29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਵਾਂ 'ਚ ਭਾਰੀ ਹੜ੍ਹ ਆਉਣ ਕਾਰਨ ਐਲਗਰਾ ਪੁਲ ਦਾ ਆਰਜ਼ੀ ਰਸਤਾ ਬੰਦ <br/>

ਅਜੀਤ ਡੈਸਕ 18-06-2025
ਕਾਹਨਪੁਰ ਖੂਹੀ, 17 ਜੂਨ (ਗੁਰਬੀਰ ਸਿੰਘ ਵਾਲੀਆ)-ਸਵਾਂ ਵਿਚ ਬਰਸਾਤ ਤੋਂ ਪਹਿਲਾਂ ਹੀ ਭਾਰੀ ਤਾਦਾਦ ਵਿਚ ਹੜ੍ਹ ਆਉਣ ਦੇ ਨਾਲ ਨਿਰੰਤਰ ਦੂਜੇ ਵਰ੍ਹੇ ਮੁੜ ਕਲਮਾਂ ਨੰਗਲ ਮਾਰਗ ਤੇ ਸੈਂਕੜੇ ਪਿੰਡਾਂ ਨੂੰ ਜੋੜਨ ਵਾਲਾ ਐਲਗਰਾ ਪੁਲ ਦਾ ਆਰਜ਼ੀ ਰਾਸਤਾ ਸਵਾਂ ਵਿਚ ਭਾਰੀ ਹੜ੍ਹ ਆਉਣ ਤੋਂ ਬਾਅਦ ਬੰਦ ਹੋ ਗਿਆ ਹੈ | ਇਸ ਮਾਰਗ 'ਤੇ ਪੱਕਾ ਪੁਲ ਡੇਢ ਸਾਲ ਦੇ ਸਮੇਂ ਤੋਂ ਬੰਦ ਪਿਆ ਹੈ | ਜਦਕਿ ਰੋਜ਼ਾਨਾ ਹਜ਼ਾਰਾਂ ਲੋਕ 21ਵੀਂ ਸਦੀ ਦੇ ਦੌਰ ਵਿਚ ਵੀ ਸਵਾਂ ਦੇ ਕੱਚੇ ਰਸਤੇ ਤੋਂ ਨਿਕਲ ਕੇ ਗੁਜ਼ਾਰਾ ਕਰਦੇ ਸਨ | ਹੁਣ ਇਸ ਆਰਜੀ ਰਸਤੇ ਦੇ ਬੰਦ ਹੋਣ ਦੇ ਨਾਲ ਚੰਡੀਗੜ੍ਹ ਪੀ.ਜੀ.ਆਈ. ਜਾਣ ਵਾਲੀਆਂ ਬੱਸਾਂ ਤੇ ਹੋਰ ਵੀ ਹਜ਼ਾਰਾਂ ਯਾਤਰੂਆਂ ਨੂੰ ਕਰੀਬ 20, 25 ਕਿਲੋਮੀਟਰ ਲੰਬਾ ਗੇੜ ਕੱਟ ਕੇ ਪਾਰ ਦੇ ਪਿੰਡਾਂ ਨੂੰ ਪਹੁੰਚਣਾ ਪਵੇਗਾ | ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਵਿਚ ਮਜ਼ਾਕ ਦੀ ਪਾਤਰ ਬਣ ਚੁੱਕੀ ਹੈ | ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਇਨ੍ਹਾਂ ਦੇ ਮੰਤਰੀ ਤੇ ਵਿਧਾਇਕ ਆਏ ਦਿਨ ਪੁਲਾਂ ਦੇ ਪਾਸ ਹੋਣ, ਨਵੇਂ ਪ੍ਰਾਜੈਕਟ ਪਾਸ ਹੋਣ ਗਰਾਊਾਡ ਲੈਵਲ 'ਤੇ ਰਿਪੋਰਟਾਂ ਬਣਾਉਣ ਸਮੇਤ ਤਰ੍ਹਾਂ ਤਰ੍ਹਾਂ ਦੇ ਹਵਾਈ ਦਾਅਵੇ ਕਰ ਦਿੰਦੇ ਹਨ ਪਰ ਹਕੀਕਤ ਇਹ ਹੈ ਕਿ ਲੋਕਾਂ ਨੂੰ ਡੇਢ ਸਾਲ ਤੋਂ ਇਸ ਪੁਲ ਦੀ ਨੁਕਸਾਨੀ ਗਈ ਸਲੈਬ ਤੇ ਪਿੱਲਰ ਦੇ ਮੁੜ ਨਵਿਆਉਣ ਦੀ ਆਸ ਬੱਝੀ ਹੋਈ ਸੀ ਪਰ ਇਸ ਉੱਤੇ ਗਰਾਊਾਡ ਪੱਧਰ 'ਤੇ ਕੋਈ ਕੰਮ ਨਹੀਂ ਹੋਇਆ | ਰਾਣਾ ਨੇ ਕਿਹਾ ਕਿ ਸਾਨੂੰ ਉਨ੍ਹਾਂ ਪਿੰਡਾਂ ਦੇ ਲੋਕਾਂ ਦੇ ਲਗਾਤਾਰ ਫੋਨ ਆ ਰਹੇ ਹਨ ਕਿ ਇਹ ਪੁਲ ਨੂੰ ਸਰਕਾਰ ਵਲੋਂ ਚਲਾਇਆ ਜਾਣਾ ਸਾਨੂੰ ਹੁਣ ਮੁਮਕਿਨ ਨਜ਼ਰ ਨਹੀਂ ਆ ਰਿਹਾ | ਇਸ ਕਰਕੇ ਇਸ ਜ਼ਰੂਰੀ ਕਾਰਜ ਨੂੰ ਇਕੱਠੇ ਹੋ ਕੇ ਮੁਕੰਮਲ ਕਰ ਦੇਣਾ ਚਾਹੀਦਾ ਹੈ | ਰਾਣਾ ਨੇ ਕਿਹਾ ਕਿ ਜ਼ਿਲ੍ਹੇ ਦੇ ਮੰਤਰੀ ਵਿਧਾਇਕ ਲੋਕਾਂ ਨੂੰ ਸਹੂਲਤ ਦੇਣ ਦੇ ਵਿਚ ਨਾਕਾਮਯਾਬ ਸਿੱਧ ਹੋ ਰਹੇ ਹਨ | ਸਿਰਫ ਹਵਾਈ ਬਿਆਨਬਾਜ਼ੀ 'ਤੇ ਨਿਰਭਰ ਰਹਿ ਚੁੱਕੇ ਹਨ | ਤੇ ਅਸੀਂ ਦਾਅਵਾ ਕਰਦੇ ਹਾਂ ਕਿ ਸਰਕਾਰ ਇਸ ਪੁਲ ਨੂੰ ਲੈ ਕੇ ਆਪਣੇ ਹੱਥ ਖੜ੍ਹੇ ਕਰ ਦਵੇ ਤੇ ਸਾਡੇ ਕੰਮ ਵਿੱਚ ਦਖਲ ਨਾ ਦਵੇ ਅਸੀਂ ਜਲਦ ਲੋਕਾਂ ਦੇ ਸਹਿਯੋਗ ਨਾਲ ਇਸ ਨੂੰ ਬਣਾਉਣ ਦਾ ਕਾਰ ਸੇਵਾ ਤਹਿਤ ਕੰਮ ਆਰੰਭ ਕਰ ਦਵਾਂਗੇ |

ਪਿਛਲੀ ਖ਼ਬਰ ਘਾੜ ਇਲਾਕੇ ਦੇ ਪਿੰਡ ਬੜੀ ਵਿਖੇ 'ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ' ਅਗਲੀ ਖ਼ਬਰ ਬੈਂਸ ਤੇ ਡਾ. ਅੱਛਰ ਸ਼ਰਮਾ ਲੁਧਿਆਣਾ 'ਚ ਚੋਣ ਪ੍ਰਚਾਰ ਲਈ ਡਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।