01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਬਿਜਲੀ ਦੀ 66 ਕੇ.ਵੀ. ਲਾਈਨ ਨਾਲ ਘਰਾਂ ਦੇ ਉਪਕਰਨਾਂ ਤੇ ਸਪਲਾਈ ਦਾ ਨੁਕਸਾਨ <br/>

ਘਰਾਂ ਦੀ ਸਪਲਾਈ ਕੋਲੋਂ ਲੰਘ ਰਹੀਂ 66ਕੇ.ਵੀ ਲਾਈਨ ਦਿਖਾਉਂਦੇ ਹੋਏ ਖ਼ਪਤਕਾਰ | ਤਸਵੀਰ : ਚਰਨਜੀਤ ਸਿੰਘ<br/> 20-06-2025

ਲਹਿਰਾ ਮੁਹੱਬਤ, 19 ਜੂਨ (ਚਰਨਜੀਤ ਸਿੰਘ)-ਪਿੰਡ ਲਹਿਰਾ ਮੁਹੱਬਤ ਵਿਖੇ ਬਾਠ ਰੋਡ 'ਤੇ ਖੇਤਾਂ 'ਚ ਸਥਿਤ 4 ਘਰਾਂ ਦਾ 66ਕੇ.ਵੀ ਲਾਈਨ ਨਾਲ ਬਿਜਲੀ ਉਪਕਰਨਾਂ ਤੇ ਸਪਲਾਈ ਦਾ ਵੱਡਾ ਨੁਕਸਾਨ ਹੋ ਗਿਆ | ਇਸ ਵਿਚ ਖ਼ਪਤਕਾਰ ਸੁਖਮੰਦਰ ਸਿੰਘ ਪੁੱਤਰ ਮੁਖ਼ਤਿਆਰ ਸਿੰਘ, ਹਾਕਮ ਸਿੰਘ ਪੁੱਤਰ ਮੁਖ਼ਤਿਆਰ ਸਿੰਘ, ਰਾਜ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਤੇ ਧਰਮਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਲਹਿਰਾ ਮੁਹੱਬਤ ਸ਼ਾਮਲ ਹਨ | ਉਨ੍ਹਾਂ ਦੱਸਿਆਂ ਕਿ ਘਰਾਂ ਦੀ ਸਪਲਾਈ ਉੱਪਰੋਂ 66ਕੇ.ਵੀ ਲਾਈਨ ਲੰਘਦੀ ਹੈ, ਜਿਸ ਦੀਆਂ ਤਾਰਾਂ ਢਿੱਲੀਆਂ ਹਨ | ਇਸ ਦੀ ਜਾਣਕਾਰੀ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਦਿੱਤੀ ਜਾ ਚੁੱਕੀ ਹੈ, ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ | 12 ਜੂਨ ਨੂੰ ਦੁਪਹਿਰ 2 ਵਜੇ ਦੇ ਕਰੀਬ 66ਕੇ.ਵੀ ਤਾਰਾਂ ਘਰਾਂ ਦੀ ਸਪਲਾਈ ਵਾਲੀ ਲਾਈਨ ਨਾਲ ਟੱਚ ਕਰ ਗਈਆਂ ਤੇ ਹਾਦਸਾ ਵਾਪਰ ਗਿਆ | ਜਿਸ ਕਾਰਨ ਘਰਾਂ ਵਿਚ ਉਪਕਰਨਾਂ ਦੇ ਪਟਾਕੇ ਪੇ ਗਏ, ਸਪਲਾਈ ਲਾਈਨ ਤੇ ਘਰਾਂ ਦੀ ਫਿਟਿੰਗ ਨੂੰ ਅੱਗ ਲੱਗ ਗਈ | ਹਫੜਾ-ਦਫੜੀ ਪੈਂਦਾ ਹੋ ਗਈ ਤੇ ਸਾਰੇ ਇਕਦਮ ਦਹਿਲ ਗਏ | ਪਰਿਵਾਰਿਕ ਮੈਂਬਰਾਂ ਤੇ ਪਸ਼ੂ ਧਨ ਦਾ ਬਾਲ-ਬਾਲ ਬਚਾਅ ਹੋਇਆ | ਖ਼ਪਤਕਾਰਾਂ ਨੇ ਦੱਸਿਆ ਕਿ ਘਰਾਂ ਵਿਚ ਲਗਭਗ ਸਾਰੇ ਉਪਕਰਨ ਸੜ ਚੁੱਕੇ ਹਨ, ਜਿਸ ਵਿਚ ਸਪਲਾਈ ਬੋਰਡ, ਕੇਬਲਾਂ, ਪੱਖੇ, ਕੂਲਰ, ਏ.ਸੀ, ਫ਼ਰਿਜ, ਇਨਵੈਰਟਰ, ਆਰ.ਓ ਫ਼ਿਲਟਰ, ਟੀ.ਵੀ, ਸਬਮਰਸੀਬਲ ਮੋਟਰ, ਐਲ.ਈ.ਡੀ ਬਲਬ ਆਦਿ ਸ਼ਾਮਲ ਹਨ | ਹਾਦਸੇ ਪਿੱਛੋਂ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨੇ ਖੇਤਾਂ ਵਿਚੋਂ ਦੀ ਘਰਾਂ ਨੂੰ ਆਉਣ ਵਾਲੀ ਸਪਲਾਈ ਲਾਈਨ ਨੂੰ ਹੋਰ ਨੀਵਾਂ ਕਰਕੇ ਬੁੱਤਾ ਸਾਰ ਦਿੱਤਾ ਹੈ, ਪ੍ਰੰਤੂ 66ਕੇ.ਵੀ ਲਾਈਨ ਦੀਆਂ ਤਾਰਾਂ ਨੂੰ ਕੱਸਿਆ ਨਹੀਂ ਗਿਆ | ਉਨ੍ਹਾਂ ਦੱਸਿਆਂ ਕਿ ਹਾਦਸੇ ਦੀ ਜਾਣਕਾਰੀ ਪਾਵਰਕਾਮ ਵਿਭਾਗ ਰਾਮਪੁਰਾ ਫੂਲ ਦੇ ਦਫ਼ਤਰ ਨੂੰ ਦਿੱਤੀ ਜਾ ਚੁੱਕੀ ਹੈ | ਜਿਸ ਵਿਚ ਨੁਕਸਾਨ ਦੀ ਭਰਪਾਈ ਤੇ ਸਪਲਾਈ ਲਾਈਨਾਂ ਨੂੰ ਸਹੀ ਕਰਨ ਦੀ ਮੰਗ ਕੀਤੀ ਗਈ ਹੈ |

ਪਿਛਲੀ ਖ਼ਬਰ ਐੱਸ.ਐੱਸ.ਪੀ. ਵਲੋਂ ਚੌਂਕੀ ਇੰਚਾਰਜ ਨਵਯੁੱਗਦੀਪ ਸਿੰਘ ਦੋ ਪ੍ਰਸੰਸਾ ਪੱਤਰਾਂ ਅਤੇ ਦੋ ਨਗਦ ਇਨਾਮਾਂ ਨਾਲ ਸਨਮਾਨਿਤ <br/>... ਅਗਲੀ ਖ਼ਬਰ ਦੁਕਾਨ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰਦੇ ਦੋ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।