18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਰਾਹ 'ਚ ਗੱਡੀ ਖੜ੍ਹੀ ਕਰਨ ਕਰਕੇ ਦੋ ਪਰਿਵਾਰ ਆਪਸ 'ਚ ਉਲਝੇ

ਅਜੀਤ ਡੈਸਕ 28-12-2025
ਮੁੱਲਾਂਪੁਰ ਗਰੀਬਦਾਸ, 27 ਦਸੰਬਰ (ਖੈਰਪੁਰ)-ਨੇੜਲੇ ਪਿੰਡ ਤੋਗਾਂ ਵਿਖੇ ਹੋਏ ਝਗੜੇ ਦੌਰਾਨ ਪਿਓ-ਪੁੱਤਰ ਜ਼ਖ਼ਮੀ ਹੋ ਗਏ | ਹਸਪਤਾਲ 'ਚ ਜ਼ੇਰੇ ਇਲਾਜ ਦਾਖ਼ਲ ਕਰਮ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਇਕ ਖਾਲੀ ਪਲਾਟ 'ਚ ਮਲਬਾ ਸੁਟਵਾ ਰਹੇ ਸਨ ਅਤੇ ਟਰੈਕਟਰ ਲੰਘਾਉਣ ਲਈ ਰਸਤੇ 'ਚ ਖੜ੍ਹੀ ਗੱਡੀ ਨੂੰ ਸਾਈਡ ਕਰਨ ਲਈ ਕਿਹਾ ਤਾਂ ਇਸੇ ਦੌਰਾਨ ਉਨ੍ਹਾਂ ਦੀ ਦੂਜੀ ਧਿਰ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ, ਉਪਰੰਤ ਸਾਡੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ | ਜ਼ਖ਼ਮੀਆਂ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਦੂਜੇ ਪਾਸੇ ਥਾਣਾ ਮੁੱਲਾਂਪੁਰ ਦੇ ਤਫ਼ਤੀਸ਼ੀ ਅਫ਼ਸਰ ਐਸ. ਆਈ. ਦਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਤੋਗਾਂ ਦੇ ਮਾਮਲੇ 'ਚ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਪੁਲਿਸ ਵਲੋਂ ਜਾਂਚ-ਪੜਤਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਰਾਸ਼ਟਰਪਤੀ ਨੇ ਪੀ. ਜੀ. ਆਈ. ਦੇ ਡਾ. ਸੁਰੇਸ਼ ਕੁਮਾਰ ਅੰਗੂਰਾਣਾ ਨੂੰ ਰਾਸ਼ਟਰੀ ਵਿਗਿਆਨ ਪੁਰਸਕਾਰ ਨਾਲ ਕੀਤਾ ਸਨਮਾਨਿਤ... ਅਗਲੀ ਖ਼ਬਰ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।