29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਵਿਆਹੁਤਾ ਦੀ ਦਾਜ ਲਈ ਕੁੱਟਮਾਰ ਕਰਨ 'ਤੇ ਸਹੁਰੇ ਪਰਿਵਾਰ ਦੇ 5 ਮੈਂਬਰਾਂ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 18-06-2025
ਨੂਰਪੁਰ ਬੇਦੀ, 17 ਜੂਨ (ਰਾਜੇਸ਼ ਚੌਧਰੀ)- ਪਿੰਡ ਜਟਵਾਹੜ ਦੀ ਇਕ ਵਿਆਹੁਤਾ ਦੀ ਦਾਜ ਦਹੇਜ ਲਈ ਕੁੱਟਮਾਰ ਕੀਤੇ ਜਾਣ 'ਤੇ ਸਥਾਨਕ ਪੁਲਸ ਨੇ ਇਕ ਜਾਂਚ ਉਪਰੰਤ ਉਸਦੇ ਸਹੁਰੇ ਪਰਿਵਾਰ ਦੇ ਪੰਜ ਮੈਂਬਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ | ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਵਲੋਂ ਸੌਂਪੀ ਗਈ ਉਕਤ ਸ਼ਿਕਾਇਤ ਦੀ ਐੱਸ.ਪੀ. ਰੂਪਨਗਰ ਵਲੋਂ ਕੀਤੀ ਗਈ ਪੜਤਾਲ ਉਪਰੰਤ ਸਥਾਨਕ ਪੁਲਸ ਨੇ ਉਕਤ ਮੁਕੱਦਮਾ ਦਰਜ ਕਰਨ ਦੀ ਕਾਰਵਾਈ ਅਮਲ 'ਚ ਲਿਆਂਦੀ ਹੈ | ਜ਼ਿਕਰਯੋਗ ਹੈ ਕਿ ਵਿਆਹੁਤਾ ਦੀਪਿਕਾ ਸ਼ਰਮਾ ਪੁੱਤਰੀ ਨੰਦ ਕਿਸ਼ੋਰ ਨਿਵਾਸੀ ਪਿੰਡ ਜਟਵਾਹੜ, ਥਾਣਾ ਨੂਰਪੁਰ ਬੇਦੀ ਨੇ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਨੂੰ ਆਪਣੇ ਸਹੁਰੇ ਪਰਿਵਾਰ ਖ਼ਿਲਾਫ਼ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਦੇ ਹੋਏ ਕੁੱਟਮਾਰ ਕਰਨ ਸਬੰਧੀ ਇਕ ਸ਼ਿਕਾਇਤ ਸੌਂਪੀ ਸੀ | ਪੁਲਸ ਚੌਕੀ ਹਰੀਪੁਰ ਦੇ ਇੰਚਾਰਜ ਏ.ਐੱਸ.ਆਈ. ਜਸਮੇਰ ਸਿੰਘ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਉਕਤ ਲੜਕੀ ਦਾ ਸਾਲ 2024 'ਚ ਜਲੰਧਰ ਵਿਖੇ ਵਿਆਹ ਹੋਇਆ ਸੀ ਅਤੇ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕੀਤੇ ਜਾਣ ਸਬੰਧੀ ਉਸ ਵੱਲੋਂ ਸੌਂਪੀ ਗਈ ਸ਼ਿਕਾਇਤ ਦੀ ਐੱਸ.ਪੀ., ਪੀ.ਬੀ.ਆਈ. ਰੂਪਨਗਰ ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਵਿਆਹੁਤਾ ਦੇ ਸਹੁਰੇ ਪਰਿਵਾਰ ਦੇ 5 ਜੀਆਂ 'ਚ ਸ਼ਾਮਲ ਦੀਪਕ ਸ਼ਰਮਾ ਪੁੱਤਰ ਵਿੱਦਿਆ ਪ੍ਰਕਾਸ਼, ਆਸ਼ਾ ਪਤਨੀ ਵਿੱਦਿਆ ਪ੍ਰਕਾਸ਼, ਵਿੱਦਿਆ ਪ੍ਰਕਾਸ਼ ਸ਼ਰਮਾ ਪੁੱਤਰ ਬਖ਼ਸ਼ੀ ਰਾਮ ਵਾਸੀਆਨ ਜਲੰਧਰ ਅਤੇ ਰਵੀ ਕੁਮਾਰ ਸ਼ਰਮਾ ਪੁੱਤਰ ਪ੍ਰੇਮ ਚੰਦ ਸ਼ਰਮਾ ਅਤੇ ਪੂਜਾ ਪਤਨੀ ਰਵੀ ਕੁਮਾਰ ਸ਼ਰਮਾ ਵਾਸੀ ਅੰਮਿ੍ਤਸਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ |
ਪਿਛਲੀ ਖ਼ਬਰ ਵਿਧਾਇਕ ਚੱਢਾ ਵਲੋਂ ਕੀਮੇਵਾਸ ਵਿਖੇ 10 ਲੱਖ ਦੀ ਲਾਗਤ ਨਾਲ ਡੰਗੇ ਲਗਾਉਣ ਦਾ ਕੰਮ ਮੁਕੰਮਲ <br/> ਅਗਲੀ ਖ਼ਬਰ ਐਡਵੋਕੇਟ ਅਰਵਿੰਦ ਮਿੱਤਲ ਵਲੋਂ ਹਲਕੇ ਅੰਦਰ ਵੱਖ-ਵੱਖ ਪਿੰਡਾਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।