ਭਗਤਾ ਭਾਈਕਾ, 19 ਜੂਨ (ਸੁਖਪਾਲ ਸਿੰਘ ਸੋਨੀ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਆਬਾਦੀ ਕੰਟਰੋਲ ਕਰਨ ਲਈ ਨਿਰੰਤਰ ਯਤਨਸ਼ੀਲ ਹੈ | ਇਸੇ ਕੜੀ ਅਧੀਨ ਸੀ.ਐੱਸ.ਸੀ ਭਗਤਾ ਭਾਈਕਾ ਵਿਖੇ ਇੱਕ ਵਿਸ਼ੇਸ਼ ਪਰਿਵਾਰ ਨਿਯੋਜਨ ਅਪ੍ਰੇਸ਼ਨ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ 22 ਪਰਿਵਾਰ ਨਿਯੋਜਨ ਦੇ ਅਪ੍ਰੇਸ਼ਨ ਕੀਤੇ ਗਏ | ਅੱਜ ਕੈਂਪ ਦੇ ਆਗਾਜ਼ ਮੌਕੇ ਆਪਣੇ ਸੰਬੋਧਨ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੀਮਾ ਗੁਪਤਾ ਨੇ ਬਠਿੰਡਾ ਸਿਵਲ ਹਸਪਤਾਲ ਤੋਂ ਪਹੁੰਚੇ ਸਰਜਨ ਡਾਕਟਰ ਰਮੇਸ਼ਵਰ ਚਾਵਲਾ ਦਾ ਸਵਾਗਤ ਕੀਤਾ | ਐੱਸ.ਐੱਮ.ਓ ਨੇ ਕਿਹਾ ਕਿ ਹੁਣ ਭਗਤਾ ਭਾਈਕਾ ਵਿਖੇ ਹਰੇਕ ਵੀਰਵਾਰ ਨੂੰ ਪਰਿਵਾਰ ਨਿਯੋਜਨ ਦੇ ਅਪ੍ਰੇਸ਼ਨ ਹੋਣਗੇ | ਉਨ੍ਹਾਂ ਫ਼ੀਲਡ ਸਟਾਫ਼ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਹੂਲਤ ਲੈਣ ਲਈ ਜਾਗਿ੍ਤ ਕਰਨ ਦੀ ਅਪੀਲ ਕੀਤੀ | ਇਸ ਕੈਂਪ ਨੂੰ ਕਾਮਯਾਬ ਕਰਨ ਲਈ ਸਮੂਹ ਫ਼ੀਲਡ ਸਟਾਫ਼ ਅਤੇ ਸੀ.ਐੱਚ.ਸੀ ਭਗਤਾ ਭਾਈਕਾ ਦੇ ਸਮੁੱਚੇ ਸਟਾਫ਼ ਵਲੋਂ ਵੀ ਭੂਮਿਕਾ ਨਿਭਾਈ ਗਈ |