ਰੂਪਨਗਰ, 17 ਜੂਨ (ਯਸ਼ਵੰਤ ਬੱਸੀ)- ਭਾਰਤੀ ਜਨਤਾ ਪਾਰਟੀ ਰੂਪਨਗਰ ਮੰਡਲ ਵਲੋਂ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਚੱਲ ਰਹੀ ਕੇਂਦਰ ਸਰਕਾਰ ਦੇ 11 ਸਾਲਾਂ ਦੀਆਂ ਬੇਮਿਸਾਲ ਉਪਲਬਧੀਆਂ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਭਾਜਪਾ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਭਾਗ ਲਿਆ | ਇਸ ਮੌਕੇ ਰੂਪਨਗਰ ਦੇ ਸੀਨੀਅਰ ਭਾਜਪਾ ਆਗੂ ਸੰਜੇ ਪ੍ਰਤਾਪ ਜੈਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 11 ਸਾਲਾਂ ਵਿਚ ਗ਼ਰੀਬ ਕਲਿਆਣ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ | ਉਨ੍ਹਾਂ ਕਿਹਾ ਕਿ ਉੱਜਵਲਾ ਯੋਜਨਾ, ਜਨਧਨ ਯੋਜਨਾ, ਸਵੱਛ ਭਾਰਤ ਅਭਿਆਨ, ਪੀਐਮ ਆਵਾਸ ਯੋਜਨਾ ਅਤੇ ਪੀਐਮ ਸੁਰੱਖਿਆ ਬੀਮਾ ਸਕੀਮ ਵਰਗੀਆਂ ਯੋਜਨਾਵਾਂ ਨੇ ਆਮ ਆਦਮੀ ਦੀ ਜ਼ਿੰਦਗੀ ਵਿਚ ਸੁਧਾਰ ਲਿਆਉਂਦਾ ਹੈ | ਭਾਜਪਾ ਆਗੂ ਹਿੰਮਤ ਸਿੰਘ ਗਿਰਨ, ਕੇਹਰ ਸਿੰਘ, ਰਾਕੇਸ਼ ਚੋਪੜਾ ਅਤੇ ਪਰਮਾਰਜੀਤ ਸਿੰਘ ਰੋਲੂਮਾਜਰਾ ਨੇ ਆਯੁਸ਼ਮਾਨ ਭਾਰਤ ਯੋਜਨਾ, ਸਕਿਲ ਇੰਡੀਆ ਮਿਸ਼ਨ ਅਤੇ 'ਪੀਐਮ ਸੂਰਿਆ ਘਰ ਯੋਜਨਾ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਯੋਜਨਾਵਾਂ ਊਰਜਾ ਅਤੇ ਆਤਮ ਨਿਰਭਰਤਾ ਵੱਲ ਵੱਡਾ ਕਦਮ ਹੈ | ਇਸ ਸਮਾਗਮ ਵਿਚ ਅਭਿਸ਼ੇਕ ਅਗਨੀਹੋਤਰੀ, ਰਾਕੇਸ਼ ਕੁਮਾਰ ਚੋਪੜਾ, ਲੋਕੇਸ਼ ਕੁਮਾਰ, ਗਗਨ ਗੁਪਤਾ, ਗੁਰਪ੍ਰੀਤ ਸਿੰਘ, ਕੇਹਰ ਸਿੰਘ, ਅਮਰਜੀਤ ਸਿੰਘ, ਟੋਨੀ ਵਰਮਾ, ਬਲਵਿੰਦਰ ਕੁਮਾਰ, ਸੁਖਰਾਮ ਚੌਧਰੀ, ਵਿੱਪਨ ਕੁਮਾਰ (ਰੋਇਲ ਫਿਲਮਜ਼, ਰੂਪਨਗਰ), ਸਤਿੰਦਰ ਕੁਮਾਰ ਨਾਗੀ, ਸ਼੍ਰੀ ਰਾਮ ਸ਼ਰਮਾ, ਰਮਨ ਕੁਮਾਰ, ਭਜਨ ਗਾਇਕ ਪਰਵੀਨ ਪੀਨਾ, ਗੁਰਵਿੰਦਰ ਸਿੰਘ ਗੋਗੀ, ਇੰਦਰਪਾਲ ਸਿੰਘ ਲੋਹਗੜ੍ਹ, ਵੀਨਸ ਵੋਹਰਾ, ਅਨਿਲ ਕੁਮਾਰ, ਵਿਨੋਦ ਕੁਮਾਰ, ਲਾਜਪਤ ਰਾਏ, ਦਿਨੇਸ਼ ਕੁਮਾਰੀ, ਵਿਨੋਦ ਭੰਡਾਰੀ, ਅਮਰਦੀਪ ਸਿੰਘ, ਰਣਬੀਰ ਸਿੰਘ, ਸੰਜੀਵ ਕੁਮਾਰ, ਸਤਿੰਦਰ ਕੁਮਾਰ ਆਦਿ ਹਾਜ਼ਰ ਸਨ |