ਰੂਪਨਗਰ, 17 ਜੂਨ (ਯਸ਼ਵੰਤ ਬੱਸੀ)-ਪੰਜਾਬ ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੇ ਅੰਤਰਗਤ ਜਿੱਥੇ ਸਰਕਾਰੀ ਹਸਪਤਾਲ ਰੂਪਨਗਰ ਦੇ ਨਸ਼ਾ ਛਡਾਓ ਕੇਂਦਰ ਦੇ 10 ਬੈੱਡਾਂ ਤੋਂ ਵਧਾ ਕੇ 36 ਬੈੱਡ ਕੀਤਾ ਗਿਆ ਤੇ ਨਾਲ ਹੀ ਦਾਖਲ ਮਰੀਜ਼ਾਂ ਨੂੰ ਪੰਜਾਬ ਸਰਕਾਰ ਵਲੋਂ ਮੁਫ਼ਤ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਹੀ ਰਹੀਆਂ ਹਨ | ਇਸ ਦੇ ਨਾਲ ਹੀ ਅੱਜ ਤੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਿ੍ਸ਼ੀ ਵਿਗਿਆਨ ਕੇਂਦਰ ਰੋਪੜ ਵਲੋਂ ਡਾ. ਉਰਵੀ ਸ਼ਰਮਾ ਅਸਿਸਟੈਂਟ ਪ੍ਰੋਫੈਸਰ ਵੋਕੇਸ਼ਨਲ ਕੋਰਸ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਉਣ ਵਿਸ਼ੇਸ਼ ਤੌਰ 'ਤੇ ਪਹੁੰਚੇ | ਕੋਰਸ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਦੇ ਕਾਊਾਸਲਰ ਪ੍ਰਭਜੋਤ ਕੌਰ ਵਲੋਂ ਇਨ੍ਹਾਂ ਕੋਰਸਾਂ ਨੂੰ ਮਰੀਜ਼ਾਂ ਨੂੰ ਕਰਵਾਏ ਜਾਣ ਦੇ ਕਾਰਨ, ਕੋਰਸ ਦਾ ਮਹੱਤਵ ਅਤੇ ਆਉਣ ਵਾਲੇ ਸਮੇਂ ਵਿਚ ਕੋਰਸ ਦਾ ਉਨ੍ਹਾਂ ਦੇ ਜੀਵਨ ਵਿਚ ਕੀ- ਕੀ ਫ਼ਾਇਦਾ ਰਹੇਗਾ, ਉਸ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ | ਇਸ ਮੌਕੇ ਮਨੋਰੋਗ ਵਿਭਾਗ ਦੇ ਇੰਚਾਰਜ ਅਤੇ ਸਾਈਕੈਟਰਿਸਟ ਡਾ. ਕੰਨਵਰਵੀਰ ਸਿੰਘ ਗਿੱਲ ਅਤੇ ਸਮੂਹ ਸਟਾਫ਼ ਹਾਜ਼ਰ ਸੀ |