15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਡੇਰਾਬੱਸੀ ਥਾਣੇ 'ਚ ਪਏ ਕੈਮੀਕਲ ਡਰੰਮਾਂ ਤੇ ਜ਼ਬਤ ਵਾਹਨਾਂ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਲਿਆ ਨੋਟਿਸ <br/>

ਅਜੀਤ ਡੈਸਕ 04-12-2025
ਡੇਰਾਬੱਸੀ, 3 ਦਸੰਬਰ (ਰਣਬੀਰ ਸਿੰਘ ਪੜ੍ਹੀ)-ਅਦਾਰਾ 'ਅਜੀਤ' ਵਲੋਂ ਬੀਤੀ 18 ਜੂਨ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਖ਼ਬਰ 'ਡੇਰਾਬੱਸੀ ਥਾਣੇ 'ਚ ਪਏ ਕੈਮੀਕਲ ਦੇ ਡਰੰਮ ਤੇ ਸੈਂਕੜੇ ਵਾਹਨਾਂ ਨਾਲ ਵਾਪਰ ਸਕਦੈ ਵੱਡਾ ਹਾਦਸਾ' ਦਾ ਪੰਜਾਬ ਸਰਕਾਰ ਨੇ ਗੰਭੀਰ ਨੋਟਿਸ ਲੈਂਦਿਆਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਦੀ ਪੁਸ਼ਟੀ ਤਾਜ਼ਾ ਜਾਰੀ ਕੀਤੇ ਪਬਲਿਕ ਨੋਟਿਸ ਨਾਲ ਹੋਈ ਹੈ, ਜਿਸ ਅਧੀਨ ਜ਼ਿਲ੍ਹੇ ਦੇ ਹੋਰਨਾਂ ਵੱਖ-ਵੱਖ ਥਾਣਿਆਂ 'ਚ ਸਾਲਾਂ ਤੋਂ ਪਏ ਜ਼ਬਤ ਵਾਹਨਾਂ ਅਤੇ ਕੈਮੀਕਲ ਡਰੰਮਾਂ ਨੂੰ ਨਿਯਮਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ | ਸਰਕਾਰ ਨੇ ਸੈਕਸ਼ਨ 207 ਮੋਟਰ ਵਹੀਕਲ ਐਕਟ, 25 ਪੁਲਿਸ ਐਕਟ ਅਤੇ 102 ਸੀ. ਆਰ. ਪੀ. ਸੀ. ਤਹਿਤ ਸਾਰੇ ਥਾਣਿਆਂ 'ਚ ਖੜ੍ਹੇ ਜ਼ਬਤ ਵਾਹਨਾਂ ਨੂੰ ਰਿਲੀਜ਼ ਜਾਂ ਨਿਲਾਮ ਕਰਨ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਜਾਰੀ ਪਬਲਿਕ ਨੋਟਿਸ ਮੁਤਾਬਿਕ ਕੇਵਲ ਡੇਰਾਬੱਸੀ ਥਾਣੇ 'ਚ ਹੀ ਜ਼ਬਤ ਕੀਤੇ 98 ਵਾਹਨ ਖੜ੍ਹੇ ਹਨ, ਜਦਕਿ ਨਵਾਂਗਰਾਓਾ ਥਾਣੇ ਵਿਖੇ 26, ਕੁਰਾਲੀ ਥਾਣੇ ਵਿਖੇ 24, ਮਾਜਰੀ ਥਾਣੇ ਵਿਖੇ 25, ਮੁੱਲਾਂਪੁਰ ਗਰੀਬਦਾਸ ਥਾਣੇ 51, ਢਕੌਲੀ ਥਾਣੇ ਵਿਖੇ 90, ਲਾਲੜੂ ਥਾਣੇ ਵਿਖੇ 27 ਅਤੇ ਮੁਹਾਲੀ ਵਿਖੇ ਜ਼ਬਤ ਕੀਤੇ 30 ਵਾਹਨਾਂ ਦੇ ਮਾਲਕਾਂ ਨੂੰ 15 ਦਿਨਾਂ 'ਚ ਆਪੋ-ਆਪਣੇ ਵਾਹਨਾਂ ਰਿਲੀਜ਼ ਕਰਵਾਉਣ ਲਈ ਕਿਹਾ ਗਿਆ ਹੈ, ਨਹੀਂ ਤਾਂ ਸਰਕਾਰੀ ਨਿਯਮਾਂ ਤਹਿਤ ਨਿਲਾਮੀ ਰਾਹੀਂ ਇਨ੍ਹਾਂ ਦਾ ਨਿਪਟਾਰਾ ਕੀਤਾ ਜਾਵੇਗਾ | ਜ਼ਿਲ੍ਹੇ 'ਚ ਸਭ ਤੋਂ ਵੱਧ ਜ਼ਬਤ ਵਾਹਨ ਡੇਰਾਬੱਸੀ ਥਾਣੇ ਵਿਖੇ ਮੌਜੂਦ ਹਨ | ਜ਼ਿਕਰਯੋਗ ਹੈ ਕਿ ਅਦਾਰਾ 'ਅਜੀਤ' ਨੇ ਆਪਣੀ ਰਿਪੋਰਟ 'ਚ ਦਰਸਾਇਆ ਸੀ ਕਿ ਡੇਰਾਬੱਸੀ ਥਾਣੇ 'ਚ ਦੋ ਦਹਾਕਿਆਂ ਤੋਂ ਜ਼ਬਤ ਪਏ ਕੈਮੀਕਲ ਦੇ ਡਰੰਮ, ਟਰੱਕਾਂ, ਕਾਰਾਂ, ਥ੍ਰੀ-ਵੀਲਰਾਂ, ਦੋ-ਪਹੀਆ ਤੇ ਹਾਦਸਿਆਂ ਦੇ ਸ਼ਿਕਾਰ ਸੈਂਕੜੇ ਵਾਹਨਾਂ ਦਾ ਢੇਰ ਬਿਮਾਰੀ ਸਮੇਤ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਇਥੇ ਪਏ ਕਈ ਡਰੰਮਾਂ 'ਚੋਂ ਕੈਮੀਕਲ ਦਾ ਰਿਸਾਅ ਹੋਣ ਕਾਰਨ ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਅਤੇ ਗਰਮੀ 'ਚ ਅੱਗ ਲੱਗਣ ਦੀ ਸੰਭਾਵਨਾ ਤੱਕ ਜਤਾਈ ਗਈ ਸੀ | ਸਥਾਨਕ ਲੋਕ ਲੰਮੇ ਸਮੇਂ ਤੋਂ ਇਥੇ ਜ਼ਬਤ ਸਾਮਾਨ ਦੀ ਸਫ਼ਾਈ ਕਰਕੇ ਖਾਲੀ ਜਗ੍ਹਾ 'ਤੇ ਪਾਰਕ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ |

ਪਿਛਲੀ ਖ਼ਬਰ ਚੋਰਾਂ ਤੇ ਨਸ਼ਾ ਤਸਕਰਾਂ 'ਤੇ ਕਾਬੂ ਪਾਉਣ ਲਈ ਬਲਟਾਣਾ ਪੁਲਿਸ ਨੇ ਕੀਤੀ ਵਿਸ਼ੇਸ਼ ਚੈਕਿੰਗ <br/> ਅਗਲੀ ਖ਼ਬਰ ਅÏਰਤਾਂ, ਬੱਚਿਆਂ ਤੇ ਹੋਰ ਸੰਵੇਦਨਸ਼ੀਲ ਸ਼੍ਰੇਣੀਆਂ ਨਾਲ ਸੰਬੰਧਿਤ ਮਾਮਲਿਆਂ ਦੇ ਆਦੇਸ਼ ਇਕ ਸੁਰੱਖਿਅਤ 'ਓ. ਟੀ. ਪੀ' ਆਧਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।