10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਲੰਡਨ ਫਿਲਮ ਮੇਲੇ 'ਚ ਸ਼ਿਆਮ ਬੇਨੇਗਲ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ

ਅਜੀਤ ਡੈਸਕ 31-12-2025
ਲੈਸਟਰ (ਇੰਗਲੈਂਡ), 30 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਭਾਰਤੀ ਸਿਨੇਮਾ ਦੇ ਪ੍ਰਸਿੱਧ ਤੇ ਮਰਹੂਮ ਨਿਰਮਾਤਾ-ਨਿਰਦੇਸ਼ਕ ਸ਼ਿਆਮ ਬੇਨੇਗਲ ਨੂੰ ਲੰਡਨ ਇੰਡੀਅਨ ਫਿਲਮ ਫੈਸਟੀਵਲ ਵੱਲੋਂ ਵਿਸ਼ੇਸ਼ ਤÏਰ 'ਤੇ ਯਾਦ ਕੀਤਾ ਜਾਵੇਗਾ | ਯੂ.ਕੇ. 'ਚ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸਾਲਾਨਾ ਸਮਾਰੋਹਾਂ 'ਚ ਸ਼ਾਮਿਲ ਇਸ ਫਿਲਮ ਮੇਲੇ ਦੇ ਆਉਣ ਵਾਲੇ ਐਡੀਸ਼ਨ ਦੌਰਾਨ ਬੇਨੇਗਲ ਦੀ ਸਿਨੇਮਾਈ ਵਿਰਾਸਤ ਨੂੰ ਸਨਮਾਨ ਦਿੱਤਾ ਜਾਵੇਗਾ | ਫੈਸਟੀਵਲ ਦੇ ਨਿਰਦੇਸ਼ਕ ਕੈਰੀ ਸਾਹਨੀ ਨੇ ਦੱਸਿਆ ਕਿ ਹਾਲ ਹੀ 'ਚ ਵਿਛੜ ਚੁੱਕੇ ਸ਼ਿਆਮ ਬੇਨੇਗਲ ਵਰਗੇ ਮਹਾਨ ਫਿਲਮ ਨਿਰਮਾਤਾਵਾਂ ਨੂੰ ਯਾਦ ਕਰਨਾ ਫੈਸਟੀਵਲ ਦੀ ਪ੍ਰਾਥਮਿਕਤਾ ਹੈ | ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਬੇਨੇਗਲ ਦੀਆਂ ਚੁਣਿੰਦੀਆਂ ਫਿਲਮਾਂ 'ਚੋਂ ਇਕ ਨੂੰ ਪ੍ਰਦਰਸ਼ਿਤ ਕਰਨ ਦੀ ਯੋਜਨਾ ਹੈ, ਤਾਂ ਜੋ ਦਰਸ਼ਕ ਉਨ੍ਹਾਂ ਦੇ ਕੰਮ ਨਾਲ ਮੁੜ ਰੁਬਰੂ ਹੋ ਸਕਣ ਤੇ ਉਸ 'ਤੇ ਗੰਭੀਰ ਚਰਚਾ ਕੀਤੀ ਜਾ ਸਕੇ | ਲੰਡਨ ਇੰਡੀਅਨ ਫਿਲਮ ਫੈਸਟੀਵਲ ਦÏਰਾਨ ਇਸ ਵਾਰ ਭਾਰਤੀ ਸਿਨੇਮਾ ਦੀ ਇਤਿਹਾਸਕ ਧਰੋਹਰ ਨੂੰ ਉਜਾਗਰ ਕਰਨ 'ਤੇ ਖਾਸ ਧਿਆਨ ਦਿੱਤਾ ਜਾਵੇਗਾ |



ਪਿਛਲੀ ਖ਼ਬਰ ਸਾਹਿਤ ਸੁਰ ਸੰਗਮ ਇਟਲੀ ਦੇ ਮੇਜਰ ਸਿੰਘ ਖੱਖ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਚੰਡੀਗੜ੍ਹ ਦੇ ਸੈਕਟਰ-43 'ਚ ਘਰ ਦਾ ਤਾਲਾ ਤੋੜ ਕੇ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।