ਰਾਮਾਂ ਮੰਡੀ, 19 ਜੂਨ (ਤਰਸੇਮ ਸਿੰਗਲਾ)-ਰੋਟਰੀ ਕਲੱਬ ਰਾਮਾਂ ਦੇ ਮੈਂਬਰ ਰੋਟੇ: ਜੈਪਾਲ ਗਰਗ ਨੂੰ ਰੋਟਰੀ ਜ਼ਿਲ੍ਹਾ 3090 ਦਾ 2026-27 ਲਈ ਸਹਾਇਕ ਗਵਰਨਰ ਨਿਯੁਕਤ ਕੀਤਾ ਗਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਗਵਰਨਰ ਰੋਟੇ: ਅਮਿਤ ਸਿੰਗਲਾ ਨੇ ਦੱਸਿਆ ਕਿ ਜੈਪਾਲ ਗਰਗ ਬਹੁਤ ਹੀ ਮਿਹਨਤੀ ਅਤੇ ਲਗਨ ਨਾਲ ਕਈ ਸਾਲ ਤੋਂ ਕਲੱਬ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਦੋ ਸਾਲ ਪਹਿਲਾਂ ਪ੍ਰਧਾਨ ਦੇ ਅਹੁੱਦੇ 'ਤੇ ਵੀ ਸੇਵਾ ਨਿਭਾ ਚੁੱਕੇ ਹਨ | ਪਟਿਆਲਾ ਦੇ ਇਨਕਮ ਟੈਕਸ ਅਸਿਸਟੈਂਟ ਕਮਿਸ਼ਨਰ ਪ੍ਰਦੀਪ ਗੋਇਲ, ਰੋਟਰੀ ਕਲੱਬ ਦੇ ਜ਼ਿਲ੍ਹਾ 3090 ਦੇ ਗਵਰਨਰ ਅਮਿਤ ਸਿੰਗਲਾ, ਸਾਬਕਾ ਗਵਰਨਰ ਘਨਸ਼ਾਮ ਕਾਂਸਲ, ਮੌਜੂਦਾ ਗਵਰਨਰ ਸੰਦੀਪ ਚੌਹਾਨ, 2025-26 ਦੇ ਗਵਰਨਰ ਭੁਪੇਸ਼ ਮਹਿਤਾ ਵਲੋਂ ਇਕ ਵਿਸ਼ੇਸ਼ ਪ੍ਰੋਗਰਾਮ ਰਾਹੀਂ ਸਮਾਣਾ ਵਿਖੇ ਜੈਪਾਲ ਗਰਗ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਲੱਬ ਦੇ ਮੈਂਬਰਾਂ ਵਿਜੇ ਲੈਹਰੀ, ਵਿਨੋਦ ਗੋਇਲ, ਕੇਵਲ ਸਿੰਗਲਾ, ਰਾਕੇਸ਼ ਗੁਪਤਾ, ਹਰਨੇਕ ਸਿੰਘ ਮੱਕੜ, ਗੁਰਿੰਦਰ ਸਿੰਘ ਮੱਕੜ, ਨਰਿੰਦਰ ਗੋਇਲ, ਅਜੀਤ ਸਿੰਘ ਬੱਬੂ, ਡੈਂਟਿਸਟ ਅਵਨੀਸ਼ ਲੈਹਰੀ, ਮਨੋਜ ਕੁਮਾਰ ਗੋਇਲ, ਅਨਿਲ ਲੈਹਰੀ, ਰਜਿੰਦਰ ਕੁਮਾਰ, ਜਸਪਾਲ ਗਰਗ, ਅਸ਼ੋਕ ਕੁਮਾਰ, ਭਗਵਾਨ ਦਾਸ ਬੰਗੀ, ਅਮਿਤ ਕੁਮਾਰ ਮਹੇਸ਼ਵਰੀ, ਪਿ੍ੰਸ ਲੈਹਰੀ, ਆਸ਼ੂ ਲੈਹਰੀ, ਅਸ਼ੋਕ ਗੋਇਲ, ਸਤੀਸ਼ ਕੁਮਾਰ ਮਿੱਤਲ, ਸੰਕੇਤ ਥਾਪਰ, ਡਾ. ਕੇ. ਕੇ. ਗੁਪਤਾ, ਸੰਜੀਵ (ਗੋਰਾ), ਸੰਗੀਤ ਗਰਗ ਅਤੇ ਪੰਕਜ ਗਰਗ ਨੇ ਜੈਪਾਲ ਗਰਗ ਨੂੰ ਨਵੀਂ ਨਿਯੱੁਕਤੀ ਦੀ ਵਧਾਈ ਦਿੱਤੀ |