10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਚੰਡੀਗੜ੍ਹ ਦੇ ਸੈਕਟਰ-43 'ਚ ਘਰ ਦਾ ਤਾਲਾ ਤੋੜ ਕੇ ਚੋਰੀ

ਅਜੀਤ ਡੈਸਕ 31-12-2025
ਚੰਡੀਗੜ੍ਹ, 30 ਦਸੰਬਰ (ਕਪਿਲ ਵਧਵਾ) – ਸੈਕਟਰ-43 ਸਥਿਤ ਇਕ ਰਿਹਾਇਸ਼ੀ ਮਕਾਨ 'ਚ ਤਾਲਾ ਤੋੜ ਕੇ ਅਣਪਛਾਤੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਪ੍ਰੇਮ ਪ੍ਰਕਾਸ਼ ਵਾਸੀ ਸੈਕਟਰ-43 (ਏ) ਚੰਡੀਗੜ੍ਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 28-29 ਦਸੰਬਰ ਵਿਚਕਾਰ ਕੋਈ ਅਣਪਛਾਤਾ ਵਿਅਕਤੀ ਉਸ ਦੇ ਘਰ 'ਚ ਤਾਲਾ ਤੋੜ ਕੇ ਦਾਖਲ ਹੋਇਆ ਤੇ ਇਕ ਲੈਪਟਾਪ, ਇਕ ਗੁੱਟ ਦੀ ਘੜੀ ਅਤੇ ਕੁਝ ਕੱਪੜੇ ਚੋਰੀ ਕਰਕੇ ਲੈ ਗਿਆ | ਥਾਣਾ ਸੈਕਟਰ 36 ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਬੀ. ਐਨ. ਐਸ. ਦੀ ਧਾਰਾ 305, 331(4) ਤਹਿਤ ਐਫ.ਆਈ.ਆਰ ਦਰਜ ਕਰ ਲਈ ਹੈ | ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਲੰਡਨ ਫਿਲਮ ਮੇਲੇ 'ਚ ਸ਼ਿਆਮ ਬੇਨੇਗਲ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ ਅਗਲੀ ਖ਼ਬਰ ਪੰਚਕੂਲਾ ਦੇ ਸਰਕਾਰੀ ਹਸਪਤਾਲ ਦੇ ਗਾਇਨੀ ਵਾਰਡ 'ਚ ਲੱਗੇ ਹੀਟਰ 'ਚ ਅਚਾਨਕ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।