01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਗੁਰਦੁਆਰਾ ਸ੍ਰੀ ਬਿਭੋਰ ਸਾਹਿਬ ਵਿਖੇ ਗੁਰ ਸਾਗਰ ਚੈਰੀਟੇਬਲ ਟਰੱਸਟ ਸੰਗਰੂਰ ਵਲੋਂ ਲਗਾਇਆ 17ਵਾਂ ਸਿੱਖੀ ਸਿੱਖਿਆ ਕੈਂਪ <br/>

ਅਜੀਤ ਡੈਸਕ 19-06-2025
ਨੰਗਲ, 18 ਜੂਨ (ਪ੍ਰੀਤਮ ਸਿੰਘ ਬਰਾਰੀ)-ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੀ ਅਦੁੱਤੀ ਸ਼ਖ਼ਸੀਅਤ ਦੀ ਪ੍ਰੇਰਨਾ ਸਦਕਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਗੁਰਸਾਗਰ ਚੈਰੀਟੇਬਲ ਟਰੱਸਟ, ਸੰਗਰੂਰ ਵਲੋਂ ਸਿੱਖਿਆ ਗੁਰ ਵੀਚਾਰ ਸਮਰਪਿਤ ਵਿਦਿਆਰਥੀਆਂ ਵਿਚ ਗੁਰਮਤਿ ਚੇਤਨਾ ਰਾਹੀ ਸ਼ਖ਼ਸੀਅਤ ਉਸਾਰੀ ਲਈ 17ਵੇਂ ਸਿੱਖੀ ਸਿੱਖਿਆ ਕੈਂਪ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ, ਨਵਾਂ ਨੰਗਲ ਵਿਖੇ ਲਗਾਇਆ ਹੈ | ਜਿਸ ਵਿਚ ਲਗਭਗ 200 ਬੱਚੇ ਬੱਚੀਆਂ ਭਾਗ ਲੈ ਹਨ ਅਤੇ ਇਹ ਕੈਂਪ 21 ਜੂਨ ਨੂੰ ਸਮਾਪਤ ਹੋਵੇਗਾ | ਕੈਂਪ ਦੇ ਮੱਖ ਪ੍ਰਬੰਧਕ ਡਾ. ਪ੍ਰੋਫੈਸਰ ਹਰਮਿੰਦਰ ਸਿੰਘ ਨੇ ਦੱਸਿਆ ਹੈ ਕਿ 16 ਜੂਨ ਤੋਂ ਲਗਾਏ ਇਸ ਕੈਂਪ ਵਿਚ ਪਹਿਲੇ ਦਿਨ ਬੱਚਿਆਂ ਨਾਲ ਸਾਂਝ ਪਾਉਣ ਆਏ ਭਾਈ ਗੁਰਨੇਕ ਸਿੰਘ ਰਿਟ. ਐਸ.ਡੀ.ਉ. ਬਿਜਲੀ ਬੋਰਡ ਫਰੀਦਕੋਟ ਵਲੋਂ ਬੱਚਿਆਂ ਨੂੰ ਮੂਲ-ਮੰਤਰ ਬਾਰੇ ਵਿਸਥਾਰ ਰੂਪ 'ਚ ਜਾਣੂ ਕਰਵਾਇਆ | ਕੈਂਪ ਦੇ ਦੂਸਰੇ ਦਿਨ ਲੈਕਚਰਾਰ ਜਸਵਿੰਦਰ ਸਿੰਘ ਜੀ ਪਟਿਆਲਾ ਨੇ ਅਜੋਕੇ ਸਾਇੰਸ ਦੇ ਯੁਗ ਵਿਚ ਨਾਮ ਬਾਣੀ ਦੀ ਮਹੱਤਤਾ ਬਾਰੇ ਜਾਣ ਕਾਰੀ ਦਿੱਤੀ | ਅੱਜ ਤੀਜੇ ਦਿਨ ਮੁੱਖ ਮਹਿਮਾਨ ਪਹੁੰਚੇ ਪਿ੍ੰਸੀਪਲ ਰਾਜਵਿੰਦਰ ਪਾਲ ਸਿੰਘ ਵਲੋਂ ਬੱਚਿਆਂ ਨੂੰ ਗੁਰਮੁਖ ਉਪਦੇਸ਼ਾ ਨਾਲ ਸਾਂਝ ਪਾਈ, ਸਿੱਖੀ ਦੀ ਪਰਪੱਕਤਾ ਅਤੇ ਗੁਰੂ ਪ੍ਰੀਤ ਦੀਆਂ ਸਾਖੀਆਂ ਸੁਣਾਈਆਂ | ਉਹਨਾਂ ਦੱਸਿਆ ਕਿ ਕੈਂਪ ਦੇ ਮੁੱਖ ਉਪਦੇਸ਼ ਬੱਚਿਆ ਦੀ ਨੂੰ ਸਿੱਖੀ 'ਚ ਪਰਪੱਕ ਬਣਾਉਣਾ ਅਤੇ ਬੱਚਿਆਂ ਦੀ ਸ਼ਖਸੀਅਤ ਨੂੰ ਨਿਖਾਰਨਾ ਹੈ | ਜਿਸ ਨੂੰ ਮੁੱਖ ਰੱਖਕੇ ਸਵੇਰੇ ਨਿੱਤਨੇਮ ਉਪਰੰਤ ਕੀਰਤਨ, ਆਸਾ ਜੀ ਵਾਰ ਤੋਂ ਲੈ ਕੇ ਵਿਸ਼ੇਸ ਸੱਖਸੀਅਤ ਦਾ ਬੱਚਿਆਂ ਨੂੰ ਲੈਕਚਰ ਰੂਪ 'ਚ ਆਪਣੇ ਵਿਸ਼ੇ ਅਨੁਸਾਰ ਸਾਂਝ ਪਾਉਦੇ ਹਨ, ਉਸ ਤੋਂ ਬਾਅਦ ਬੱਚੇ ਕੀਰਤਨ, ਸ਼ਸਤਰ ਵਿੱਦਿਆ, ਦਸਤਾਰ ਸਜਾਉਣਾ ਆਦਿ ਸਿੱਖਦੇ ਹਨ, ਨਾਲ ਹੀ ਸੱਭਿਆਚਾਰਕ/ਪੇਂਡੂ ਖੇਡਾਂ ਵੀ ਖੇਡਦੇ ਹਨ | ਸ਼ਾਮ ਨੂੰ ਕੋਈ ਧਾਰਮਿਕ ਫਿਲਮ ਦਿਖਾਈ ਜਾਂਦੀ ਉਪਰੰਤ ਰਹਿਰਾਸ ਸਾਹਿਬ ਤੋਂ ਬਾਅਦ ਦਿਨ ਦੀ ਸਮਾਪਤੀ ਹੁੰਦੀ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਵਿਸ਼ੇਸ਼ ਤੌਰ 'ਤੇ ਬੱਚਿਆ ਨੂੰ ਅਸ਼ੀਰਵਾਦ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਜੀ ਪਹੁੰਚ ਰਹੇ ਹਨ |

ਪਿਛਲੀ ਖ਼ਬਰ ਕਈ ਮਹੀਨਿਆਂ ਬਾਅਦ ਪਿੰਡ ਸ਼ਾਹਪੁਰ ਬੇਲਾ ਦੇ ਵਸਨੀਕਾਂ ਨੂੰ ਮਿਲਿਆ ਸਾਫ਼-ਸੁਥਰਾ ਪੀਣ ਵਾਲਾ ਪਾਣੀ <br/> ਅਗਲੀ ਖ਼ਬਰ ਪਿੰਡ ਚੱਕ ਕਰਮਾਂ ਦੇ ਲੋਕਾਂ ਦਾ ਵਫ਼ਦ ਸਰਪੰਚ ਦੀ ਅਗਵਾਈ ਹੇਠ ਡਰੇਨੇਜ ਮਹਿਕਮੇ ਦੇ ਕਾਰਜਕਾਰੀ ਇੰਜੀਨੀਅਰ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।