08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਮੋਰਿੰਡਾ ਕੁਰਾਲੀ ਸੜਕ 'ਤੇ ਬਣ ਰਹੇ ਬਾਈਪਾਸ 'ਤੇ ਸੁੱਟੀ ਫਲਾਈ ਐਸ਼ ਨੇ ਘੰਟਾ ਰੋਕ ਰੱਖੀ ਆਵਾਜਾਈ <br/>

ਅਜੀਤ ਡੈਸਕ 17-06-2025
ਮੋਰਿੰਡਾ, 16 ਜੂਨ (ਤਰਲੋਚਨ ਸਿੰਘ ਕੰਗ)-ਮੋਰਿੰਡਾ ਕੁਰਾਲੀ ਸੜਕ 'ਤੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣ ਰਿਹਾ ਬਾਈਪਾਸ ਲੋਕਾਂ ਲਈ ਸਿਰਦਰਦੀ ਬਣ ਚੁੱਕਿਆ ਹੈ ਕਿਉਂਕਿ ਇਸ ਬਾਈਪਾਸ 'ਤੇ ਪਾਈ ਗਈ ਫਲਾਈ ਐਸ਼ ਦੇ ਉੱਡਣ ਨਾਲ ਅੱਜ ਲਗਪਗ ਇਕ ਘੰਟਾ ਆਵਾਜਾਈ ਬੰਦ ਰਹੀ | ਇਸ ਸੰਬੰਧੀ ਬੀ. ਕੇ. ਯੂ. ਰਾਜੇਵਾਲ ਦੇ ਸੀਨੀਅਰ ਆਗੂ ਬਹਾਦਰ ਸਿੰਘ ਖੈਰਪੁਰ, ਹਰਬੰਸ ਸਿੰਘ ਦਤਾਰਪੁਰ, ਜਰਨੈਲ ਸਿੰਘ ਸਰਹਾਣਾ, ਗੁਰਪ੍ਰੀਤ ਸਿੰਘ ਢੰਗਰਾਲੀ, ਰਣਧੀਰ ਸਿੰਘ ਚੱਕਲ ਨੇ ਦੱਸਿਆ ਕਿ ਨਾ ਤਾਂ ਇਸ ਸੜਕ ਨੂੰ ਬਣਾਉਣ ਵੇਲੇ ਕੰਮ ਕਰਨ ਵਾਲੀ ਏਜੰਸੀ ਸੁਆਹ ਨੂੰ ਵਿਛਾਉਂਦੀ ਹੈ ਤੇ ਨਾ ਹੀ ਉਸ 'ਤੇ ਰੋਡ ਰੋਲਰ ਚਲਾਉਂਦੀ ਹੈ | ਪਹਿਲਾਂ ਜਿਥੇ ਕਿਤੇ ਵੀ ਫਲਾਈ ਐਸ਼ ਨਾਲ ਭਰਤ ਪਾਇਆ ਜਾਂਦਾ ਹੈ, ਉਥੇ ਬਕਾਇਦਾ ਉਸ ਨੂੰ ਕਰਾਹ ਮਾਰ ਕੇ ਪਾਣੀ ਛਿੜਕ ਕੇ ਰੋਡ ਰੋਲਰ ਘੁਮਾਇਆ ਜਾਂਦਾ ਹੈ | ਪਰ ਢੰਗਰਾਲੀ ਲਾਗੇ ਲੰਘ ਰਹੀ ਇਸ ਸੜਕ 'ਤੇ ਫਲਾਈ ਐਸ਼ ਦੇ ਟਿੱਪਰ ਥਾਂ 'ਤੇ ਹੀ ਢੇਰੀ ਕਰ ਦਿੱਤੇ ਜਾਂਦੇ ਹਨ, ਨਾ ਤਾਂ ਇਸ 'ਤੇ ਪਾਣੀ ਛਿੜਕਿਆ ਜਾਂਦਾ ਹੈ ਤੇ ਨਾ ਹੀ ਰੋਡ ਰੋਲਰ ਫੇਰਿਆ ਜਾਂਦਾ ਹੈ | ਜਦੋਂ ਵੀ ਤੇਜ਼ ਹਨੇਰੀ ਚੱਲਦੀ ਹੈ ਤਾਂ ਸੁਆਹ ਨੇੜਲੇ ਖੇਤਾਂ 'ਚ ਜਾ ਪੈਂਦੀ ਹੈ, ਜਿਸ ਨਾਲ ਰਾਹਗੀਰਾਂ ਤੇ ਦੋ ਪਹੀਆ ਵਾਹਨ ਵਾਲਿਆਂ ਨੂੰ ਤਾਂ ਰੁਕਣਾ ਹੀ ਪੈਂਦਾ ਹੈ ਅਤੇ ਜਦੋਂ ਇਹ ਸੁਆਹ ਉੱਡਦੀ ਹੈ ਤਾਂ ਅੱਗੇ ਕੁੱਝ ਵੀ ਵਿਖਾਈ ਨਹੀਂ ਦਿੰਦਾ, ਜਿਸ ਨਾਲ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ | ਉਪਰੋਕਤ ਵਿਅਕਤੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਵੇ |

ਪਿਛਲੀ ਖ਼ਬਰ ਡੀ. ਸੀ. ਨੇ ਡੇਂਗੂ ਤੇ ਮੌਸਮੀ ਬੁਖ਼ਾਰ ਤੋਂ ਬਚਾਅ ਲਈ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਵਿਆਪਕ ਮੁਹਿੰਮ ਚਲਾਉਣ ਦੇ ਦਿੱਤੇ... ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਵਲੋਂ ਕਰਵਾਇਆ 6ਵਾਂ ਸਾਲਾਨਾ ਡਿਗਰੀ ਵੰਡ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।