04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮਾਲਵਾ ਕਾਲਜ ਦਾ ਬੀ.ਕਾਮ. ਭਾਗ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ <br/>

ਮਾਲਵਾ ਕਾਲਜ ਬਠਿੰਡਾ ਦੇ ਬੀ. ਕਾਮ. ਭਾਗ ਪਹਿਲਾ ਸਮੈਸਟਰ ਪਹਿਲਾ ਦੇ ਨਤੀਜੇ 'ਚ ਅੱਵਲ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ | ਅਜੀਤ ਤਸਵੀਰਾਂ <br/> 20-06-2025
ਬਠਿੰਡਾ, 19 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਮਾਲਵਾ ਕਾਲਜ ਦਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਘੋਸ਼ਿਤ ਕੀਤਾ ਗਿਆ ਬੀ.ਕਾਮ. ਭਾਗ ਪਹਿਲਾ ਸਮੈਸਟਰ ਪਹਿਲਾ ਨਤੀਜਾ ਸ਼ਾਨਦਾਰ ਰਿਹਾ | ਇਸ ਨਤੀਜੇ ਵਿਚ ਕਾਲਜ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ | ਕਾਲਜ ਦੀ ਵਿਦਿਆਰਥਣ ਪ੍ਰਦੀਪ ਕੌਰ ਨੇ 86.5 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ, ਤਾਜਪ੍ਰੀਤ ਕੌਰ ਨੇ 85.8 ਪ੍ਰਤੀਸ਼ਤ ਨੰਬਰ ਲੈ ਕੇ ਕਾਲਜ ਵਿਚੋਂ ਦੂਜਾ ਸਥਾਨ ਅਤੇ ਅੰਸ਼ਿਕਾ ਨੇ 84.6 ਪ੍ਰਤੀਸ਼ਤ ਨੰਬਰ ਲੈ ਕੇ ਕਾਲਜ 'ਚੋਂ ਤੀਜਾ ਸਥਾਨ ਹਾਸਲ ਕੀਤਾ | ਕਾਲਜ ਦੇ ਪਿ੍ੰਸੀਪਲ ਡਾ. ਮਨਜੀਤ ਸਿੰਘ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਿਭਾਗ ਦੇ ਮੁਖੀ ਸ਼ਿਵਾਨੀ ਅਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਇਹ ਹੋਣਹਾਰ ਵਿਦਿਆਰਥੀ ਆਪਣੇ ਮਾਪੇ ਅਤੇ ਕਾਲਜ ਦਾ ਨਾਮ ਆਸਮਾਨ ਦੀਆਂ ਬੁਲੰਦੀਆਂ 'ਤੇ ਲੈ ਕੇ ਜਾਣਗੇ | ਡਾ: ਮਨਜੀਤ ਸਿੰਘ ਨੇ ਕਾਲਜ ਦੇ ਦੂਜੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਵੀ ਇਨ੍ਹਾਂ ਵਿਦਿਆਰਥੀਆਂ ਤੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ ਵਿਚ ਅਜਿਹੀਆਂ ਉਪਲੱਬਧੀਆਂ ਹਾਸਲ ਕਰਨ ਦੇ ਨਾਲ ਹੀ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਵੀ ਭਵਿੱਖ ਵਿਚ ਹੋ ਜ਼ਿਆਦਾ ਮਿਹਨਤ ਦੇ ਲਗਨ ਨਾਲ ਪੜ੍ਹਾਉਣ ਤਾਂ ਜੋ ਵਿਦਿਆਰਥੀ ਅੱਜ ਦੇ ਆਧੁਨਿਕ ਸਮੇਂ ਦੇ ਹਾਣੀ ਬਣ ਸਕਣ | ਕਾਲਜ ਮੈਨੇਜਮੈਂਟ ਨੇ ਪੜ੍ਹਾਈ ਵਿਚ ਮੱਲ੍ਹਾਂ ਮਾਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਦੇ ਸਾਲਾਨਾ ਸਮਾਰੋਹ ਵਿਚ ਸਨਮਾਨਿਤ ਕਰਨ ਦਾ ਐਲਾਨ ਕੀਤਾ |

ਪਿਛਲੀ ਖ਼ਬਰ ਮਨਿੰਦਰ ਸਿੰਘ ਮਨੀ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਬਲਾਕ ਬਰੀਵਾਲਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਰੋਟੇ. ਜੈਪਾਲ ਗਰਗ ਰੋਟਰੀ ਜ਼ਿਲ੍ਹਾ 3090 ਦਾ 2026-27 ਲਈ ਸਹਾਇਕ ਗਵਰਨਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।