15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਦੇਸ਼ 'ਚੋਂ ਭਿ੍ਸ਼ਟਾਚਾਰ ਖ਼ਤਮ ਕਰਕੇ ਹੀ ਦੇਸ਼ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ- ਨਰਿੰਦਰ ਅਰੋੜਾ <br/>

ਅਜੀਤ ਡੈਸਕ 04-12-2025
ਚੰਡੀਗੜ੍ਹ, 3 ਦਸੰਬਰ (ਬਲਜਿੰਦਰ ਸਿੰਘ ਹਾਂਡਾ) – ਦੇਸ਼ ਵਿੱਚੋਂ ਭਿ੍ਸ਼ਟਾਚਾਰ ਖਤਮ ਕਰਕੇ ਹੀ ਦੇਸ਼ ਨੂੰ ਵਿਕਸਤ ਦੇਸ਼ਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਰਿੰਦਰ ਅਰੋੜਾ ਨੈਸ਼ਨਲ ਸੁਪਰੀਮੋ ਐਂਟੀ ਕੁਰੱਪਸ਼ਨ ਫਾਊਾਡੇਸ਼ਨ ਆਫ ਇੰਡੀਆ ਨੇ 17 ਸੈਕਟਰ ਚੰਡੀਗੜ੍ਹ ਵਿਖੇ 'ਭਿ੍ਸ਼ਟਾਚਾਰ ਮੁਕਤ ਭਾਰਤ' ਵਿਸ਼ੇ 'ਤੇ ਹੋਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ | ਫਾਊਾਡੇਸ਼ਨ ਦੇ ਨੈਸ਼ਨਲ ਪ੍ਰੈਜ਼ੀਡੈਂਟ ਕਿਰਪਾਲ ਸਿੰਘ ਕਟਾਰੀਆ ਦੀ ਪ੍ਰਧਾਨਗੀ ਹੇਠ ਹੋਏ ਸੈਮੀਨਾਰ ਦੀ ਸ਼ੁਰੂਆਤ ਰਾਸ਼ਟਰੀ ਗਾਨ ਨਾਲ ਕੀਤੀ ਗਈ | ਇਸ ਉਪਰੰਤ ਮਰਹੂਮ ਅਦਾਕਾਰ ਧਰਮਿੰਦਰ ਦੇ ਸਦੀਵੀ ਵਿਛੋੜਾ ਦੇ ਜਾਣ 'ਤੇ ਫਾਉਂਡੇਸ਼ਨ ਦੇ ਸਮੂਹ ਮੈਂਬਰਾਂ ਵਲੋਂ 2 ਮਿੰਟ ਦਾ ਮੋਨ ਧਾਰਨ ਕੀਤਾ ਗਿਆ ਅਤੇ ਉਨ੍ਹਾਂ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਵਲੋਂ ਅਦਾਕਾਰੀ ਦੇ ਖੇਤਰ ਵਿਚ ਕੀਤੀਆਂ ਮਹਾਨ ਪ੍ਰਾਪਤੀਆਂ ਦੀ ਚਰਚਾ ਕੀਤੀ ਗਈ |
ਇਸ ਉਪਰੰਤ ਨੈਸ਼ਨਲ ਸੁਪਰੀਮੋ ਨਰਿੰਦਰ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਅਸੀਂ ਅੱਛਾ ਕੰਮ ਕਰਦੇ ਹਾਂ ਤੇ ਲੋਕ ਸਾਥੀ ਦਿੰਦੇ ਹਨ | ਉਨ੍ਹਾਂ ਕਿਹਾ ਕਿ ਫਾਊਾਡੇਸ਼ਨ ਦੀ 2018 ਵਿਚ ਹੋਈ ਸਥਾਪਤੀ ਤੋਂ ਬਾਅਦ ਅੱਜ ਦੇਸ਼ ਭਰ ਵਿਚ ਲੱਖਾਂ ਮੈਂਬਰ ਹਨ | ਸਾਡੀ ਟੀਮ ਦੇ ਮੈਂਬਰ ਸੱਚਾਈ, ਇਮਾਨਦਾਰੀ, ਪਵਿੱਤਰਤਾ ਤੇ ਚੜ੍ਹਦੀ ਕਲਾ ਵਿਚ ਭਾਵਨਾ ਨਾਲ ਕੰਮ ਕਰਦੇ ਹਨ | ਫਾਉਂਡੇਸ਼ਨ ਵਿਚ ਸਾਫ ਕਿਰਦਾਰ ਵਾਲੇ ਮੈਂਬਰ ਹੀ ਸ਼ਾਮਲ ਕੀਤੇ ਜਾਂਦੇ ਹਨ ਅਤੇ ਇਸ ਸੰਸਥਾ ਵਿਚ ਸੇਵਾਮੁਕਤ, ਪ੍ਰਸ਼ਾਸਨਿਕ ਅਧਿਕਾਰੀ ਵੀ ਆਨਰੇਰੀ ਤੇ ਸ਼ਾਮਿਲ ਹੋਏ ਹਨ | ਉਨ੍ਹਾਂ ਦੱਸਿਆ ਕਿ ਇਹ ਸੰਸਥਾ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਤੇ ਹੋਰ ਸ਼ਹੀਦਾਂ ਦੇ ਪ੍ਰੀਵਾਰਾਂ ਦੇ ਅਸ਼ੀਰਵਾਦ ਨਾਲ ਹੋਂਦ ਵਿਚ ਆਈ ਹੈ ਅਤੇ ਦੇਸ਼ ਵਿਚ ਭਿ੍ਸ਼ਟਾਚਾਰ ਦੀ ਮੁਕਤੀ ਲਈ ਰਾਜ ਸਰਕਾਰਾਂ ਤੇ ਕੇਂਦਰੀ ਸਰਕਾਰਾਂ ਦੇ ਵਿਜੀਲੈਂਸ ਵਿਭਾਗ ਤੇ ਪ੍ਰਸ਼ਾਸਨ ਦਾ ਧਿਆਨ ਹਿਤ ਲਿਆ ਕੇ ਕਾਰਜ ਕਰ ਰਹੀ ਹੈ | ਨੈਸ਼ਨਲ ਪ੍ਰੈਜ਼ੀਡੈਂਟ ਕਿਰਪਾਲ ਸਿੰਘ ਕਟਾਰੀਆ ਨੇ ਨੈਸ਼ਨਲ ਸੁਪਰੀਮੋ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਅੱਜ ਦੇ ਸੈਮੀਨਾਰ ਵਿਚ ਪੰਜਾਬ ਰਾਜ ਅਤੇ ਚੰਡੀਗੜ੍ਹ ਨਾਲ ਸਬੰਧਤ ਅਹੁਦੇਦਾਰ ਸ਼ਾਮਲ ਹੋਏ ਹਨ | ਉਨ੍ਹਾਂ ਕਿਹਾ ਕਿ ਫਾਉਂਡੇਸ਼ਨ ਦਾ ਹੋਰ ਵੀ ਵਿਸਤਾਰ ਕੀਤਾ ਜਾ ਰਿਹਾ ਹੈ |
ਸਮਾਗਮ ਨੂੰ ਪੂਜਾ ਬਕਸ਼ੀ ਪ੍ਰਧਾਨ ਚਾਈਲਡ ਤੇ ਵੂਮੈਨ ਵੈੱਲਫੇਅਰ ਨੇ ਸੰਬੋਧਨ ਕਰਦਿਆਂ ਔਰਤਾਂ ਨੂੰ ਇਸ ਖੇਤਰ ਵਿਚ ਅੱਗੇ ਆਉਣ ਦੀ ਅਪੀਲ ਕੀਤੀ | ਸਟੇਜ ਦਾ ਸੰਚਾਲਨ ਰਵਿੰਦਰ ਨਾਥ ਨੇ ਬਾਖੂਬੀ ਕਰਦੇ ਹੋਏ ਸੰਸਥਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ | ਇਸ ਸਮਾਗਮ ਵਿਚ ਪਵਨ ਸ਼ਰਮਾ, ਨੈਸ਼ਨਲ ਪ੍ਰੈਜ਼ੀਡੈਂਟ, ਵਿੱਕੀ ਗਰੇਵਾਲ, ਅਵਨੀਤ ਕੁਮਾਰ, ਦੀਪਕ ਕੁਮਾਰ, ਅਜੇ ਕੁਮਾਰ ਸਮੇਤ ਸੰਸਥਾ ਦੇ ਬਹੁਤ ਸਾਰੇ ਅਹੁਦੇਦਾਰ ਸ਼ਾਮਲ ਸਨ | ਸਮਾਗਮ ਦੇ ਅਖੀਰ 'ਤੇ ਸਮੂਹ ਅਹੁਦੇਦਾਰਾਂ ਨੂੰ ਨੈਸ਼ਨਲ ਸੁਪਰੀਮੋ ਨਰਿੰਦਰ ਅਰੋੜਾ ਨੂੰ ਫਲਾਂ ਦਾ ਗੁਲਦਸਤਾ, ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਨਰਿੰਦਰ ਅਰੋੜਾ ਵਲੋਂ 14 ਦਸੰਬਰ ਨੂੰ ਕਰਨਾਲ ਵਿਖੇ ਹੋ ਰਹੇ ਨੈਸ਼ਨਲ ਪੱਧਰ ਦੇ ਸੈਮੀਨਾਰ ਵਿਚ ਸ਼ਾਮਿਲ ਹੋਣ ਲਈ ਸਮੂਹ ਅਹੁਦੇਦਾਰਾਂ ਨੂੰ ਸੱਦਾ ਦਿੱਤਾ |

ਪਿਛਲੀ ਖ਼ਬਰ ਬੈਨੀਪਾਲ ਗਰੁੱਪ ਵਲੋਂ ਸਾਫ਼-ਸੁਥਰੇ ਅਕਸ ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ <br/> ਅਗਲੀ ਖ਼ਬਰ ਸੀ. ਜੀ. ਸੀ. ਲਾਂਡਰਾਂ ਦੀ 'ਸਮਾਰਟ ਇੰਡੀਆ ਹੈਕਾਥਾਨ ਸਾਫਟਵੇਅਰ ਐਡੀਸ਼ਨ' ਲਈ ਨੋਡਲ ਕੇਂਦਰ ਵਜੋਂ ਹੋਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।