30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਭਾਜਪਾ ਨੇ ਚੱਕ ਕਰਮਾਂ ਵਿਖੇ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ <br/>

ਅਜੀਤ ਡੈਸਕ 18-06-2025
ਘਨੌਲੀ, 17 ਜੂਨ (ਜਸਵੀਰ ਸਿੰਘ ਸੈਣੀ)-ਭਾਰਤੀ ਜਨਤਾ ਪਾਰਟੀ ਵਲੋਂ ਅੱਜ ਘਨੌਲੀ ਸਰਕਲ ਦੇ ਪਿੰਡ ਚੱਕ ਕਰਮਾਂ ਵਿਚ ਇਕ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ | ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਏ ਇਸ ਕੈਂਪ ਦਾ ਉਦਘਾਟਨ ਭਾਜਪਾ ਦੇ ਸਥਾਨਕ ਵਰਕਰਾਂ ਵਲੋਂ ਕੀਤਾ ਗਿਆ | ਜਿਸ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਸਹਾਇਤਾ ਕੈਂਪ ਦਾ ਭਰਪੂਰ ਲਾਹਾ ਲਿਆ | ਇਸ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਇੰਦਰਪਾਲ ਸਿੰਘ ਲੋਹਗੜ੍ਹ ਫਿੱਡੇ ਅਤੇ ਪਰਮਜੀਤ ਸਿੰਘ ਬਾਬਾ ਰੋਲੂਮਾਜਰਾ ਨੇ ਕਿਹਾ ਕਿ ਭਾਜਪਾ ਦੀ ਮਜ਼ਬੂਤੀ ਲਈ ਹਰੇਕ ਵਰਕਰ ਨੂੰ ਕਮਰਕੱਸੇ ਕੱਸਣ ਦੀ ਲੋੜ ਹੈ ਕਿਉਂਕਿ 2027 ਵਿਚ ਰੂਪਨਗਰ ਜ਼ਿਲ੍ਹੇ ਤੋਂ ਭਾਜਪਾ ਦੀ ਜਿੱਤ ਤੈਅ ਹੈ | ਉਹਨਾਂ ਸਾਰੇ ਵਰਕਰਾਂ ਤੇ ਕਾਰਕੁਨਾਂ ਨੂੰ ਇੱਕਜੁੱਟ ਹੋ ਕੇ ਭਾਜਪਾ ਦਾ ਕਮਲ ਹਰ ਘਰ ਖਿੜਾਉਣ ਦੀ ਤਾਕੀਦ ਕੀਤੀ | ਇਸ ਮੌਕੇ ਬੂਥ ਇੰਚਾਰਜ ਕੈਂਪ ਇੰਚਾਰਜ ਰਾਮ ਕਿ੍ਸ਼ਨ ਨੇ ਕਿਹਾ ਕਿ ਭਾਜਪਾ ਅੱਜ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ ਕਿਉਂਕਿ ਲੋਕਾਂ ਨੇ ਝੂਠੀਆਂ ਗਰੰਟੀਆਂ, ਝੂਠੇ ਵਾਅਦੇ, ਲਾਰੇ ਸਭ ਹੰਢਾਅ ਲਿਆ, ਹੁਣ ਸਮਾਂ ਹੀ ਪੰਜਾਬ ਨੂੰ ਸਹੀ ਮਾਅਨੇ ਵਿਚ ਸੋਨੇ ਦੀ ਚਿੜੀ ਬਣਾਉਣ ਦਾ | ਪੰਜਾਬ ਦਾ ਕਰਜ਼ਾ ਜੜੋ ਖ਼ਤਮ ਕਰਨ ਲਈ ਭਾਜਪਾ ਹੀ ਇੱਕ ਮਾਤਰ ਵਿਕਲਪ ਹੈ | ਇਸ ਮੌਕੇ ਪਿ੍ੰਸ ਕੌਸ਼ਿਕ, ਬਾਬਾ ਪਰਮਜੀਤ ਸਿੰਘ ਜੀ, ਇੰਦਰਪਾਲ ਸਿੰਘ ਲੋਹਗੜ੍ਹ ਫਿੱਡਿਆਂ, ਸਤਨਾਮ ਸਿੰਘ ਸੱਤੂ, ਅਦਿੱਤਿਆ ਕੁਮਾਰ ਨੂੰਹੋਂ ਕਲੋਨੀ, ਦਵਿੰਦਰ ਕੁਮਾਰ, ਸੰਜੀਵ ਕੁਮਾਰ, ਨਿਸ਼ਾ, ਕਿ੍ਸ਼ਨ ਕੁਮਾਰ, ਧਰਮਿੰਦਰ ਸਿੰਘ ਮਲਿਕਪੁਰ, ਰਵਿੰਦਰ ਕੁਮਾਰ ਆਦਿ ਮੋਜੂਦ ਸਨ |

ਪਿਛਲੀ ਖ਼ਬਰ ਭੂਰੀ ਵਾਲੇ ਟਿੱਬਾ ਨੰਗਲ ਕਾਲਜ ਬੀ. ਏ ਸਮੈਸਟਰ ਪੰਜਵਾਂ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਸਤਿਗੁਰ ਕਬੀਰ ਦੇ ਜਨਮ ਦਿਹਾੜਾ ਪਿੰਡ ਢੇਰ ਵਿਖੇ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।