01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪਿੰਡ ਚੱਕ ਕਰਮਾਂ ਦੇ ਲੋਕਾਂ ਦਾ ਵਫ਼ਦ ਸਰਪੰਚ ਦੀ ਅਗਵਾਈ ਹੇਠ ਡਰੇਨੇਜ ਮਹਿਕਮੇ ਦੇ ਕਾਰਜਕਾਰੀ ਇੰਜੀਨੀਅਰ ਨੂੰ ਮਿਲਿਆ

ਅਜੀਤ ਡੈਸਕ 19-06-2025

ਰੂਪਨਗਰ, 18 ਜੂਨ (ਯਸ਼ਵੰਤ ਬੱਸੀ)-ਪਿੰਡ ਚੱਕ ਕਰਮਾਂ ਦੇ ਲੋਕਾਂ ਦਾ ਇੱਕ ਵਫ਼ਦ ਸਰਪੰਚ ਸਾਥੀ ਪਵਨ ਕੁਮਾਰ ਦੀ ਅਗਵਾਈ ਹੇਠ ਡਰੇਨੇਜ ਮਹਿਕਮੇ ਦੇ ਕਾਰਜਕਾਰੀ ਇੰਜੀਨੀਅਰ ਤੁਸ਼ਾਰ ਗੋਇਲ ਨੂੰ ਮਿਲਿਆ | ਵਫ਼ਦ ਵਿਚ ਸ਼ਾਮਿਲ ਲੋਕਾਂ ਨੇ ਦੱਸਿਆ ਕਿ ਪਿੰਡ ਮਨਸਾਲੀ ਤੋਂ ਇੱਕ ਬਰਸਾਤੀ ਚੋਅ ਚੱਕ ਕਰਮਾਂ ਵਿੱਚੋਂ ਲੰਘਦਾ ਹੋਇਆ ਸਤਲੁਜ ਦਰਿਆ ਵਿਚ ਜਾਂਦਾ ਹੈ ਅਤੇ ਇਸ ਦੀ ਸਫ਼ਾਈ ਨਾ ਹੋਣ ਕਾਰਨ ਪਿੰਡ ਚੱਕ ਕਰਮਾਂ ਵਿਚ ਇਸ ਦਾ ਪਾਣੀ ਦੋਵੇਂ ਸਾਈਡ ਆਬਾਦੀ ਵਿਚ ਬਹੁਤ ਨੁਕਸਾਨ ਕਰਦਾ ਹੈ | ਇਸ ਲਈ ਇਸ ਚੋਅ ਦੀ ਬਰਸਾਤ ਤੋਂ ਪਹਿਲਾਂ ਜਲਦੀ ਸਫਾਈ ਕੀਤੀ ਜਾਵੇ ਅਤੇ ਦੋਵੇਂ ਸਾਈਡ ਡੰਗੇ ਲਗਾਏ ਜਾਣ ਤਾਂ ਜੋ ਬਰਸਾਤ ਵਿਚ ਇਸ ਚੋਅ ਦਾ ਪਾਣੀ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਨਾ ਕਰ ਸਕੇ | ਕਾਰਜਕਾਰੀ ਇੰਜੀਨੀਅਰ ਨੇ ਲੋਕਾਂ ਦੀ ਸਮੱਸਿਆ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਦੋ ਤਿੰਨ ਦਿਨਾਂ ਵਿਚ ਹੀ ਨਦੀ ਦੀ ਸਫ਼ਾਈ ਕਰਵਾ ਕੇ ਦੋਵੇਂ ਸਾਈਡ ਡੰਗੇ ਲਗਾ ਦਿੱਤੇ ਜਾਣਗੇ | ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਆਗੂ ਸਾਥੀ ਦਲੀਪ ਸਿੰਘ ਘਨੌਲਾ, ਇਸਤਰੀ ਸਭਾ ਆਗੂ ਸਾਥੀ ਪ੍ਰੋਮਿਲਾ ਸ਼ਰਮਾਂ, ਸਾਥੀ ਅੰਜਨਾ ਦੇਵੀ, ਸਾਬਕਾ ਸਰਪੰਚ ਗੁਰਮੀਤ ਕੌਰ, ਇਸਤਰੀ ਸਭਾ ਆਗੂ ਅਮਰਜੀਤ ਕੌਰ, ਗੁਲਜਾਰ ਕੌਰ, ਇੰਦਰਜੀਤ ਕੌਰ, ਰਾਜਵਿੰਦਰ ਕੌਰ, ਪਾਲ ਕੌਰ, ਦਲਜੀਤ ਸਿੰਘ, ਚਮਨ ਲਾਲ, ਰਮੇਸ਼ ਚੰਦ ਅਤੇ ਸੁਖਦੇਵ ਸੁੱਖਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਬਿਭੋਰ ਸਾਹਿਬ ਵਿਖੇ ਗੁਰ ਸਾਗਰ ਚੈਰੀਟੇਬਲ ਟਰੱਸਟ ਸੰਗਰੂਰ ਵਲੋਂ ਲਗਾਇਆ 17ਵਾਂ ਸਿੱਖੀ ਸਿੱਖਿਆ ਕੈਂਪ... ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦੇ 360ਵੇਂ ਸਥਾਪਨਾ ਦਿਵਸ ਸੰਬੰਧੀ ਗੁਰਮਤਿ ਸਮਾਗਮ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।