01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਲੋਕਾਂ ਨੇ ਇਕੱਤਰ ਕਰਕੇ ਏਮਜ਼ ਤੇ ਪੀ.ਜੀ.ਆਈ. ਮੁਫ਼ਤ ਬੱਸ ਸੇਵਾ ਲਈ 42 ਹਜ਼ਾਰ ਰੁ. ਦੀ ਰਾਸ਼ੀ ਭੇਟ <br/>

ਅਜੀਤ ਡੈਸਕ 19-06-2025
ਨੂਰਪੁਰ ਬੇਦੀ, 18 ਜੂਨ (ਵਿੰਦਰਪਾਲ ਝਾਂਡੀਆਂ)-ਮਰੀਜ਼ਾਂ ਨੂੰ ਏਮਜ਼ ਹਸਪਤਾਲ ਬਿਲਾਸਪੁਰ ਅਤੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਕਰਵਾਉਣ ਲਈ ਆਉਣ ਜਾਣ ਸਬੰਧੀ ਨਾਮਵਰ ਸਮਾਜ ਸੇਵੀ ਸੰਸਥਾ ਗੁਰੂ ਰਾਮਦਾਸ ਸਮਾਜ ਸੇਵਾ ਸੁਸਾਇਟੀ ਵਲੋਂ ਚਲਾਈ ਜਾ ਰਹੀ ਮੁਫ਼ਤ ਬੱਸ ਸੇਵਾ ਲਈ ਅੱਜ ਪਿੰਡ ਮੌਠਾਪੁਰ ਦੇ ਵਾਸੀਆਂ ਨੇ ਪਿੰਡ ਵਿਚੋਂ ਇਕੱਤਰ ਕਰਕੇ 42 ਹਜ਼ਾਰ 800 ਰੁਪਏ ਦੀ ਰਾਸ਼ੀ ਸੁਸਾਇਟੀ ਦੇ ਪ੍ਰਧਾਨ ਮੱਖਣ ਸਿੰਘ ਬੈਂਸ ਤੇ ਮੈਂਬਰਾਂ ਨੂੰ ਭੇਟ ਕੀਤੀ ਗਈ | ਇਸ ਮੋਕੇ ਤੇ ਪਿੰਡ ਵਾਸੀਆਂ ਨੇ ਮੁਫ਼ਤ ਬੱਸ ਸੇਵਾ ਦੀ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੇਵਾ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ | ਉਨਾਂ ਨੇ ਭਵਿੱਖ 'ਚ ਵੀ ਸੁਸਾਇਟੀ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਸੁਸਾਇਟੀ ਦੇ ਪ੍ਰਧਾਨ ਮੱਖਣ ਸਿੰਘ ਬੈਂਸ ਨੇ ਪਿੰਡ ਵਾਸੀਆਂ ਦਾ ਉਕਤ ਸਹਿਯੋਗ ਪ੍ਰਦਾਨ ਕਰਨ 'ਤੇ ਧੰਨਵਾਦ ਕੀਤਾ | ਇਸ ਮੌਕੇ ਅਜੀਤ ਸਿੰਘ, ਹਰਿੰਦਰਜੀਤ ਸਿੰਘ, ਕਸ਼ਮੀਰ ਸਿੰਘ, ਹਰਭਜਨ ਸਿੰਘ, ਜਸਵੀਰ ਸਿੰਘ, ਮਾ. ਬਲਵੀਰ ਸਿੰਘ, ਬਲਦੇਵ ਬਾਬਾ, ਮਾ. ਸੰਜੀਵ ਕੁਮਾਰ, ਦੇਵਰਾਜ, ਮਾ. ਅਰਜਨ ਸਿੰਘ, ਹਰੀ ਰਾਮ ਮੁਕਾਰੀ, ਸੁਭਾਸ਼ ਚੰਦ ਮੁਕਾਰੀ, ਮਾ. ਰਾਮਪਾਲ, ਮਾ. ਧਨੀ ਰਾਮ ਧਰਮ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੀਆਂ ਸੜਕਾਂ ਦੀ ਮਾੜੀ ਹਾਲਤ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ 360ਵੇਂ ਸਥਾਪਨਾ ਦਿਹਾੜੇ ਦੀ ਦਿੱਤੀ ਵਧਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।