਿੰਦਰ ਸਿੰਘ ਤੇ ਮਹਿਲਾ ਕਾਂਸਟੇਬਲ ਹਰਵਿੰਦਰ ਕੌਰ ਸ਼ਾਮਿਲ ਸਨ, ਮੈਟਰੋ ਮਾਲ ਦੇ ਨੇੜੇ ਗਸ਼ਤ ਕਰ ਰਹੀ ਸੀ | ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਸਪਾ ਵਿਚ ਦੇਹ-ਵਪਾਰ ਦਾ ਕੰਮ ਚੱਲ ਰਿਹਾ ਹੈ | ਹਾਸਿਲ ਜਾਣਕਾਰੀ ਅਨੁਸਾਰ ਸਪਾ ਦਾ ਅਣਪਛਾਤਾ ਮਾਲਕ ਤੇ ਕਿਰਾਏਦਾਰ ਬਾਹਰੋਂ ਕੁੜੀਆਂ ਲਿਆ ਕੇ ਗ੍ਰਾਹਕਾਂ ਤੋਂ ਵੱਡੀ ਰਕਮ ਵਸੂਲ ਕੇ ਦੇਹ-ਵਪਾਰ ਦਾ ਧੰਦਾ ਕਰ ਰਹੇ ਸਨ | ਮੁਖ਼ਬਰ ਨੇ ਦੱਸਿਆ ਕਿ ਅੱਜ 4-5 ਕੁੜੀਆਂ ਨੂੰ ਸਪਾ ਵਿਚ ਬੁਲਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਜਾਣਕਾਰੀ ਮਿਲਣ 'ਤੇ ਪੁਲਿਸ ਟੀਮ ਨੇ ਮੌਕੇ 'ਤੇ ਛਾਪੇਮਾਰੀ ਕਰਨ ਉਪਰੰਤ ਸਪਾ ਮਾਲਕ ਤੇ ਕਿਰਾਏਦਾਰ ਵਿਰੁੱਧ ਮਾਮਲਾ ਦਰਜ ਕਰ ਲਿਆ |

ਪਿਛਲੀ ਖ਼ਬਰ ਪੈਦਲ ਜਾ ਰਹੇ ਵਿਅਕਤੀ ਨੂੰ ਵਾਹਨ ਨੇ ਦਰੜਿਆ, ਮੌਕੇ 'ਤੇ ਮੌਤ ਅਗਲੀ ਖ਼ਬਰ ਕਤਲ ਮਾਮਲੇ 'ਚ 4 ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਤੇ 50-50 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।