ਢੇਰ, 17 ਜੂਨ (ਸ਼ਿਵ ਕੁਮਾਰ ਕਾਲੀਆ)-ਲੁਧਿਆਣਾ ਵਿਖੇ ਹੋ ਰਹੀ ਜ਼ਿਮਨੀ ਚੋਣ ਜਿਸ 'ਤੇ ਪੂਰੇ ਪੰਜਾਬ ਦੀ ਨਜ਼ਰ ਹੈ, ਭਾਵੇਂ ਇਸ ਚੋਣ ਵਿਚ ਹਾਰ ਜਿੱਤ ਦਾ ਨਤੀਜਾ ਕੁੱਝ ਦਿਨਾਂ ਵਿਚ ਸਾਫ਼ ਹੋ ਜਾਵੇਗਾ, ਪ੍ਰੰਤੂ ਇਸ ਸਥਾਨ 'ਤੇ ਪ੍ਰਚਾਰ ਕਰਨ ਦੇ ਲਈ ਵੱਖ-ਵੱਖ ਪਾਰਟੀ ਦੇ ਆਗੂਆਂ ਵਲੋਂ ਲੁਧਿਆਣਾ ਵਿਖੇ ਡੇਰੇ ਲਾਏ ਹੋਏ ਹਨ, ਜਿਸ ਵਿਚ ਪੰਜਾਬ ਦੇ ਇੱਕ ਅਹਿਮ ਪਿੰਡ ਜੋ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਆਪਣਾ ਪਿੰਡ ਹੈ ਪਿੰਡ ਗੰਭੀਰਪੁਰ ਤੋਂ ਦੋ ਘੈਂਟ ਲੀਡਰ, ਜਿਸ ਵਿਚ ਆਮ ਆਦਮੀ ਪਾਰਟੀ ਤੋਂ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸ ਪਾਰਟੀ ਤੋਂ ਡਾ. ਅੱਛਰ ਸ਼ਰਮਾ ਵਲੋਂ ਲੁਧਿਆਣਾ ਵਿਖੇ ਜ਼ਿਮਨੀ ਚੋਣ ਦੇ ਲਈ ਦਿਨ ਰਾਤ ਇੱਕ ਕਰਕੇ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਇਨ੍ਹਾਂ ਦੋਵੇਂ ਪ੍ਰਚਾਰਕਾਂ ਵਲੋਂ ਆਪਣੇ ਆਪਣੇ ਉਮੀਦਵਾਰ ਦੇ ਹੱਕ 'ਚ ਕੀਤਾ ਜਾ ਰਿਹਾ ਚੋਣ ਪ੍ਰਚਾਰ ਸੋਸ਼ਲ ਮੀਡੀਆ ਵਿਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ |