29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਐਡਵੋਕੇਟ ਅਰਵਿੰਦ ਮਿੱਤਲ ਵਲੋਂ ਹਲਕੇ ਅੰਦਰ ਵੱਖ-ਵੱਖ ਪਿੰਡਾਂ ਦਾ ਦੌਰਾ

ਪੰਜਾਬ ਭਾਜਪਾ ਦੇ ਸਾਬਕਾ ਸਕੱਤਰ ਐਡਵੋਕੇਟ ਅਰਵਿੰਦ ਮਿੱਤਲ ਚੰਗਰ ਖੇਤਰ ਦੇ ਭਾਜਪਾ ਵਰਕਰਾਂ ਅਤੇ ਆਗੂਆਂ ਨੂੰ ਪਾਰਟੀ ਦੇ ਹੱਕ 'ਚ ਲਾਮਵੰਦ ਕਰਦੇ ਹੋਏ | <br/> 18-06-2025
ਸ੍ਰੀ ਅਨੰਦਪੁਰ ਸਾਹਿਬ, 17 ਜੂਨ (ਕਰਨੈਲ ਸਿੰਘ)- ਪੰਜਾਬ ਭਾਜਪਾ ਦੇ ਸਾਬਕਾ ਸਕੱਤਰ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਨੌਜਵਾਨ ਨੇਤਾ ਐਡਵੋਕੇਟ ਅਰਵਿੰਦ ਮਿੱਤਲ ਵਲੋਂ ਅੱਜ ਹਲਕੇ ਦੇ ਅਲੱਗ-ਅਲੱਗ ਪਿੰਡਾਂ 'ਚ ਪਹੁੰਚ ਕਰਕੇ ਭਾਜਪਾ ਦੇ ਟਕਸਾਲੀ ਆਗੂਆਂ ਨਾਲ ਰਾਬਤਾ ਕੀਤਾ ਅਤੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਪਾਰਟੀ ਦੇ ਹੱਕ 'ਚ ਸਰਗਰਮ ਹੋਣ ਲਈ ਪ੍ਰੇਰਿਆ | ਉਨ੍ਹਾਂ ਵਰਕਰਾਂ ਅਤੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਨਰਿੰਦਰ ਮੋਦੀ ਦੀ ਯੋਗ ਅਗਵਾਈ 'ਚ ਸਮੁੱਚੇ ਦੇਸ਼ ਦਾ ਵਿਕਾਸ ਹੋ ਰਿਹਾ ਹੈ ਉੱਥੇ ਹੀ ਪਾਰਟੀ ਨੰੂ ਵੀ ਦੇਸ਼ ਦੇ ਕੋਨੇ ਕੋਨੇ 'ਚ ਵੱਡਾ ਸਮਰਥਨ ਪ੍ਰਾਪਤ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਲਈ ਹਰ ਪਾਰਟੀ ਵਰਕਰ ਅਤੇ ਆਗੂ ਨੂੰ ਪਾਰਟੀ ਦੇ ਹੱਕ 'ਚ ਆਮ ਲੋਕਾਂ ਨੂੰ ਲਾਮਬੰਦ ਕਰਨਾ ਚਾਹੀਦਾ ਹੈ | ਇਸ ਦੌਰੇ ਦੌਰਾਨ ਉਨ੍ਹਾਂ ਨੇ ਬਾਬਾ ਜੀਵਨ ਜੀ ਦੇ ਪੁੱਤਰ ਦੀ ਸੜਕ ਹਾਦਸੇ 'ਚ ਹੋਈ ਬੇਵਕਤੀ ਮੌਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਵੀ ਕੀਤਾ ਅਤੇ ਇਸੇ ਤਰਾਂ ਦੋਲੋਵਾਲ ਦੇ ਸਰਪੰਚ ਸ਼ੀਤਲ ਸਿੰਘ ਦੇ ਪਿਤਾ ਅਤੇ ਧਰਮਪਾਲ ਦੀ ਮਾਤਾ ਦੀ ਹੋਈ ਮੌਤ 'ਤੇ ਵੀ ਉਹਨਾਂ ਦੇ ਘਰ ਜਾ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਜਦਕਿ ਹਲਕੇ ਅੰਦਰ ਪਿੰਡ ਘਨਾਰੂ ਦੇ ਸਰਪੰਚ ਰਘਬੀਰ ਸਿੰਘ ਦੀ ਪਿਛਲੇ ਦਿਨੀ ਹੋਈ ਮਾਤਾ ਦੀ ਮੌਤ ਤੇ ਵੀ ਉਹਨਾਂ ਦੇ ਘਰ ਜਾ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਐਡਵੋਕੇਟ ਅਰਵਿੰਦ ਮਿਤਲ ਨੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਵਿੱਛੜੀਆਂ ਹੋਈਆਂ ਰੂਹਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੀਸ਼ ਕਰਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਡਲ ਪ੍ਰਧਾਨ ਕੈਪਟਨ ਬਲਵੀਰ ਸਿੰਘ ਡਾਢੀ, ਕਾਮਰੇਡ ਕਿ੍ਸ਼ਨ ਜੀ ਦੋਲੋਵਾਲ, ਸੀਤਾ ਰਾਮ ਸਾਬਕਾ ਸਰਪੰਚ, ਗਿਆਨ ਚੰਦ ਚੀਕਣਾ, ਸਾਬਕਾ ਸਰਪੰਚ ਪਵਨ ਮਹਿੰਦਲੀ, ਸਰਪੰਚ ਲਖੇੜ ਜੀਤ ਰਾਮ, ਮਹਿੰਦਰ ਸਿੰਘ ਕਾਹੀਵਾਲ, ਵਿਸ਼ਾਲ ਰਾਣਾ, ਨਰੇਸ਼ ਕੁਮਾਰ, ਸਾਬਕਾ ਮੰਡਲ ਪ੍ਰਧਾਨ ਅਜੇ ਰਾਣਾ, ਮਨੀਸ਼ ਕੇਅਰ ਪਾਲ, ਰਾਜੂ ਕੌਸ਼ਲ, ਸਾਬਕਾ ਸਰਪੰਚ ਕਰਮ ਚੰਦ ਸਿੰਬਰਵਾਲ, ਗੁਲਜਾਰੀ ਲਾਲ, ਕਿ੍ਸ਼ਨ ਲਾਲ ਸ਼ਾਸਤਰੀ, ਕੈਪਟਨ ਤਰਸੇਮ ਲਾਲ ਮਹਿੰਦਲੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਆਹੁਤਾ ਦੀ ਦਾਜ ਲਈ ਕੁੱਟਮਾਰ ਕਰਨ 'ਤੇ ਸਹੁਰੇ ਪਰਿਵਾਰ ਦੇ 5 ਮੈਂਬਰਾਂ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਮੋਰਿੰਡਾ ਦੇ ਵਾਰਡ ਨੰਬਰ 14 'ਚ ਸੀਵਰੇਜ ਦੇ ਪਾਣੀ ਨੇ ਕੀਤਾ ਲੋਕਾਂ ਦਾ ਮੰਦਾ ਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।