ਬਠਿੰਡਾ, 19 ਜੁਲਾਈ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੀ ਨਵੀ ਬਸਤੀ ਗਲੀ ਨੰਬਰ 6 'ਚ ਇਕ ਮੋਟਰ-ਸਾਈਕਲ ਚੋਰੀ ਕਰਦੇ ਹੋਏ ਦੋ ਨੌਜਵਾਨਾਂ ਨੂੰ ਦੁਕਾਨਦਾਰਾਂ ਵਲੋਂ ਮੌਕੇ ਤੋਂ ਕਾਬੂ ਕੀਤਾ ਗਿਆ ਹੈ | ਜਿਨ੍ਹਾਂ ਦੀ ਪਹਿਲਾਂ ਭੁਗਤ ਸਵਾਰੀ ਕੀਤੀ ਗਈ, ਇਸ ਤੋਂ ਬਾਅਦ ਦੋਵੇਂ ਮੋਟਰ-ਸਾਈਕਲ ਚੋਰਾਂ ਨੂੰ ਪੁਲਿਸ ਹਵਾਲੇ ਕੀਤਾ ਗਿਆ | ਇਸ ਮੌਕੇ ਰਾਹੁਲ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੀ ਨਵੀ ਬਸਤੀ ਵਿਚ ਫਰੈਂਡਜ਼ ਕੱਪੜਿਆਂ ਦੀ ਦੁਕਾਨ ਹੈ | ਇਸ ਮਾਰਕੀਟ ਵਿਚੋਂ ਦੋ ਦਿਨ ਪਹਿਲਾਂ ਹੀ ਇਕ ਮੋਟਰ-ਸਾਈਕਲ ਚੋਰੀ ਹੋਇਆ ਹੈ | ਮੋਟਰ-ਸਾਈਕਲ ਚੋਰੀ ਹੋਣ ਦੀ ਫੁਟੇਜ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਚੁੱਕੀ ਹੈ | ਪਰ ਹੁਣ ਦੋਵੇਂ ਨੌਜਵਾਨ ਜੋ ਕਿ ਆਪਣੇ ਆਪ ਨੂੰ ਪਰਸ ਰਾਮ ਨਗਰ ਦੇ ਦੱਸਦੇ ਹਨ | ਜਦੋਂ ਉਹ ਇਕ ਮੋਟਰ-ਸਾਈਕਲ ਨੂੰ ਨਕਲੀ ਚਾਬੀ ਲਗਾ ਕੇ ਚੋਰੀ ਕਰਨ ਲੱਗੇ ਤਾਂ ਉੱਥੇ ਮੌਜੂਦ ਮੋਟਰ-ਸਾਈਕਲ ਦੇ ਮਾਲਕ ਨੇ ਦੇਖ ਲਿਆ | ਜਿਸ ਤੋਂ ਬਾਅਦ ਦੋਵੇਂ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਗਈ | ਪਰ ਉੱਥੇ ਮੌਜੂਦ ਦੁਕਾਨਦਾਰਾਂ ਵਲੋਂ ਦੋਵੇਂ ਨੌਜਵਾਨਾਂ ਨੂੰ ਮੌਕੇ ਤੋਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ | ਨਵੀਂ ਬਸਤੀ ਦੁਕਾਨਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਚੋਰੀ ਹੋ ਰਹੇ ਮੋਟਰ-ਸਾਈਕਲ ਨੂੰ ਚੋਰੀ ਕਰਨ ਵਾਲੇ ਚੋਰਾਂ 'ਤੇ ਨੱਥ ਪਾਈ ਜਾਵੇ |
ਦੁਕਾਨ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰਦੇ ਦੋ ਨੌਜਵਾਨ ਕਾਬੂ <br/>
ਨਵੀਂ ਬਸਤੀ ਦੁਕਾਨਦਾਰਾਂ ਵਲੋਂ ਮੋਟਰਸਾਈਕਲ ਚੋਰੀ ਕਰਦੇ ਹੋਏ ਕਾਬੂ ਕੀਤੇ ਗਏ ਨੌਜਵਾਨ | <br/>
20-06-2025