17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/>

ਅਜੀਤ ਡੈਸਕ 28-12-2025
ਖਰੜ, 27 ਦਸੰਬਰ (ਜੰਡਪੁਰੀ)-ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਿੰਘ ਸਭਾ ਸੰਨੀ ਇਨਕਲੇਵ ਵਿਖੇ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦਿਆਂ ਤੇ ਹੋਰਨਾਂ ਸਿੰਘਾਂ-ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ | ਇਸ ਮੌਕੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਦੌਰਾਨ ਭਾਈ ਅਵਤਾਰ ਸਿੰਘ ਮੀਤ ਗ੍ਰੰਥੀ ਵਲੋਂ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ, ਉਪਰੰਤ ਭਾਈ ਜਸਪ੍ਰੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਸੰਨੀ ਇਨਕਲੇਵ ਵਲੋਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕੀਤਾ, ਜਦਕਿ ਭਾਈ ਗੁਰਪ੍ਰਤਾਪ ਸਿੰਘ ਪਦਮ ਦੇ ਢਾਡੀ ਜਥੇ ਵਲੋਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਸਮੇਤ ਹੋਰਨਾਂ ਸਿੰਘਾਂ-ਸ਼ਹੀਦਾਂ ਦਾ ਇਤਿਹਾਸ ਢਾਡੀ ਵਾਰਾਂ 'ਚ ਸੰਗਤਾਂ ਨੂੰ ਸਰਵਣ ਕਰਵਾਇਆ | ਇਸ ਮੌਕੇ ਜਥੇ ਦੀ ਸੇਵਾ ਨੇਵੀ ਅਫ਼ਸਰ ਆਰ. ਐਸ. ਗਿੱਲ ਵਲੋਂ ਦਿੱਤੀ ਗਈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਜਿੰਦਰ ਸਿੰਘ ਬੱਬੂ, ਜਨਰਲ ਸਕੱਤਰ ਪ੍ਰੇਮ ਸਿੰਘ ਮਲੋਆ, ਖ਼ਜ਼ਾਨਚੀ ਭਗਵੰਤ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਮੇਸ਼ ਸਿੰਘ, ਮਨਜੀਤ ਸਿੰਘ ਜਾਖੂ, ਹਰਮਿੰਦਰ ਸਿੰਘ, ਗੋਪਾਲ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਾਬਕਾ ਸਰਪੰਚ ਤੇ ਜਸਵੰਤ ਸਿੰਘ ਰਤਵਾੜਾ ਸਾਹਿਬ ਵਾਲਿਆਂ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਰਾਹ 'ਚ ਗੱਡੀ ਖੜ੍ਹੀ ਕਰਨ ਕਰਕੇ ਦੋ ਪਰਿਵਾਰ ਆਪਸ 'ਚ ਉਲਝੇ ਅਗਲੀ ਖ਼ਬਰ ਸੰਜੇ ਟੰਡਨ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਯੂ. ਟੀ. ਸੀ. ਏ. ਦੀ ਯਾਤਰਾ ਬਾਰੇ ਕਿਤਾਬ ਕੀਤੀ ਭੇਟ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।