01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਦੋ ਸੂਬਿਆਂ ਨੂੰ ਜੋੜਨ ਵਾਲੇ ਭਲਾਣ ਪੁਲ ਤੋਂ ਪ੍ਰਭਾਵਿਤ ਸੈਂਕੜੇ ਪਿੰਡਾਂ ਦੀ ਆਵਾਜ਼ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੱਕ ਪਹੁੰਚਾਵਾਂਗਾ-ਬਲਰਾਮ <br/>

ਅਜੀਤ ਡੈਸਕ 19-06-2025
ਸੁਖਸਾਲ, 18 ਜੂਨ (ਧਰਮ ਪਾਲ)-ਪਿਛਲੇ ਕਰੀਬ ਪੌਣੇ ਦੋ ਸਾਲ ਤੋਂ ਬੰਦ ਐਲਗਰਾਂ ਪੁਲ ਕਾਰਨ ਜਿੱਥੇ ਸਥਾਨਕ ਲੋਕ ਪ੍ਰੇਸ਼ਾਨ ਹਨ ਉੱਥੇ ਹੀ ਇਸ ਬਹੁਕਰੋੜੀ ਪੁਲ ਦੀ ਮੁਰੰਮਤ ਕਰਵਾਉਣ ਲਈ ਰਾਜਨੀਤਿਕ ਅਤੇ ਸਮਾਜ ਸੇਵੀ ਲੋਕ ਵੀ ਪੰਜਾਬ ਸਰਕਾਰ ਦੀ ਨੁਕਤਾਚੀਨੀ ਕਰ ਰਹੇ ਹਨ | ਇਸ ਕੜੀ ਅਧੀਨ ਅੱਜ ਇਸ ਬੰਦ ਹੋਏ ਪੁਲ 'ਤੇ ਪੁੱਜੇ ਭਾਜਪਾ ਦੇ ਬੁਲਾਰੇ ਬਲਰਾਮ ਪਰਾਸ਼ਰ ਨੇ ਕਿਹਾ ਕਿ ਸੈਂਕੜੇ ਪਿੰਡਾਂ ਅਤੇ ਦੋ ਸੂਬਿਆਂ ਨੂੰ ਆਪਸ ਵਿਚ ਜੋੜਣ ਵਾਲੇ ਇਸ ਪੁਲ ਦੇ ਬੰਦ ਹੋਣ ਨਾਲ ਲੋਕ ਭਾਰੀ ਪ੍ਰੇਸ਼ਾਨੀ ਵਿਚ ਹਨ ਜਦਕਿ ਸਰਕਾਰ ਗੱਲਾਂ ਦਾ ਕੜਾਹ ਹੀ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਨਾਜਾਇਜ ਮਾਈਨਿੰਗ ਦੀ ਭੇਟ ਚੜ੍ਹੇ ਇਸ ਬੰਦ ਕੀਤੇ ਪੁਲ ਬਾਰੇ ਵੀ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਝੂਠ ਬੋਲ ਕੇ ਹੀ ਟਾਇਮ ਟਪਾ ਰਹੇ ਹਨ | ਉਨ੍ਹਾਂ ਕਿਹਾ ਕਿ ਮੰਤਰੀ ਸਾਹਿਬ ਪੰਜਾਬ ਸਰਕਾਰ ਤੋਂ ਇਸ ਕੰਮ ਸਬੰਧੀ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰ ਕੇ ਉਨ੍ਹਾਂ ਨੂੰ ਦੇਣ ਉਹ ਖੁਦ ਦਿੱਲੀ ਜਾ ਕੇ ਭਾਜਪਾ ਦੇ ਰਾਸ਼ਟਰੀ ਨੇਤਾ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਇਸ ਪੁਲ ਦੇ ਜਲਦ ਮੁੜ ਨਿਰਮਾਣ ਜਾਂ ਪੂਰੀ ਮੁਰੰਮਤ ਦੀ ਮੰਗ ਕਰਨਗੇ ਤੇ ਕੰਮ ਕਰਵਾ ਦੇਣਗੇ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਰਪੰਚ ਅਮਨਦੀਪ ਸੰਜੂ ਸ਼ਰਮਾਂ ਵੀ ਹਾਜ਼ਰ

ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸਕਿੱਲ ਮੁਕਾਬਲਿਆਂ 'ਚ ਆਈ. ਟੀ. ਆਈ. ਸਿੰਘਪੁਰ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਜ਼ਿਲ੍ਹਾ ਟਾਸਕ ਫੋਰਸ ਨੇ ਵੱਖ-ਵੱਖ ਥਾਵਾਂ 'ਤੇ ਕੀਤੀ ਅਚਨਚੇਤ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।