ਸ੍ਰੀ ਅਨੰਦਪੁਰ ਸਾਹਿਬ, 17 ਜੂਨ (ਜੇ ਐਸ ਨਿੱਕੂਵਾਲ)- ਰੋਟਰੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਮਲਟੀ ਸਪੈਸ਼ਲਿਟੀ ਹਸਪਤਾਲ ਵਿਖੇ ਈ.ਐਨ.ਟੀ. ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਜਿਸ ਦਾ ਰਸਮੀ ਤੌਰ 'ਤੇ ਉਦਘਾਟਨ ਕਲੱਬ ਦੇ ਸਾਬਕਾ ਪ੍ਰਧਾਨ ਤੇ ਉੱਘੇ ਸਰਜਨ ਡਾ. ਪਲਵਿੰਦਰਜੀਤ ਸਿੰਘ ਕੰਗ ਵਲੋਂ ਕੀਤਾ ਗਿਆ | ਇਸ ਮੌਕੇ ਉਹਨਾਂ ਵਲੋਂ ਕਲੱਬ ਵਲੋਂ ਸਮੇਂ-ਸਮੇਂ ਤੇ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ | ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਘਟੀਵਾਲ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਜੀ ਆਇਆ ਕਿਹਾ | ਕੈਂਪ ਸਬੰਧੀ ਕਲੱਬ ਦੇ ਪ੍ਰਧਾਨ ਇਲੈਕਟ ਬਬਲੂ ਰਾਣਾ ਅਗੰਮਪੁਰ ਨੇ ਦੱਸਿਆ ਕਿ ਅੱਜ ਰੋਟਰੀ ਕਲੱਬ ਵਲੋਂ ਮਰੀਜ਼ਾਂ ਦੀ ਸਹੂਲਤ ਲਈ ਨੱਕ, ਕੰਨ ਤੇ ਗਲੇ ਦੀ ਮੁਫਤ ਜਾਂਚ ਕਰਨ ਲਈ ਈ.ਐਨ.ਟੀ. ਦੇ ਮਸ਼ਹੂਰ ਡਾ. ਸੁਚੀਨਾ ਪਰਮਾਰ ਵਲੋਂ 50 ਦੇ ਕਰੀਬ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ | ਇਸ ਮੌਕੇ ਸੈਕਟਰੀ ਜਸਵੀਰ ਸਿੰਘ ਜੱਸਾ, ਸੁਖਵਿੰਦਰ ਪਾਲ ਸਿੰਘ ਸੁੱਖੂ, ਸੁਖਵਿੰਦਰ ਸਿੰਘ ਰਾਜੂ, ਮਹਿੰਦਰ ਸਿੰਘ ਰਾਣਾ, ਜਸਵੀਰ ਸਿੰਘ, ਅੰਕੁਸ਼ ਕੁਮਾਰ, ਪ੍ਰੀਆ, ਜੋਤੀ, ਮਨਜੀਤ, ਅਮਨ ਆਦਿ ਹਾਜ਼ਰ ਸਨ |