15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖ਼ਲ ਕਰਨ ਦੇ ਤੀਸਰੇ ਦਿਨ ਕੁੱਲ 16 ਉਮੀਦਵਾਰਾਂ ਨੇ ਕਾਗਜ਼ ਭਰੇ <br/>

(1) ਬਲਾਕ ਸੰਮਤੀ ਖਰੜ ਅਧੀਨ ਆਉਂਦੇ ਵਾਰਡ ਨੰ.-7 ਤੋਂ 'ਆਪ' ਦੇ ਉਮੀਦਵਾਰ ਨਿਰਪਾਲ ਸਿੰਘ ਚੋਣ ਅਧਿਕਾਰੀ ਕੋਲ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਉਂਦੇ ਹੋਏ ਤੇ ਨਾਲ ਹਾਜ਼ਰ ਜਗਤਾਰ ਸਿੰਘ ਘੜੂੰਆਂ, ਹਾਕਮ ਸਿੰਘ ਵਾਲੀਆ ਤੇ ਹਰਪ੍ਰੀਤ ਸਿੰਘ ਭੰਡਾਰੀ | (2) ਵਾਰਡ ਨੰ.-7 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਜਿੰਦਰ ਸਿੰਘ ਚੋਣ ਅਧਿਕਾਰੀ ਕੋਲ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਉਂਦੇ ਹੋਏ | (3) ਵਾਰਡ ਨੰ.-3 ਤੋਂ ਅਕਾਲੀ ਦਲ ਦੇ ਉਮੀਦਵਾਰ ਜਸਵਿੰਦਰ ਸਿੰਘ ਚੋਣ ਅਧਿਕਾਰੀ ਕੋਲ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਉਂਦੇ ਹੋਏ | (4) ਵਾਰਡ ਨੰ.-9 ਤੋਂ ਪਿੰਡ ਗੜਾਂਗਾ ਦੇ ਸਾਬਕਾ ਸਰਪੰਚ ਐੱਸ. ਓ. ਬਲਵੀਰ ਕੌਰ ਤੇ ਰਾਜਵੰਤ ਕੌਰ ਆ 04-12-2025
ਖਰੜ, 3 ਦਸੰਬਰ (ਤਰਸੇਮ ਸਿੰਘ ਜੰਡਪੁਰੀ)-14 ਦਸੰਬਰ ਨੂੰ ਬਲਾਕ ਸੰਮਤੀ ਦੀਆਂ ਹੋਣ ਜਾ ਰਹੀਆਂ ਚੋਣਾਂ ਤਹਿਤ ਬਲਾਕ ਸੰਮਤੀ ਖਰੜ ਅਧੀਨ ਆਉਂਦੇ 15 ਜ਼ੋਨਾਂ 'ਚੋਂ ਅੱਜ 8 ਜ਼ੋਨਾਂ ਦੇ ਕੁੱਲ 16 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ, ਜਿਨ੍ਹਾਂ ਵਿਚ ਕਾਂਗਰਸ ਪਾਰਟੀ ਦੇ 7, ਆਮ ਆਦਮੀ ਪਾਰਟੀ ਦੇ 5 ਅਤੇ ਸ਼੍ਰੋਮਣੀ ਅਕਾਲੀ ਦਲ ਦੇ 4 ਉਮੀਦਵਾਰ ਸ਼ਾਮਿਲ ਹਨ, ਜਦਕਿ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਵਲੋਂ ਪੇਪਰ ਦਾਖ਼ਲ ਨਹੀਂ ਕੀਤੇ ਗਏ, ਪਰ ਤਹਿਸੀਲ 'ਚ ਨਾਮਜ਼ਦਗੀ ਪੇਪਰ ਭਰਨ ਦੇ ਚਾਹਵਾਨ ਉਮੀਦਵਾਰ ਫਾਈਲਾਂ ਤਿਆਰ ਕਰਦੇ ਜ਼ਰੂਰ ਦੇਖੇ ਗਏ | ਐੱਸ. ਡੀ. ਐੱਮ. ਦਫ਼ਤਰ ਖਰੜ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ੋਨ ਨੰ. 1 ਬੜੀ ਕਰੌਰਾਂ ਤੋਂ ਹੰਸਰਾਜ ਤੇ ਗੁਰਬਚਨ ਸਿੰਘ (ਸ਼੍ਰੋਮਣੀ ਅਕਾਲੀ ਦਲ), ਵਾਰਡ ਨੰ. 3 ਮੁੱਲਾਂਪੁਰ ਗਰੀਬਦਾਸ ਤੋਂ ਜਸਵਿੰਦਰ ਸਿੰਘ ਤੇ ਸਤਨਾਮ ਸਿੰਘ (ਸ਼੍ਰੋਮਣੀ ਅਕਾਲੀ ਦਲ), ਵਾਰਡ ਨੰ. 7 ਮਾਛੀਪੁਰ ਤੋਂ ਨਿਰਪਾਲ ਸਿੰਘ (ਆਮ ਆਦਮੀ ਪਾਰਟੀ) ਤੇ ਬਲਵਿੰਦਰ ਸਿੰਘ (ਕਾਂਗਰਸ ਪਾਰਟੀ), ਵਾਰਡ ਨੰ. 8 ਸੋਤਲ ਤੋਂ ਰਣਜੀਤ ਸਿੰਘ (ਆਮ ਆਦਮੀ ਪਾਰਟੀ), ਬਲਜਿੰਦਰ ਸਿੰਘ ਤੇ ਮੋਹਨ ਸਿੰਘ (ਕਾਂਗਰਸ ਪਾਰਟੀ), ਵਾ. ਨੰ. 9 ਘੋਗਾ ਤੋਂ ਦਲਬੀਰ ਸਿੰਘ (ਆਮ ਆਦਮੀ ਪਾਰਟੀ), ਬਲਵੀਰ ਕੌਰ ਤੇ ਰਾਜਵੰਤ ਕੌਰ (ਕਾਂਗਰਸ ਪਾਰਟੀ), ਵਾ. ਨੰ. 10 ਚੋਲਟਾ ਖੁਰਦ ਤੋਂ ਕੁਲਵਿੰਦਰ ਕੌਰ (ਆਮ ਆਦਮੀ ਪਾਰਟੀ), ਵਾਰਡ ਨੰ. 11 ਮਜਾਤੜੀ ਜ਼ੋਨ ਤੋਂ ਜਗਜੀਤ ਸਿੰਘ ਤੇ ਜਗਵੀਰ ਸਿੰਘ (ਕਾਂਗਰਸ ਪਾਰਟੀ), ਜ਼ੋਨ ਨੰ. 15 ਚਡਿਆਲਾ ਤੋਂ ਅਮਨਦੀਪ ਸਿੰਘ ਰਾਣਾ (ਆਮ ਆਦਮੀ ਪਾਰਟੀ) ਵਲੋਂ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ, ਜਦਕਿ ਵਾਰਡ ਨੰ. 2, 4, 5, 6, 12, 13, 14 'ਚੋਂ ਅਜੇ ਤੱਕ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪੇਪਰ ਦਾਖ਼ਲ ਨਹੀਂ ਕੀਤੇ ਗਏ | ਸਰਕਾਰੀ ਬੁਲਾਰੇ ਨੇ ਦੱਸਿਆ ਕਿ 4 ਦਸੰਬਰ ਨੂੰ ਕਾਗਜ਼ ਦਾਖ਼ਲ ਕਰਨ ਦੇ ਆਖਰੀ ਦਿਨ 11 ਵਜੇ ਤੋਂ ਲੈ ਕੇ 3 ਵਜੇ ਤੱਕ ਪੇਪਰ ਦਾਖ਼ਲ ਕੀਤੇ ਜਾਣਗੇ, ਜਦਕਿ 5 ਨਾਮਜ਼ਦਗੀ ਪੇਪਰਾਂ ਦੀ ਜਾਂਚ ਹੋਵੇਗੀ ਅਤੇ 6 ਦਸੰਬਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ |

ਪਿਛਲੀ ਖ਼ਬਰ ਵਿਜੈ ਮਰਚੈਂਟ ਟਰਾਫ਼ੀ ਲਈ ਪੰਜਾਬ ਅੰਡਰ-16 ਪੁਰਸ਼ ਟੀਮ 'ਚ ਮੁਹਾਲੀ ਦੇ 5 ਕਿ੍ਕਟ ਖਿਡਾਰੀਆਂ ਦੀ ਚੋਣ <br/> ਅਗਲੀ ਖ਼ਬਰ ਚੋਰਾਂ ਤੇ ਨਸ਼ਾ ਤਸਕਰਾਂ 'ਤੇ ਕਾਬੂ ਪਾਉਣ ਲਈ ਬਲਟਾਣਾ ਪੁਲਿਸ ਨੇ ਕੀਤੀ ਵਿਸ਼ੇਸ਼ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।