ਸ੍ਰੀ ਅਨੰਦਪੁਰ ਸਾਹਿਬ, 17 ਜੂਨ (ਜੇ ਐਸ ਨਿੱਕੂਵਾਲ)- ਇੱਥੋਂ ਦੇ ਮੁਹੱਲਾ ਸ਼ਿਵਾਲਿਕ ਲੇਨ ਦੇ ਵਸਨੀਕ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੁਕਾਨਦਾਰ ਵੀਰਬਿਕਰਮ ਸਿੰਘ ਚਾਹਲ (60) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਦੱਸਣਯੋਗ ਹੈ ਕਿ ਉਹ ਗੁਰੂ ਘਰ ਨਾਲ ਜੁੜੇ ਹੋਏ ਸੀ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੱਢੀਆਂ ਜਾਂਦੀਆਂ ਪ੍ਰਭਾਤ ਫੇਰੀਆਂ ਅਤੇ ਰਾਤਰੀ ਫੇਰੀਆਂ ਦੌਰਾਨ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਸੀ | ਉਹ ਆਪਣੇ ਪਿੱਛੇ ਪਤਨੀ ਕੁਲਦੀਪ ਕੌਰ ਤੋਂ ਇਲਾਵਾ ਇਕ ਪੁੱਤਰ ਮਨਪ੍ਰੀਤ ਸਿੰਘ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ | ਉਨ੍ਹਾਂ ਦੇ ਅਕਾਲ ਚਲਾਣੇ ਤੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਅਤੇ ਪਿ੍ਤਪਾਲ ਸਿੰਘ ਗੰਡਾ, ਭੁਪਿੰਦਰਪਾਲ ਸਿੰਘ ਤਲਵਾੜ, ਠਾਕੁਰ ਜਰਨੈਲ ਸਿੰਘ ਬਾਸੋਵਾਲ, ਇੰਦਰਜੀਤ ਕੌਸ਼ਲ, ਭਾਗ ਸਿੰਘ ਭੈਣੀ, ਅਸ਼ਵਨੀ ਸ਼ਰਮਾ, ਬਲਵੀਰ ਸਿੰਘ ਭੀਰੀ, ਸਤਿਗੁਰ ਓਟ ਆਸਰਾ ਟਰੱਸਟ ਦੇ ਚੇਅਰਮੈਨ ਤਰਲੋਚਨ ਸਿੰਘ ਚੱਠਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਇਸਤਰੀ ਸਤਸੰਗ ਸਭਾ ਦੀ ਪ੍ਰਧਾਨ ਬੀਬੀ ਗੁਰਚਰਨ ਕੌਰ, ਪਿ੍ੰਸੀਪਲ ਨਿਰੰਜਣ ਸਿੰਘ ਰਾਣਾ, ਕੌਂਸਲਰ ਬੰਟੀ ਵਾਲੀਆ, ਅਕਾਲੀ ਆਗੂ ਮਨਜਿੰਦਰ ਸਿੰਘ ਬਰਾੜ, ਸਰਕਲ ਪ੍ਰਧਾਨ ਸੁਰਿੰਦਰ ਸਿੰਘ ਮਟੌਰ, ਸਾਬਕਾ ਪ੍ਰਧਾਨ ਮਨਜੀਤ ਸਿੰਘ ਬਾਸੋਵਾਲ, ਮੁਨੀਸ਼ ਕੇਅਰਪਾਲ, ਵਿਜੇ ਗਰਚਾ, ਕਾਮਰੇਡ ਜੈਮਲ ਸਿੰਘ ਭੜੀ, ਕਾਂਗਰਸੀ ਆਗੂ ਪ੍ਰੇਮ ਸਿੰਘ ਬਾਸੋਵਾਲ ਆਦਿ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ |