01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੰਜਾਬ ਰੋਡਵੇਜ਼ ਅਤੇ ਪੰਜਾਬ ਪੈਨਸ਼ਨ ਯੂਨੀਅਨ ਏਟਕ ਇਕਾਈ ਨੰਗਲ ਦੀ ਅਹਿਮ ਮੀਟਿੰਗ

ਅਜੀਤ ਡੈਸਕ 19-06-2025
ਨੰਗਲ, 18 ਜੂਨ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼ ਅਤੇ ਪੰਜਾਬ ਪੈਨਸ਼ਨ ਯੂਨੀਅਨ ਏਟਕ ਇਕਾਈ ਨੰਗਲ ਦੀ ਇੱਕ ਮੀਟਿੰਗ ਅੱਜ ਮੁੁਖਤਿਆਰ ਚੰਦ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਸਭ ਤੋਂ ਪਹਿਲਾਂ ਡੀਪੂ ਦੇ ਸਾਬਕਾ ਡੀ.ਆਈ. ਸੁਰਿੰਦਰ ਸਿੰਘ ਦੀ ਮੌਤ, ਜਹਾਜ਼ ਹਾਦਸੇ ਵਿਚ ਮਾਰੇ ਗਏ ਲੋਕਾਂ ਅਤੇ ਗੁਰਮੀਤ ਸਿੰਘ ਸ਼ੁਗਲੀ ਦੀ ਹੋਈ ਮੌਤ ਸੰਬੰਧੀ ਸ਼ਰਧਾਂਜਲੀ ਭੇਟ ਕੀਤੀ ਗਈ ਉਪਰੰਤ ਮੀਟਿੰਗ ਵਿਚ ਸਮੂਹ ਪੈਨਸ਼ਨਰ ਯੂਨੀਅਨ ਦੇ ਬੁਲਾਰਿਆਂ ਨੇ ਇੱਕੋ ਸੁਰ ਵਿਚ ਮੰਗ ਕੀਤੀ ਕਿ ਪੈਨਸ਼ਨ ਦਾ 2.59 ਦੇ ਫਾਰਮੂਲੇ ਸੰਬੰਧੀ ਪੇ-ਕਮਿਸ਼ਨ ਲਾਗੂ ਕਰਕੇ ਡੀ ਏ ਦੀਆਂ ਪੈਂਡਿੰਗ ਕਿਸ਼ਤਾਂ ਅਤੇ ਡੀ.ਏ. ਦਾ ਪੁਰਾਣਾ ਬਕਾਇਆ ਇੱਕੋ ਕਿਸ਼ਤ ਵਿਚ ਦਿੱਤਾ ਜਾਵੇ | ਪੰਜਾਬ ਰੋਡਵੇਜ਼ ਵਿਚ ਨਵੀਆਂ ਬੱਸਾਂ ਪਾ ਕੇ 2407 ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ, ਕੰਟਰੈਕਟ ਵਾਲੇ ਕਾਮੇ ਪੱਕੇ ਕੀਤੇ ਜਾਣ ਅਤੇ ਆਊਟਸੋਰਸ ਵਾਲੇ ਕਾਮੇ ਕੰਟਰੈਕਟ ਤੇ ਲਏ ਜਾਣ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਰੋਡਵੇਜ਼ ਵਿਚ ਸਪੇਅਰ ਪਾਰਟ, ਟਾ ਇਰਾਂ ਅਤੇ ਸਟਾਫ ਦੀ ਘਾਟ ਨੂੰ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਰੋਡਵੇਜ਼ ਨੂੰ ਵਿੱਤੀ ਘਾਟੇ ਤੋਂ ਬਚਾਇਆ ਜਾ ਸਕੇ | ਪੈਨਸ਼ਨਰਾਂ ਨੇ ਇਹ ਵੀ ਮੰਗ ਕੀਤੀ ਕਿ 1-1-2004 ਤੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ ਲੁੁਧਿਆਣਾ ਵਿਖੇ ਹੋ ਰਹੀ ਜ਼ਿਮਨੀ ਚੌਣ ਸੰਬੰਧੀ ਵੀ ਪੰਜਾਬ ਅਤੇ ਯੂ.ਟੀ. ਪਨਸ਼ਨ ਯੂਨੀਅਨ ਦੇ ਸਮੂਹ ਕਾਰਕੁੰਨਾਂ ਵਲੋਂ ਵੀ ਪੰਜਾਬ ਸਰਕਾਰ ਦਾ ਸਖ਼ਤ ਵਿਰੋਧ ਕੀਤਾ ਗਿਆ | ਇਸ ਮੀਟਿੰਗ ਵਿਚ 9 ਜੁੁਲਾਈ ਨੂੰ ਹੋਣ ਵਾਲੀ ਦੇਸ਼ ਵਿਆਪੀ ਹੜ ਤਾਲ ਵਾਰੇ ਵੀ ਦੱਸਿਆ ਗਿਆ | ਪੈਨਸ਼ਨਰਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਤੁਰੰਤ ਨਾ ਮੰਨੀਆ ਤਾਂ ਜੋਰਦਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਮੀਟਿੰਗ ਵਿਚ ਪ੍ਰਧਾਨ ਮੁਖਤਿਆਰ ਚੰਦ, ਜਤਿੰਦਰ ਸਿੰਘ ਸੋਹਲ, ਸੇਵਾ ਸਿੰਘ, ਤਰਸੇਮ ਸਿੰਘ, ਰਣਜੀਤ ਸਿੰਘ ਗੁੰਨੋਮਾਜਰਾ, ਗੁਰਨਾਮ ਸਿੰਘ, ਦੇਵ ਰਾਜ, ਤੀਰਥ ਰਾਮ, ਗਿਆਨ ਸਿੰਘ, ਰਣਜੀਤ ਸਿੰਘ, ਦਿਆ ਰਾਮ, ਮਹਿੰਗਾ ਸਿੰਘ, ਵੇਦ ਬਿਆਸ, ਨਸੀਬ ਸਿੰਘ, ਕਰਨੈਲ ਸਿੰਘ, ਜਮੀਤ ਸਿੰਘ, ਬਿ੍ਜ ਮੋਹਨ, ਬੱਗਾ ਸਿੰਘ, ਪਵਨ ਕੁਮਾਰ, ਅਵਤਾਰ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ, ਜੁਗਰਾਜ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ ਹੈਪੀ ਕੈਸ਼ੀਅਰ, ਕਪਿਲ ਦੇਵ ਆਦਿ ਪੈਨਸ਼ਨਰ ਹਾਜ਼ਰ ਸਨ |
ਪਿਛਲੀ ਖ਼ਬਰ ਤਲਵੰਡੀ ਜੱਟਾਂ ਵਿਖੇ ਕਰਾਇਆ ਸਾਲਾਨਾ ਸ਼ਹੀਦੀ ਸਮਾਗਮ ਅਗਲੀ ਖ਼ਬਰ ਇਕ ਮਹਿਲਾ ਵਲੋਂ ਪੁਲਿਸ ਮੁਲਾਜ਼ਮ 'ਤੇ ਗਾਲੀ ਗਲੋਚ ਕਰਨ ਦੀ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।