08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਵਾਕਰਜ ਕਲੱਬ ਮੋਰਿੰਡਾ ਨੇ ਡਾਇਮੰਡ ਜੁਬਲੀ ਮਨਾਈ <br/>

ਅਜੀਤ ਡੈਸਕ 17-06-2025
ਮੋਰਿੰਡਾ, 16 ਜੂਨ (ਪਿ੍ਤਪਾਲ ਸਿੰਘ)-ਮੋਰਿੰਡਾ ਸ਼ਹਿਰ ਦੇ ਮੁਹਤਬਰ ਵਿਅਕਤੀਆਂ ਵਲੋਂ ਪਿਛਲੇ 15 ਸਾਲ ਤੋਂ ਬਣਾਇਆ ਵਾਕਰਜ ਕਲੱਬ ਦੀ ਚੇਅਰਮੈਨ ਕਰਨਲ ਮਲਕੀਅਤ ਸਿੰਘ ਦੀ ਅਗਵਾਈ ਹੇਠ ਡਾਇਮੰਡ ਜੁਬਲੀ ਮਨਾਈ ਗਈ | ਇਸ ਸੰਬੰਧੀ ਡਾ. ਨਿਰਮਲ ਧੀਮਾਨ ਨੇ ਦੱਸਿਆ ਕਿ ਵਾਕਰਸ ਕਲੱਬ ਵਲੋਂ ਸਿਹਤਮੰਦ ਰਹਿਣ ਲਈ ਸਵੇਰ ਦੀ ਸੈਰ ਤੋਂ ਇਲਾਵਾ ਕਸਰਤ ਤੇ ਯੋਗਾ ਕਰਨ 'ਤੇ ਵੀ ਜ਼ੋਰ ਦਿੱਤਾ ਜਾਂਦਾ ਹੈ | ਇਸ ਤੋਂ ਇਲਾਵਾ ਵਾਕਰਸ ਕਲੱਬ ਵਲੋਂ ਆਰਮੀ ਕੰਪਾਉਂਡ ਦੇ ਰੱਖ ਰਖਾਵ 'ਚ ਵੀ ਵੱਡਾ ਯੋਗਦਾਨ ਪਾਇਆ ਜਾਂਦਾ ਹੈ | ਇਸ ਮੌਕੇ ਸਮੂਹ ਕਲੱਬ ਮੈਂਬਰਾਂ ਵਲੋਂ ਚੇਅਰਮੈਨ ਕਰਨਲ ਮਲਕੀਤ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਜਸਵੰਤ ਕੌਰ ਦੇ ਵਿਆਹ ਦੀ 60ਵੀਂ ਵਰ੍ਹੇਗੰਢ ਉਤਸਾਹ ਨਾਲ ਮਨਾਈ ਗਈ ਤੇ ਵਧਾਈਆਂ ਦਿੱਤੀਆਂ | ਇਸ ਮੌਕੇ ਕਰਨਲ ਮਲਕੀਅਤ ਸਿੰਘ ਨੇ ਚੰਗੀ ਸਿਹਤ ਲਈ ਚੰਗੀ ਸੋਚ ਤੇ ਸਾਫ ਸੁਥਰੇ ਭੋਜਨ ਦੇ ਸੇਵਨ ਦਾ ਸੁਨੇਹਾ ਵੀ ਦਿੱਤਾ | ਇਸ ਮੌਕੇ ਰਿਟਾਇਰਡ ਐਸ. ਡੀ. ਓ. ਜਗਤਾਰ ਸਿੰਘ, ਏ. ਐਸ. ਆਈ. ਦਵਿੰਦਰ ਸਿੰਘ, ਹੈੱਡ ਮਾਸਟਰ ਗੁਰਦੇਵ ਸਿੰਘ ਤੂਰ, ਪ੍ਰੋਫੈਸਰ ਪਰਮਜੀਤ ਸਿੰਘ, ਸੁਰਜੀਤ ਸਿੰਘ, ਐਡਵੋਕੇਟ ਸਿਮਰਨਜੀਤ ਸਿੰਘ ਹੀਰਾ, ਐਸ. ਆਈ. ਇੰਦਰਜੀਤ ਸਿੰਘ, ਜੇ. ਈ. ਰਣਜੀਤ ਸਿੰਘ, ਤੇਜਿੰਦਰ ਸਿੰਘ ਜੀ. ਪੀ., ਦਵਿੰਦਰ ਸਿੰਘ ਭੰਬੀ, ਜਤਿੰਦਰ ਸ਼ਰਮਾ ਤੇ ਰਾਮਚੰਦਰ ਸਲ੍ਹ ਹਾਜ਼ਰ ਸਨ |

ਪਿਛਲੀ ਖ਼ਬਰ ਭਗਤ ਕਬੀਰ ਜੀ ਦੇ ਜਨਮ ਦਿਵਸ ਸੰਬੰਧੀ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਲੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।