ਮਾਨਸਾ, 19 ਜੂਨ (ਸ.ਰਿ.)-ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅਧੀਨ ਜੱਦੀ ਪੁਸ਼ਤੀ ਹੱਥੀ ਕੰਮ ਕਰਨ ਵਾਲੇ ਕਾਰੀਗਰ ਅਤੇ ਸ਼ਿਲਪਕਾਰਾਂ ਨੂੰ ਤਕਨੀਕੀ ਸਿਖਲਾਈ, ਟੂਲਕਿੱਟ, ਮਾਲੀ ਸਹਾਇਤਾ ਅਤੇ ਹੋਰ ਲਾਭ ਮਿਲਦੇ ਹਨ | ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਨੇ ਦੱਸਿਆ ਕਿ ਯੋਜਨਾ ਤਹਿਤ 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਤਰਖਾਣ, ਸੁਨਿਆਰ, ਘੁਮਿਆਰ, ਲੁਹਾਰ, ਮੋਚੀ, ਰਾਜ-ਮਿਸਤਰੀ, ਮਾਲਾ ਬਣਾਉਣ ਵਾਲੇ, ਧੋਬੀ, ਦਰਜੀ, ਨਾਈ, ਕਿਸ਼ਤੀ ਨਿਰਮਾਤਾ ਹੁਨਰ ਵਿਕਾਸ ਦੀ ਸਿਖਲਾਈ ਲੈ ਸਕਦੇ ਹਨ | ਉਨ੍ਹਾਂ ਕਿਹਾ ਕਿ ਯੋਗ ਉਮੀਦਵਾਰ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ ਰਾਹੀਂ ਅਰਜ਼ੀ ਦੇ ਸਕਦਾ ਹੈ |