31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸੰਵਿਧਾਨ ਨਾਲ ਛੇੜਛਾੜ ਕਰਨਾ ਲੋਕਤੰਤਰ ਤੇ ਸ਼ਿਸ਼ਟਾਚਾਰ ਦੇ ਖ਼ਿਲਾਫ਼ : ਸਾਬਕਾ ਮੰਤਰੀ ਕੰਗ <br/>

ਅਜੀਤ ਡੈਸਕ 19-06-2025
ਕੁਰਾਲੀ, 18 ਜੂਨ (ਹਰਪ੍ਰੀਤ ਸਿੰਘ)-ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਜਗਮੋਹਨ ਸਿੰਘ ਕੰਗ ਨੇ ਨੇੜਲੇ ਪਿੰਡ ਕਨੌੜਾਂ ਵਿਖੇ ਕੁੱਲ ਹਿੰਦ ਕਾਂਗਰਸ ਵਲੋਂ ਉਲੀਕੀ ਗਈ 'ਸੰਵਿਧਾਨ ਬਚਾਓ ਮੁਹਿੰਮ' ਤਹਿਤ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਇਕੱਠ ਨੂੰ ਸਬੰਧੋਨ ਕਰਦਿਆਂ ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਕੇਂਦਰ ਦੀ ਮੋਦੀ-ਐਨ. ਡੀ. ਏ. ਸਰਕਾਰ ਦੇਸ਼ ਦੇ ਇਤਿਹਾਸਕ ਅਤੇ ਪਵਿੱਤਰ ਸੰਵਿਧਾਨ ਨੂੰ ਆਪਣੇ ਸੌੜੇ ਹਿੱਤਾਂ ਲਈ ਬਦਲਣਾ ਚਾਹੁੰਦੀ ਹੈ | ਉਨ੍ਹਾਂ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸਰਕਾਰ ਅਡਾਨੀ ਤੇ ਅੰਬਾਨੀ ਆਦਿ ਵਰਗੇ ਵੱਡੇ ਉਦਯੋਗਪਤੀਆਂ ਦੇ ਹੱਥਾਂ 'ਚ ਖੇਡ ਕੇ ਸਾਡੇ ਦੇਸ਼ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ, ਜਿਸ ਨੂੰ ਦੇਸ਼ ਵਾਸੀ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਸੰਵਿਧਾਨ ਨਾਲ ਛੇੜਛਾੜ ਕਰਨਾ ਸਾਡੇ ਦੇਸ਼ ਦੇ ਲੋਕਤੰਤਰ ਅਤੇ ਸ਼ਿਸਟਾਚਾਰ ਦੇ ਖ਼ਿਲਾਫ਼ ਹੈ | ਉਨ੍ਹਾਂ ਕਿਹਾ ਕਿ ਜਿਥੇ ਇਕ ਪਾਸੇ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਦੇਸ਼ ਵਿਚ ਲੱਕ-ਤੋੜ ਮਹਿੰਗਾਈ ਹੋ ਗਈ ਹੈ, ਉਥੇ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦੀ ਗ਼ੈਰ-ਤਜ਼ਰਬੇਕਾਰ ਸਰਕਾਰ ਕਾਰਨ ਅੱਜ ਸੂਬੇ 'ਚ ਕਾਨੂੰਨ-ਵਿਵਸਥਾ ਨਾਂਅ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ ਅਤੇ ਸੂਬੇ 'ਚ ਨਾਜਾਇਜ਼ ਮਾਈਨਿੰਗ, ਨਸ਼ਾ ਤਸਕਰੀ, ਗੈਂਗਸਟਰਵਾਦ ਅਤੇ ਭਿ੍ਸ਼ਟਾਚਾਰ ਜ਼ੋਰਾਂ 'ਤੇ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਨਾਕਾਮੀਆਂ ਕਾਰਨ ਆਗਾਮੀ ਵਿਧਾਨ ਸਭਾ ਚੋਣਾਂ 'ਚ ਲੋਕ ਮੌਜੂਦਾ 'ਆਪ' ਸਰਕਾਰ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਗਿਆਨ ਸਿੰਘ ਘੰਡੌਲੀ, ਜਰਨੈਲ ਸਿੰਘ ਮਾਵੀ, ਨਰਿੰਦਰ ਸਿੰਘ ਢਕੌਰਾਂ, ਮਨਪ੍ਰੀਤ ਸਿੰਘ ਕਨੌੜਾਂ, ਦਿਲਪ੍ਰੀਤ ਸਿੰਘ, ਸੁਖਬੀਰ ਸਿੰਘ ਤੇ ਰਾਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ 'ਚ ਰਾਜ ਕਰਨ ਵਾਲੀਆਂ ਪਾਰਟੀਆਂ ਦੇ ਸ਼ਾਸਨ 'ਚ 2 ਲੱਖ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹੇ-ਕਰੀਮਪੁਰੀ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵਲੋਂ ਸੰਸਥਾ ਦੇ 24 ਸਾਬਕਾ ਕੈਡਿਟਾਂ ਦਾ 'ਐਚੀਵਰ ਐਵਾਰਡ' ਨਾਲ ਸਨਮਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।