30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਤਿਗੁਰ ਕਬੀਰ ਦੇ ਜਨਮ ਦਿਹਾੜਾ ਪਿੰਡ ਢੇਰ ਵਿਖੇ ਮਨਾਇਆ <br/>

ਅਜੀਤ ਡੈਸਕ 18-06-2025
ਢੇਰ, 17 ਜੂਨ (ਸ਼ਿਵ ਕੁਮਾਰ ਕਾਲੀਆ)-ਨਜ਼ਦੀਕੀ ਪਿੰਡ ਢੇਰ ਵਿਖੇ ਸਤਿਗੁਰ ਕਬੀਰ ਸਾਹਿਬ ਦਾ 627ਵਾਂ ਜਨਮ ਦਿਹਾੜਾ ਮਨਾਇਆ ਗਿਆ | ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀਆਂ ਵਲੋਂ ਕੀਰਤਨ ਕੀਤਾ ਗਿਆ ਅਤੇ ਪ੍ਰਚਾਰਕ ਚਰਨਜੀਤ ਸਿੰਘ ਵਲੋਂ ਬਾਬਾ ਜੀ ਦੇ ਜੀਵਨ ਬਾਰੇ ਬਹੁਤ ਹੀ ਸੁਚਾਰੂ ਢੰਗ ਨਾਲ ਧਾਰਮਿਕ ਭਾਵਨਾ ਨਾਲ ਚਾਨਣਾ ਪਾਇਆ ਗਿਆ ਤੇ ਭਗਤ ਕਬੀਰ ਜੀ ਵਲੋਂ ਦਰਸਾਏ ਰਸਤੇ ਦੇ ਚੱਲਣ ਦੀ ਹਾਜ਼ਰ ਸੰਗਤਾਂ ਨੂੰ ਅਪੀਲ ਕੀਤੀ ਗਈ | ਇਸ ਮੌਕੇ ਕਬੀਰ ਪੰਥ ਦੀ ਸਭਾ ਦੇ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਕੋਡਲ, ਮਾਸਟਰ ਰਾਮ ਸਰੂਪ ਦੜੋਲੀ, ਦਰਸ਼ਨ ਸਿੰਘ ਅਨੰਦਪੁਰ ਸਾਹਿਬ, ਪਰਮਜੀਤ ਸਿੰਘ ਭਰਤਗੜ, ਮਨਜੀਤ ਸਿੰਘ ਭਰਤਗੜ , ਕਮਲ ਸਰਪੰਚ ਗੰਭੀਰਪੁਰ, ਜਸਵਿੰਦਰ ਸਿੰਘ ਭੰਗਲ, ਕਾਮਰੇਡ ਸੁਰਜੀਤ ਸਿੰਘ ਢੇਰ, ਬਾਬਾ ਬਲਜੀਤ ਸਿੰਘ, ਜਸਵੀਰ ਸਿੰਘ ਕੂਨਰ, ਕੇਸਰ ਸਿੰਘ ਅਟਵਾਲ, ਸਰਪੰਚ ਮੱਖਣ ਸਿੰਘ, ਸਾਬਕਾ ਸਰਪੰਚ ਰਜਿੰਦਰ ਸਿੰਘ ਡੋਡ, ਬਰਜਿੰਦਰ ਸਿੰਘ ਡੋਡ,ਬਾਬਾ ਜਗਤਾਰ ਸਿੰਘ ਤਾਰੀ, ਗੁਰਮੀਤ ਸਿੰਘ ਡੋਡ,ਬੀਬੀ ਜੋਗਿੰਦਰ ਕੌਰ, ਅਮਰ ਸਿੰਘ ਡੋਡ, ਜਸਕਰਨ ਡੋਡ, ਸੰਦੀਪ ਕੁਮਾਰ, ਸੰਜੀਵ ਕੁਮਾਰ, ਤਿਲਕ ਰਾਜ, ਪਰਮਜੀਤ ਸਿੰਘ ਕਾਕੂ, ਨੰਬਰਦਾਰ ਸੁਰਿੰਦਰਪਾਲ ਸਿੰਘ, ਅਜੇ ਡੋਡ, ਹਰਪਾਲ ਸਿੰਘ ਡੱਬਰੀ, ਗੁਰਚਰਨ ਸਿੰਘ ਕੂਨਰ, ਸੂਬੇਦਾਰ ਹਰਜਾਪ ਸਿੰਘ ਭੰਗਲ ਸਮੇਤ ਹੋਰ ਪਿੰਡ ਵਾਸੀ, ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ ਨੇ ਚੱਕ ਕਰਮਾਂ ਵਿਖੇ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਚੂਹੜਮਾਜਰਾ ਵਿਖੇ ਲਗਾਏ ਕੈਂਪ 'ਚ 38 ਖ਼ੂਨਦਾਨੀਆਂ ਵਲੋਂ ਖ਼ੂਨਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।